Sun, Jun 11, 2023
Whatsapp

Amritpal Singh: ਪੁਲਿਸ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਅੰਮ੍ਰਿਤਪਾਲ ਸਿੰਘ ਨੇ ਬਦਲੀ ਗੱਡੀ, CCTV ਫੁਟੇਜ ਆਈ ਸਾਹਮਣੇ

'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਸਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ 'ਚ ਇੱਕ CCTV ਫੁਟੇਜ਼ ਸਾਹਮਣੇ ਆਈ ਹੈ। ਜਿਸ 'ਚ ਅੰਮ੍ਰਿਤਪਾਲ ਸਿੰਘ ਨੂੰ ਬ੍ਰੀਜ਼ਾ ਕਾਰ 'ਚ ਸਵਾਰ ਦੇਖਿਆ ਜਾ ਸਕਦਾ ਹੈ।

Written by  Ramandeep Kaur -- March 21st 2023 05:11 PM -- Updated: March 22nd 2023 09:08 AM
Amritpal Singh: ਪੁਲਿਸ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਅੰਮ੍ਰਿਤਪਾਲ ਸਿੰਘ ਨੇ ਬਦਲੀ ਗੱਡੀ,  CCTV ਫੁਟੇਜ ਆਈ ਸਾਹਮਣੇ

Amritpal Singh: ਪੁਲਿਸ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਅੰਮ੍ਰਿਤਪਾਲ ਸਿੰਘ ਨੇ ਬਦਲੀ ਗੱਡੀ, CCTV ਫੁਟੇਜ ਆਈ ਸਾਹਮਣੇ

Amritpal Singh: Amritpal Singh:'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਸਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ 'ਚ ਇੱਕ CCTV ਫੁਟੇਜ਼ ਸਾਹਮਣੇ ਆਈ ਹੈ। ਜਿਸ 'ਚ  ਅੰਮ੍ਰਿਤਪਾਲ ਸਿੰਘ ਨੂੰ ਬ੍ਰੀਜ਼ਾ ਕਾਰ 'ਚ ਸਵਾਰ ਦੇਖਿਆ ਜਾ ਸਕਦਾ ਹੈ।

ਜਿਸ 'ਚ ਦੇਖਿਆ ਗਿਆ ਹੈ ਕਿ ਅੰਮ੍ਰਿਤਪਾਲ ਆਪਣੀ ਮਰਸਡੀਜ਼ ਕਾਰ ਰਾਹੀ ਜਲੰਧਰ ਦੇ ਸ਼ਾਹਕੋਟ 'ਚ ਉਤਰਿਆ ਅਤੇ ਸ਼ਾਹਕੋਟ  'ਚ ਉਹ ਆਪਣੇ ਇੱਕ ਸਾਥੀ ਦੀ ਬ੍ਰੀਜ਼ਾ ਕਾਰ 'ਚ ਸਵਾਰ ਹੋਇਆ। ਬ੍ਰੀਜ਼ਾ ਕਾਰ 'ਚ ਹੀ ਅੰਮ੍ਰਿਤਪਾਲ ਨੇ ਕੱਪੜੇ ਬਦਲੇ। ਉਸਨੇ ਆਪਣਾ ਚੋਲਾ ਉਤਾਰ ਅਤੇ ਪੈਂਟ ਸ਼ਰਟ ਪਾਈ ਅਤੇ ਉੱਥੋ ਆਪਣੇ ਸਾਥੀਆਂ ਦੇ ਨਾਲ ਮੋਟਰਸਾਈਕਲ ਤੇ ਫਰਾਰ ਹੋ  ਗਿਆ। ਦੱਸ ਦਈਏ ਕਿ ਇਹ ਸੁਭਾਨਪੁਰ ਟੋਲ ਪਲਾਜ਼ਾ ਦੀ ਦੱਸੀ ਜਾ ਰਹੀ ਹੈ। 


 

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ  ਅਜੇ ਤੱਕ ਫਰਾਰ ਹੈ। ਪਿਛਲੇ ਚਾਰ ਦਿਨ ਤੋਂ ਪੁਲਿਸ ਉਸਦੀ ਤਲਾਸ਼ 'ਚ ਜੁਟੀ ਹੋਈ ਹੈ। ਉਹ ਜਿਸ ਕਾਰ 'ਚ ਫਰਾਰ ਹੋਇਆ ਸੀ,  ਉਸਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਅੰਮ੍ਰਿਤਪਾਲ ਦੇ ਦੋ ਹੋਰ ਸਾਥੀਆਂ   ਐਨਐਸਏ ਲਗਾਇਆ ਗਿਆ ਹੈ। ਅੰਮ੍ਰਿਤਪਾਲ ਦੇ ਦੋ ਸਾਥੀਆਂ ਕੁਲਵੰਤ ਸਿੰਘ ਅਤੇ ਗੁਰ ਔਜਲਾ 'ਤੇ ਹੁਣ NSAਲਗਾਇਆ ਗਿਆ ਹੈ।  ਇਨ੍ਹਾਂ ਦੋਵਾਂ ਨੂੰ ਹੀ ਗ੍ਰਿਫ਼ਤਾਰ ਕਰਕੇ ਅਸਮ ਦੇ ਡਿਬਰੂਗੜ੍ਹ ਭੇਜਿਆ ਗਿਆ ਹੈ।

- PTC NEWS

adv-img

Top News view more...

Latest News view more...