American Swine Fever : ਹੜਾਂ ਤੋਂ ਬਾਅਦ ਸੂਰਾਂ 'ਚ ਫੈਲੀ 'ਅਮਰੀਕਨ ਸਵਾਈਨ ਫੀਵਰ' ਦੀ ਬਿਮਾਰੀ, 200 ਤੋਂ ਵੱਧ ਸੂਰਾਂ ਦੀ ਮੌਤ, ਮੱਚਿਆ ਹੜਕੰਪ
American Swine Fever : ਹੜਾਂ ਦੀ ਕੁਦਰਤੀ ਕਰੋਪੀ ਤੋਂ ਬਾਅਦ ਹੁਣ ਸੂਰ ਪਾਲਕਾਂ ਉੱਪਰ ਵੀ ਕੁਦਰਤ ਦੀ ਕਰੋਪੀ ਆ ਗਈ ਹੈ, ਜਿਸਦੇ ਚਲਦੇ ਸੂਰ ਪਾਲਕਾਂ ਦੇ ਫਾਰਮ ਉਸਦੇ ਕੁਝ ਸੂਰਾਂ ਵਿੱਚ ਅਮੈਰੀਕਨ ਸਵਾਈਨ ਫੀਵਰ ਨਾਂ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਸੂਰ ਪਾਲਕ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਲਗਭਗ 23 ਲੱਖ ਰੁਪਏ ਲਾ ਕੇ ਇਹ ਸੂਰ ਫਾਰਮ ਤਿਆਰ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਦੇ ਸੂਰਾਂ ਨੂੰ ਪਹਿਲਾਂ ਬਿਮਾਰੀ 25 ਤਰੀਕ ਨੂੰ ਲੱਗੀ ਸੀ, ਜਿਸ ਦਾ ਉਹਨਾਂ ਨੇ ਤੁਰੰਤ ਸਰਕਾਰੀ ਹਸਪਤਾਲਾਂ 'ਚ ਇਲਾਜ ਦੀ ਗੱਲਬਾਤ ਕੀਤੀ ਤਾਂ ਇਹਨਾਂ ਵੱਲੋਂ ਭਰੋਸਾ ਦਿੱਤਾ ਗਿਆ, ਪਰ ਹੌਲੀ-ਹੌਲੀ ਕਰਦਿਆਂ ਉਸਦੇ 200 ਤੋਂ ਵੱਧ ਸੂਰ ਮਰ ਗਏ। ਹੁਣ ਜਦ ਉਸ ਕੋਲ 6 ਸੂਰ ਬਚੇ ਹਨ, ਅੱਜ ਪੂਰਾ ਡਿਪਾਰਟਮੈਂਟ ਪੂਰੀ ਟੀਮ ਲੈ ਕੇ ਆ ਗਿਆ ਹੈ ਤੇ ਉਸ ਦੇ ਜਿਹੜੇ ਬਚੇ ਹੋਏ 6 ਸੂਰਾਂ ਨੂੰ ਵੀ ਮਾਰ ਕੇ ਜਮੀਨ ਵਿੱਚ ਦੱਬ ਦਿੱਤਾ ਹੈ। ਉਸ ਨੇ ਕਿਹਾ ਇਸ ਨਾਲ ਉਸਦਾ ਲਗਭਗ 23 ਲੱਖ ਰੁਪ ਦਾ ਨੁਕਸਾਨ ਹੋਇਆ ਹੈ, ਜੋ ਬੰਦਾ ਮੁਆਵਜ਼ਾ ਸਾਨੂੰ ਸਰਕਾਰ ਦੇਵੇ ਕਿਉਂਕਿ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਹੀ ਉਸ ਦਾ ਇਹ ਵੱਡਾ ਨੁਕਸਾਨ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਰਵਿੰਦਰ ਸਿੰਘ ਕਾਂਗ ਨੇ ਦੱਸਿਆ ਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਅਤੇ ਇਸ ਲਈ ਇਸਦਾ ਇਲਾਜ ਇਹ ਹੈ ਕਿ ਸੂਰਾਂ ਨੂੰ ਉਹਨਾਂ ਦੇ ਫਾਰਮ ਹਾਊਸ 'ਚ ਹੀ ਮਾਰ ਕੇ ਦੱਬ ਦਿੱਤਾ ਜਾਵੇ ਅਤੇ ਸੂਰਾਂ ਦੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦੀ ਮਾਰਕ ਕਰੀਬ ਤਿੰਨ ਕਿਲੋਮੀਟਰ ਤੱਕ ਹੁੰਦੀ ਹੈ ਅਤੇ ਤਿੰਨ ਕਿਲੋਮੀਟਰ ਦੇ ਆਲੇ ਦੁਆਲੇ ਦੇ ਜਿਤਨੇ ਵੀ ਸੂਰ ਫਾਰਮ ਨੇ ਉਹਨਾਂ ਸਾਰਿਆਂ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਸਰਵਿਲਾਂਸ ਵਿੱਚ ਰੱਖਿਆ ਜਾਏਗਾ।
ਉਨ੍ਹਾਂ ਕਿਹਾ ਕਿ ਅਗਰ ਜੇਕਰ ਇਹ ਬਿਮਾਰੀ ਹੁੰਦੀ ਹੈ ਤਾਂ ਉਹਨਾਂ ਸੂਰਾਂ ਨੂੰ ਮਾਰ ਕੇ ਉਥੇ ਦੱਬ ਦਿੱਤਾ ਜਾਏਗਾ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਮਨੁੱਖੀ ਜ਼ਿੰਦਗੀ ਉੱਤੇ ਕੋਈ ਅਸਰ ਨਹੀਂ ਹੈ ਇਹ ਸਿਰਫ ਸੂਰਾਂ ਵਿੱਚ ਫੈਲਦੀ ਹੈ ਤੇ ਸੂਰਾਂ ਨੂੰ ਮਾਰਦੀ ਹੈ ਕਿਉਂਕਿ ਇਸ ਦਾ ਕੋਈ ਵੀ ਅਜੇ ਤੱਕ ਇਲਾਜ ਸੰਭਵ ਨਹੀਂ ਹੈ। ਉਹਨਾਂ ਦੱਸਿਆ ਕਿ ਅਮਰੀਕਨ ਸਵਾਈਨ ਫੀਵਰ ਨਾਂ ਦੀ ਬਿਮਾਰੀ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਫੈਲੀ ਹੈ ਜਿੱਥੇ ਇੱਕ ਸੂਰ ਫਾਰਮ ਉਸ ਦੇ ਛੇ ਸੂਰਾਂ ਨੂੰ ਇਹ ਬਿਮਾਰੀ ਪੋਜੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਉਹਨਾਂ ਸੂਰਾਂ ਨੂੰ ਮਾਰ ਕੇ ਫਾਰਮ ਹਾਊਸ ਵਿੱਚ ਹੀ ਦੱਬ ਦਿੱਤਾ ਗਿਆ ਹੈ। ਤੇ ਫਾਰਮ ਹਾਊਸ ਨੂੰ ਸੈਨੀਟਾਈਜ਼ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਹ ਬਿਮਾਰੀ ਜੇਕਰ ਕੋਈ ਵਿਅਕਤੀ ਉਸ ਸੂਰ ਫਾਰਮ ਉਸ ਤੋਂ ਦੂਸਰੇ ਸੂਰ ਫਾਮ ਹਾਊਸ ਵਿੱਚ ਜਾਂਦਾ ਹੈ ਤਾਂ ਉਹ ਦੂਸਰੇ ਸੂਰ ਫਾਰਮ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਕੀ ਵੈਸੇ ਤਾਂ ਇਹ ਮਨੁੱਖੀ ਜ਼ਿੰਦਗੀ ਲਈ ਖਤਰਨਾਕ ਨਹੀਂ ਹੈ ਪਰ ਫਿਰ ਵੀ ਜਦੋਂ ਵੀ ਮੀਟ ਖਾਓ ਜਾਂ ਦੁੱਧ ਪੀਓ ਤਾਂ ਉਸ ਨੂੰ ਉਬਾਲ ਕੇ ਚੰਗੀ ਤਰ੍ਹਾਂ ਉਬਾਲ ਕੇ ਹੀ ਖਾਣਾ ਪੀਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਸੂਰ ਫਾਰਮ ਹਾਊਸ ਤੋਂ ਸੂਰਾਂ ਦੀ ਵਿਕਰੀ ਤੇ ਮੀਟ ਦੀ ਬਿਕਰੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਇਹ ਬਿਮਾਰੀ ਹੋਰ ਨਾ ਫਾਰਮ ਹਾਸਾਂ ਤੱਕ ਨਾ ਜਾ ਸਕੇ।
- PTC NEWS