Sat, Dec 13, 2025
Whatsapp

ਖੂਨ ਦੀਆਂ ਉਲਟੀਆਂ ਵਿਚਕਾਰ ਜਿਸ ਨੇ ਭਾਰਤ ਨੂੰ ਜਿਤਾਇਆ ਵਿਸ਼ਵ ਕੱਪ; ਕ੍ਰਿਕਟ ਦੇ ਮਹਾਨ ਯੋਧੇ ਯੁਵਰਾਜ ਸਿੰਘ

Reported by:  PTC News Desk  Edited by:  Jasmeet Singh -- December 12th 2023 12:30 PM -- Updated: December 12th 2023 12:42 PM
ਖੂਨ ਦੀਆਂ ਉਲਟੀਆਂ ਵਿਚਕਾਰ ਜਿਸ ਨੇ ਭਾਰਤ ਨੂੰ ਜਿਤਾਇਆ ਵਿਸ਼ਵ ਕੱਪ; ਕ੍ਰਿਕਟ ਦੇ ਮਹਾਨ ਯੋਧੇ ਯੁਵਰਾਜ ਸਿੰਘ

ਖੂਨ ਦੀਆਂ ਉਲਟੀਆਂ ਵਿਚਕਾਰ ਜਿਸ ਨੇ ਭਾਰਤ ਨੂੰ ਜਿਤਾਇਆ ਵਿਸ਼ਵ ਕੱਪ; ਕ੍ਰਿਕਟ ਦੇ ਮਹਾਨ ਯੋਧੇ ਯੁਵਰਾਜ ਸਿੰਘ

PTC News Desk : ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਯੁਵਰਾਜ ਸਿੰਘ ਉਰਫ ਯੁਵੀ ਨੇ ਭਾਰਤੀ ਟੀਮ ਨੂੰ ਕਈ ਮੈਚ ਆਪਣੇ ਦਮ 'ਤੇ ਜਿਤਾਏ ਹਨ। 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਜਨਮੇ ਟੀਮ ਇੰਡੀਆ ਦੇ ਸਟਾਰ ਹਰਫ਼ਨਮੌਲਾ ਯੁਵਰਾਜ ਸਿੰਘ ਅੱਜ 42 ਸਾਲ ਦੇ ਹੋ ਗਏ ਹਨ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਕੇ ਟੀਮ ਇੰਡੀਆ ਲਈ ਦੋ ਵਿਸ਼ਵ ਕੱਪ ਜਿੱਤਣ ਵਾਲੇ ਯੁਵਰਾਜ ਸਿੰਘ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ।

ਭਾਰਤੀ ਟੀਮ ਨੇ 2007 ਦਾ ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਯੁਵੀ ਨੇ ਇਨ੍ਹਾਂ ਦੋਵਾਂ ਵਿਸ਼ਵ ਕੱਪਾਂ 'ਚ ਅਹਿਮ ਯੋਗਦਾਨ ਪਾਇਆ ਸੀ। 2007 ਦੇ ਟੀ-20 ਵਿਸ਼ਵ ਕੱਪ ਦੌਰਾਨ ਯੁਵਰਾਜ ਸਿੰਘ ਨੇ ਇੰਗਲੈਂਡ ਖਿਲਾਫ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਇੱਕ ਓਵਰ ਵਿੱਚ 6 ਛੱਕੇ ਜੜੇ ਸਨ। ਜਦੋਂ ਕਿ ਯੁਵੀ ਨੂੰ 2011 ਵਿਸ਼ਵ ਕੱਪ 'ਚ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਹੇਜ਼ਲ ਕੀਚ ਨੇ ਦਿੱਤਾ ਬੇਟੇ ਨੂੰ ਜਨਮ 


ਯੁਵਰਾਜ ਸਿੰਘ ਅਤੇ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ

ਪਿਤਾ ਦੀ ਜ਼ਿੱਦ ਨੇ ਬਣਾਇਆ ਕ੍ਰਿਕਟਰ
ਸਕੇਟਰ ਬਣਨ ਦਾ ਸੁਪਨਾ ਵੇਖਣ ਵਾਲੇ ਯੁਵਰਾਜ ਨੂੰ ਉਨ੍ਹਾਂ ਦੇ ਕ੍ਰਿਕਟਰ ਪਿਤਾ ਯੋਗਰਾਜ ਸਿੰਘ ਦੀ ਜ਼ਿੱਦ ਕਾਰਨ ਟੀਮ ਇੰਡੀਆ 'ਚ ਖੇਡਣ ਲਈ ਮਜ਼ਬੂਰ ਹੋਣਾ ਪਿਆ, ਪਰ ਯੁਵਰਾਜ ਨੇ ਇਸ ਭੂਮਿਕਾ ਨੂੰ ਵੀ ਬਾਖੂਬੀ ਨਿਭਾਇਆ।

6 ਗੇਂਦਾਂ 'ਤੇ 6 ਛੱਕੇ ਜੜ ਭਾਰਤ ਨੂੰ ਜਿਤਾਇਆ ਮੈਚ
ਅਸਲ ਵਿੱਚ ਕੀ ਹੋਇਆ ਸੀ ਕਿ ਟੀ-20 ਵਿਸ਼ਵ ਕੱਪ 2007 ਵਿੱਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਸੀ। ਭਾਰਤ ਦੀ ਪਾਰੀ ਦੌਰਾਨ ਟੀਮ ਦਾ ਸਕੋਰ 155 ਦੌੜਾਂ ਸੀ ਅਤੇ ਲਗਾਤਾਰ ਤਿੰਨ ਓਵਰਾਂ ਵਿੱਚ ਤਿੰਨ ਵਿਕਟਾਂ ਡਿੱਗ ਗਈਆਂ ਸਨ। ਇਸ ਤੋਂ ਬਾਅਦ ਯੁਵਰਾਜ ਸਿੰਘ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਧੋਨੀ ਯੁਵਰਾਜ ਦੇ ਨਾਲ ਨਾਨ-ਸਟ੍ਰਾਈਕਰ ਐਂਡ 'ਤੇ ਮੌਜੂਦ ਸਨ।

ਯੁਵਰਾਜ ਨੇ ਅਗਲੇ ਓਵਰ 'ਚ ਐਂਡਰਿਊ ਫਲਿੰਟਾਫ ਦੀ ਗੇਂਦ 'ਤੇ ਦੋ ਚੌਕੇ ਜੜੇ, ਜਿਸ ਨਾਲ ਇੰਗਲੈਂਡ ਦਾ ਗੇਂਦਬਾਜ਼ ਗੁੱਸੇ 'ਚ ਆ ਗਿਆ ਅਤੇ ਦੋਵਾਂ ਵਿਚਾਲੇ ਬਹਿਸ ਹੋ ਗਈ। ਅਜਿਹੇ 'ਚ ਅੰਪਾਇਰ ਨੂੰ ਵਿਵਾਦ ਨੂੰ ਸੁਲਝਾਉਣ ਲਈ ਦਖਲ ਦੇਣਾ ਪਿਆ। ਯੁਵਰਾਜ ਸਿੰਘ ਜ਼ਿਆਦਾ ਨਹੀਂ ਬੋਲੇ ​​ਅਤੇ ਆਪਣਾ ਸਾਰਾ ਗੁੱਸਾ ਬੱਲੇ 'ਤੇ ਕੱਢ ਦਿੱਤਾ।

ਸਟੂਅਰਟ ਬ੍ਰਾਡ ਅਗਲਾ ਓਵਰ ਗੇਂਦਬਾਜ਼ੀ ਕਰਨ ਆਇਆ। ਅਜਿਹੇ 'ਚ ਯੁਵਰਾਜ ਨੇ ਇਕ ਓਵਰ 'ਚ ਲਗਾਤਾਰ ਉਸਦੀਆਂ 6 ਗੇਂਦਾਂ 'ਤੇ 6 ਛੱਕੇ ਜੜ ਦਿੱਤੇ ਅਤੇ 12 ਗੇਂਦਾਂ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਸ਼ਾਨਦਾਰ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨੇ ਇਸ ਮੈਚ ਵਿੱਚ 14 ਗੇਂਦਾਂ ਵਿੱਚ 58 ਦੌੜਾਂ ਬਣਾਈਆਂ ਅਤੇ ਭਾਰਤ ਨੇ ਮੈਚ ਜਿੱਤ ਲਿਆ।

ਇਹ ਵੀ ਪੜ੍ਹੋ: ਮੁੜ ਤੋਂ ਪਿਤਾ ਬਣੇ ਯੁਵਰਾਜ ਸਿੰਘ; ਪਤਨੀ ਹੇਜ਼ਲ ਕੀਚ ਨੇ ਧੀ ਨੂੰ ਦਿੱਤਾ ਜਨਮ

ਖੂਨ ਦੀਆਂ ਉਲਟੀਆਂ ਵਿਚਕਾਰ ਜਿਤਾਇਆ ਵਿਸ਼ਵ ਕੱਪ
ਸਾਲ 2011 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਯੁਵਰਾਜ ਨੂੰ ਖੂਨ ਦੀ ਉਲਟੀ ਆ ਰਹੀ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਬਾਅਦ ਨਵੰਬਰ 2011 'ਚ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਯੁਵਰਾਜ ਨੂੰ ਛਾਤੀ ਦਾ ਕੈਂਸਰ ਹੋਣ ਦੀ ਗੱਲ ਦਾ ਪਤਾ ਲੱਗਿਆ। ਇਹ ਗੱਲ ਸਾਹਮਣੇ ਆਉਂਦੇ ਹੀ ਯੁਵਰਾਜ ਦੇ ਪ੍ਰਸ਼ੰਸਕ ਕਾਫੀ ਦੁਖੀ ਹੋ ਗਏ। 

ਵਿਸ਼ਵ ਕੱਪ 2011 ਦੌਰਾਨ ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ ਪਰ ਯੁਵਰਾਜ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਨੂੰ ਟੂਰਨਾਮੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ 'ਮੈਨ ਆਫ਼ ਦਾ ਟੂਰਨਾਮੈਂਟ' ਵੀ ਚੁਣਿਆ ਗਿਆ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਬੱਲੇ ਨਾਲ 362 ਦੌੜਾਂ ਅਤੇ ਗੇਂਦ ਨਾਲ 15 ਵਿਕਟਾਂ ਲਈਆਂ। ਇਸ ਤੋਂ ਬਾਅਦ 2014 ਟੀ-20 ਵਿਸ਼ਵ ਕੱਪ 'ਚ ਯੁਵਰਾਜ ਇੱਕ ਵਾਰ ਫਿਰ ਮੈਦਾਨ 'ਤੇ ਉਤਰੇ ਸਨ।

ਯੁਵੀ ਨੂੰ ਕੈਂਸਰ ਦੇ ਇਲਾਜ ਲਈ ਬੋਸਟਨ ਜਾਣਾ ਪਿਆ। ਇੱਕ ਸਾਲ ਤੋਂ ਵੱਧ ਚੱਲੀ ਕੈਂਸਰ ਨਾਲ ਜੰਗ  ਆਖਿਰਕਾਰ ਯੁਵਰਾਜ ਨੇ ਜਿੱਤ ਲਈ। ਕ੍ਰਿਕਟ ਮਾਹਿਰਾਂ ਦਾ ਮੰਨਣਾ ਸੀ ਕਿ ਯੁਵਰਾਜ ਸ਼ਾਇਦ ਕਦੇ ਵੀ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਨਹੀਂ ਕਰ ਸਕਣਗੇ। ਪਰ ਯੁਵੀ ਨੇ ਹਾਰ ਨਹੀਂ ਮੰਨੀ ਅਤੇ ਕੈਂਸਰ ਨੂੰ ਹਰਾ ਕੇ ਜ਼ਬਰਦਸਤ ਵਾਪਸੀ ਕੀਤੀ। ਇਸ ਤੋਂ ਬਾਅਦ ਯੂਵੀ ਨੇ ਜੂਨ 2019 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।

- PTC NEWS

Top News view more...

Latest News view more...

PTC NETWORK
PTC NETWORK