Mon, May 12, 2025
Whatsapp

Abdul Rauf Azhar : ਅਬਦੁਲ ਰਊਫ ਅਜ਼ਹਰ ਦੇ ਮਾਰੇ ਜਾਣ 'ਤੇ US ਡਿਪਲੋਮੈਟਾਂ ਨੇ ਕਿਹਾ- Thank you India, ਇਨਸਾਫ਼ ਮਿਲਿਆ

JeM commander Abdul Rauf Azhar : ਪਾਕਿਸਤਾਨ ਦੇ ਅੰਦਰ ਬੈਠਾ ਖ਼ਤਰਨਾਕ ਅੱਤਵਾਦੀ ਅਬਦੁਲ ਰਊਫ ਅਜ਼ਹਰ ਭਾਰਤੀ ਹਮਲਿਆਂ ਵਿੱਚ ਮਾਰਿਆ ਗਿਆ ਹੈ। ਇਹ ਅੱਤਵਾਦੀ ਮਸੂਦ ਅਜ਼ਹਰ ਦਾ ਭਰਾ ਹੈ, ਜੋ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਹੈ। ਅਬਦੁਲ ਅਜ਼ਹਰ ਹੀ ਜੈਸ਼ ਦੀ ਕਮਾਂਡ ਕਰਦਾ ਸੀ ਅਤੇ ਲੰਬੇ ਸਮੇਂ ਤੋਂ ਇੱਕ ਸੀਨੀਅਰ ਕਮਾਂਡਰ ਰਿਹਾ ਹੈ। ਮਸੂਦ ਅਜ਼ਹਰ ਨੂੰ ਕੰਧਾਰ ਜਹਾਜ਼ ਹਾਈਜੈਕਿੰਗ ਮਾਮਲੇ ਵਿੱਚ ਰਿਹਾਅ ਕਰਨਾ ਪਿਆ ਸੀ ਅਤੇ ਇਹ ਉਹੀ ਸੀ ਜਿਸਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਸੀ

Reported by:  PTC News Desk  Edited by:  Shanker Badra -- May 09th 2025 12:16 PM
Abdul Rauf Azhar :  ਅਬਦੁਲ ਰਊਫ ਅਜ਼ਹਰ ਦੇ ਮਾਰੇ ਜਾਣ 'ਤੇ US ਡਿਪਲੋਮੈਟਾਂ ਨੇ ਕਿਹਾ- Thank you India, ਇਨਸਾਫ਼ ਮਿਲਿਆ

Abdul Rauf Azhar : ਅਬਦੁਲ ਰਊਫ ਅਜ਼ਹਰ ਦੇ ਮਾਰੇ ਜਾਣ 'ਤੇ US ਡਿਪਲੋਮੈਟਾਂ ਨੇ ਕਿਹਾ- Thank you India, ਇਨਸਾਫ਼ ਮਿਲਿਆ

JeM commander Abdul Rauf Azhar : ਪਾਕਿਸਤਾਨ ਦੇ ਅੰਦਰ ਬੈਠਾ ਖ਼ਤਰਨਾਕ ਅੱਤਵਾਦੀ ਅਬਦੁਲ ਰਊਫ ਅਜ਼ਹਰ ਭਾਰਤੀ ਹਮਲਿਆਂ ਵਿੱਚ ਮਾਰਿਆ ਗਿਆ ਹੈ। ਇਹ ਅੱਤਵਾਦੀ ਮਸੂਦ ਅਜ਼ਹਰ ਦਾ ਭਰਾ ਹੈ, ਜੋ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਹੈ। ਅਬਦੁਲ ਅਜ਼ਹਰ ਹੀ ਜੈਸ਼ ਦੀ ਕਮਾਂਡ ਕਰਦਾ ਸੀ ਅਤੇ ਲੰਬੇ ਸਮੇਂ ਤੋਂ ਇੱਕ ਸੀਨੀਅਰ ਕਮਾਂਡਰ ਰਿਹਾ ਹੈ। ਮਸੂਦ ਅਜ਼ਹਰ ਨੂੰ ਕੰਧਾਰ ਜਹਾਜ਼ ਹਾਈਜੈਕਿੰਗ ਮਾਮਲੇ ਵਿੱਚ ਰਿਹਾਅ ਕਰਨਾ ਪਿਆ ਸੀ ਅਤੇ ਇਹ ਉਹੀ ਸੀ ਜਿਸਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਸੀ। ਅਜਿਹੀ ਸਥਿਤੀ ਵਿੱਚ ਉਸਦੇ ਭਰਾ ਦੀ ਹੱਤਿਆ ਭਾਰਤ ਦੇ ਦੁਸ਼ਮਣ ਦੇ ਅੰਤ ਵਾਂਗ ਹੈ। ਇੰਨਾ ਹੀ ਨਹੀਂ ਅਮਰੀਕਾ ਨੇ ਇਸ ਅੱਤਵਾਦੀ ਨੂੰ ਮਾਰਨ ਲਈ ਭਾਰਤ ਦਾ ਧੰਨਵਾਦ ਵੀ ਕੀਤਾ ਹੈ। ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਨੇ ਅਬਦੁਲ ਰਊਫ ਅਜ਼ਹਰ ਦੀ ਹੱਤਿਆ 'ਤੇ ਟਿੱਪਣੀ ਕੀਤੀ ਹੈ। ਹਾਲਾਂਕਿ, ਰਉਫ ਦੀ ਮੌਤ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਅਬਦੁਲ ਰਊਫ ਅਜ਼ਹਰ ਉਹ ਅੱਤਵਾਦੀ ਹੈ ,ਜਿਸਨੇ 2002 ਵਿੱਚ ਯਹੂਦੀ ਪੱਤਰਕਾਰ ਡੈਨੀਅਲ ਪਰਲ ਦਾ ਸਿਰ ਕਲਮ ਕਰਕੇ ਹੱਤਿਆ ਕੀਤੀ ਸੀ। ਇਹ ਭਿਆਨਕ ਕਤਲੇਆਮ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਡੈਨੀਅਲ ਪਰਲ ਵਾਲ ਸਟਰੀਟ ਜਰਨਲ ਦਾ ਇੱਕ ਸੀਨੀਅਰ ਪੱਤਰਕਾਰ ਸੀ ਅਤੇ ਉਸਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਅਫਗਾਨਿਸਤਾਨ ਅਤੇ ਇਰਾਕ ਵਿੱਚ ਸਾਬਕਾ ਅਮਰੀਕੀ ਰਾਜਦੂਤ ਅਤੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤੀਨਿਧੀ ਜ਼ਾਲਮੇ ਖਲੀਲਜ਼ਾਦ ਨੇ ਅਬਦੁਲ ਰਊਫ ਅਜ਼ਹਰ ਦੀ ਹੱਤਿਆ ਲਈ ਭਾਰਤ ਨੂੰ ਥੈਂਕਯੂ ਬੋਲਿਆ ਹੈ। ਇੰਸਟਾਗ੍ਰਾਮ 'ਤੇ ਆਪਣੀ ਪੋਸਟ ਵਿੱਚ ਉਨ੍ਹਾਂ ਨੇ ਕਿਹਾ, 'ਪਾਕਿਸਤਾਨ ਵਿਰੁੱਧ ਚੱਲ ਰਹੀ ਫੌਜੀ ਕਾਰਵਾਈ ਦੌਰਾਨ ਭਾਰਤ ਨੇ ਬੇਰਹਿਮ ਅੱਤਵਾਦੀ ਅਬਦੁਲ ਰਉਫ ਅਜ਼ਹਰ ਨੂੰ ਮਾਰ ਦਿੱਤਾ ਹੈ।' ਉਸਨੇ 2002 ਵਿੱਚ ਪੱਤਰਕਾਰ ਡੈਨੀਅਲ ਪਰਲ ਦਾ ਕਤਲ ਕਰ ਦਿੱਤਾ ਸੀ, ਜੋ ਅੱਜ ਤੱਕ ਸਭ ਨੂੰ ਯਾਦ ਹੈ। ਇਨਸਾਫ਼ ਹੋਇਆ ਹੈ। ਥੈਂਕਯੂ ਇੰਡੀਆ ।


ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਭਾਰਤ ਦੇ ਪੀਐਮਓ ਨੂੰ ਕੀਤਾ ਟੈਗ  

ਇੱਕ ਹੋਰ ਅਮਰੀਕੀ ਡਿਪਲੋਮੈਟ ਐਲੀ ਕੋਹਾਨਿਮ ਨੇ ਵੀ ਭਾਰਤੀ ਪੀਐਮਓ ਨੂੰ ਟੈਗ ਕਰਦੇ ਹੋਏ ਪੋਸਟ ਕੀਤਾ ਹੈ ਅਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ, 'ਸਾਨੂੰ ਲੰਬੇ ਸਮੇਂ ਤੋਂ ਡੈਨੀਅਲ ਪਰਲ ਲਈ ਇਨਸਾਫ਼ ਦਾ ਇੰਤਜ਼ਾਰ ਸੀ। ਉਸਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਮੈਂ ਨਿੱਜੀ ਤੌਰ 'ਤੇ ਪੀਐਮਓ ਇੰਡੀਆ ਦਾ ਧੰਨਵਾਦੀ ਹਾਂ। ਅਸੀਂ ਹਮੇਸ਼ਾ ਡੈਨੀਅਲ ਪਰਲ ਦੇ ਆਖਰੀ ਸ਼ਬਦ ਯਾਦ ਰੱਖਾਂਗੇ। ਉਸਨੇ ਕਿਹਾ ਸੀ- ਮੇਰਾ ਪਿਤਾ ਇੱਕ ਯਹੂਦੀ ਸੀ, ਮੇਰੀ ਮਾਂ ਯਹੂਦੀ ਹੈ ਅਤੇ ਮੈਂ ਵੀ ਇੱਕ ਯਹੂਦੀ ਹਾਂ। ਉਸਦੇ ਸ਼ਬਦ ਹਜ਼ਾਰਾਂ ਸਾਲਾਂ ਤੱਕ ਯਹੂਦੀ ਇਤਿਹਾਸ ਵਿੱਚ ਗੂੰਜਦੇ ਰਹਿਣਗੇ। ਇਸ ਤਰ੍ਹਾਂ ਅਮਰੀਕਾ ਨੇ ਮਸੂਦ ਅਜ਼ਹਰ ਦੇ ਭਰਾ ਦੀ ਹੱਤਿਆ ਦੀ ਪ੍ਰਸ਼ੰਸਾ ਕੀਤੀ ਹੈ। ਇੰਨਾ ਹੀ ਨਹੀਂ ਦੁਨੀਆ ਭਰ ਦਾ ਯਹੂਦੀ ਭਾਈਚਾਰਾ ਵੀ ਇਸ ਘਟਨਾ ਤੋਂ ਖੁਸ਼ ਹੈ ਅਤੇ ਧੰਨਵਾਦ ਪ੍ਰਗਟ ਕਰ ਰਿਹਾ ਹੈ। 

- PTC NEWS

Top News view more...

Latest News view more...

PTC NETWORK