Grammy Awards 2023 : ਗੁਰਬਾਣੀ ਦੇ ਤਿੰਨ ਸ਼ਬਦ ਵਾਲੀ ਐਲਬਮ Mystic Mirror ਨੇ ਜਿੱਤਿਆ ਪੁਰਸਕਾਰ
Grammy Awards 2023: ਗ੍ਰੈਮੀ ਐਵਾਰਡ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਇਸ ਨੂੰ ਜਿੱਤਣਾ ਦੁਨੀਆ ਦੇ ਹਰ ਗਾਇਕ ਦਾ ਸੁਪਨਾ ਹੁੰਦਾ ਹੈ। ਸੰਗੀਤ ਜਗਤ ਦਾ 'ਆਸਕਰ' ਕਹੇ ਜਾਣ ਵਾਲਾ ਗ੍ਰੈਮੀ ਐਵਾਰਡ ਹਰ ਸਾਲ ਕਿਸੇ ਨਾ ਕਿਸੇ ਰੂਪ 'ਚ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਇਸ ਸਾਲ 65ਵੇਂ ਗ੍ਰੈਮੀ ਪੁਰਸਕਾਰ ਅਮਰੀਕਾ ਦੇ ਨਿਊ ਏਂਜਲਸ ਵਿਚ ਐਤਵਾਰ ਕਰਵਾਇਆ ਗਿਆ ਸੀ। ਇਸ 'ਚ ਗੁਰਬਾਣੀ ਦੇ ਤਿੰਨ ਸ਼ਬਦਾਂ ਵਾਲੀ ਐਲਬਮ 'Mystic Mirror' ਨੇ ਵੀ ਪੁਰਸਕਾਰ ਜਿੱਤਿਆ। ਗ੍ਰੈਮੀ ਐਵਾਰਡ ਵਿਚ ਗੁਰਬਾਣੀ ਦੇ ਸ਼ਬਦਾਂ ਵਾਲੀ ਐਲਬਮ ਵੱਲੋਂ ਪੁਰਸਕਾਰ ਜਿੱਤਣ ਨਾਲ ਹਰ ਸਿੱਖ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਦੱਸ ਦਈਏ ਕਿ Mystic Mirror ਵ੍ਹਾਈਟ ਸਨ ਬੈਂਡ ਹੈ ਜਿਸ ਨੇ ਨਵੇਂ ਯੁੱਗ, ਅੰਬੀਨਟ ਜਾਂ ਚੈਟ ਸ਼੍ਰੇਣੀ ਵਿੱਚ ਗ੍ਰੈਮੀ ਜਿੱਤਿਆ, ਜਿਸ ਵਿਚ ਸ੍ਰੀ ਗ੍ਰੰਥ ਸਾਹਿਬ ਦੇ ਤਿੰਨ ਸ਼ਬਦ ਸ਼ਾਮਲ ਹਨ। ਇਸ ਐਲਬਮ ’ਚ ਐਡਮ ਬੇਰੀ, ਹਰਜੀਵਨ ਖ਼ਾਲਸਾ ਤੇ ਗੁਰਜਸ ਖ਼ਾਲਸਾ ਦੀ ਤਿਕੜੀ ਸ਼ਾਮਲ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਸ ਐਲਬਮ ’ਚ ਗੁਰੂ ਨਾਨਕ ਦੇਵ ਜੀ ਦੇ 'ਜਪ' ਦੇ ਦੋ ਸ਼ਬਦ ਹਨ ''ਆਖਣਿ ਜੋਰੁ ਚੁਪੈ ਨਹ ਜੋਰੁ ॥'' ਅਤੇ "ਪਵਣੁ ਗੁਰੂ ਪਾਣੀ ਪਿਤਾ"। ਇਨ੍ਹਾਂ ਸ਼ਬਦਾਂ ’ਚ ਹਵਾ ਅਤੇ ਪਾਣੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਨਾਲ ਹੀ ਇਸਦੀ ਤੁਲਨਾ ਅਧਿਆਪਕ ਅਤੇ ਪਿਤਾ ਨਾਲ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਤੀਜਾ ਸ਼ਬਦ "ਨਾਮੁ ਨਿਰੰਜਨੁ ਨੀਰਿ ਨਰਾਇਣ" ਹੈ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ ਵਿਚ ਰਚਿਆ ਸੀ।
ਐਵਾਰਡ ਜਿੱਤਣ ਤੋਂ ਬਾਅਦ ਐਡਮ ਬੇਰੀ, ਗੁਰਜਸ ਅਤੇ ਹਰਜੀਵਨ ਨੇ ਅਕੈਡਮੀ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਐਵਾਰਡ ਲੈਣ ਮੌਕੇ ਭਾਵੁਕ ਹੋ ਗਏ। ਇਸ ਐਲਬਮ ਨੂੰ ਬਣਾਉਣ ਵਿੱਚ ਮਦਦ ਕਰਨ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ, ਸਾਡੇ ਨਿਰਮਾਤਾਵਾਂ ਦਾ ਧੰਨਵਾਦ। ਉਨ੍ਹਾਂ ਇਹ ਵੀ ਕਿਹਾ ਕਿ ਇਸਦੇ ਨਾਲ ਹੀ ਧਰਤੀ ਉੱਤੇ ਪਿਆਰ ਅਤੇ ਦਿਆਲਤਾ ਲਿਆਉਣ ਦੀ ਹੋਰ ਜ਼ਿੰਮੇਵਾਰੀ ਆਉਂਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਭਾਸ਼ਾ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਨੇ ਬੁਲਾਈ ਮੀਟਿੰਗ, ਵਿਧਾਇਕ ਤੇ ਸਾਹਿਤਕਾਰ ਹੋਣਗੇ ਸ਼ਾਮਲ
- PTC NEWS