Thu, Aug 6, 2026
Whatsapp

ਸਵਾਲਾਂ ਦੇ ਘੇਰੇ ’ਚ ਅੰਮ੍ਰਿਤਸਰ ਦੀ ਫਤਾਹਪੁਰ ਜੇਲ੍ਹ ! ਬੀੜੀਆਂ, ਸਿਗਰੇਟ ਦੇ ਨਾਲ 11 ਮੋਬਾਈਲ ਬਰਾਮਦ, ਜਾਂਚ ਜਾਰੀ

ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਜੇਲ੍ਹ ਪਰਿਸਰ ਵਿੱਚੋਂ ਲਾਵਾਰਿਸ ਹਾਲਤ ਵਿੱਚ 8 ਕੀਪੈਡ ਮੋਬਾਈਲ ਫੋਨ, 2 ਸਿਮ ਕਾਰਡ, 183 ਬੰਡਲ ਬੀੜੀਆਂ, 5 ਚਾਰਜਰ, 1 ਹੈੱਡਫੋਨ, 1 ਡਾਟਾ ਕੇਬਲ, 14 ਪੈਕਟ ਕੁੱਲਿਪ, 6 ਪੈਕਟ ਸਿਗਰਟ, 1 ਪੈਕਟ ਪੱਤਾ ਛਾਪ ਅਤੇ 6 ਪੇਪਰ ਬਰਾਮਦ ਕੀਤੇ ਗਏ।

Reported by:  PTC News Desk  Edited by:  Aarti -- August 06th 2026 03:22 PM
ਸਵਾਲਾਂ ਦੇ ਘੇਰੇ ’ਚ ਅੰਮ੍ਰਿਤਸਰ ਦੀ ਫਤਾਹਪੁਰ ਜੇਲ੍ਹ ! ਬੀੜੀਆਂ, ਸਿਗਰੇਟ ਦੇ ਨਾਲ 11 ਮੋਬਾਈਲ ਬਰਾਮਦ, ਜਾਂਚ ਜਾਰੀ

ਸਵਾਲਾਂ ਦੇ ਘੇਰੇ ’ਚ ਅੰਮ੍ਰਿਤਸਰ ਦੀ ਫਤਾਹਪੁਰ ਜੇਲ੍ਹ ! ਬੀੜੀਆਂ, ਸਿਗਰੇਟ ਦੇ ਨਾਲ 11 ਮੋਬਾਈਲ ਬਰਾਮਦ, ਜਾਂਚ ਜਾਰੀ

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਹਪੁਰ ਇੱਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜੇਲ੍ਹ ਦੇ ਅੰਦਰ ਵੱਖ-ਵੱਖ ਕਾਰਵਾਈਆਂ ਦੌਰਾਨ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੇਂਦਰੀ ਜੇਲ੍ਹ ਵਿੱਚ ਦੋ ਮਾਮਲਿਆਂ ਵਿੱਚ ਬਰਾਮਦਗੀ

ਪਹਿਲੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਜੇਲ੍ਹ ਪਰਿਸਰ ਵਿੱਚੋਂ ਲਾਵਾਰਿਸ ਹਾਲਤ ਵਿੱਚ 8 ਕੀਪੈਡ ਮੋਬਾਈਲ ਫੋਨ, 2 ਸਿਮ ਕਾਰਡ, 183 ਬੰਡਲ ਬੀੜੀਆਂ, 5 ਚਾਰਜਰ, 1 ਹੈੱਡਫੋਨ, 1 ਡਾਟਾ ਕੇਬਲ, 14 ਪੈਕਟ ਕੁੱਲਿਪ, 6 ਪੈਕਟ ਸਿਗਰਟ, 1 ਪੈਕਟ ਪੱਤਾ ਛਾਪ ਅਤੇ 6 ਪੇਪਰ ਬਰਾਮਦ ਕੀਤੇ ਗਏ। ਬਰਾਮਦਗੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਦੇ ਆਧਾਰ 'ਤੇ ਪ੍ਰਿਜ਼ਨ ਐਕਟ ਦੀ ਧਾਰਾ 42 ਅਤੇ 52ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ਦੂਜੇ ਮਾਮਲੇ ਵਿੱਚ ਕੇਂਦਰੀ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਵੀ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ। ਤਲਾਸ਼ੀ ਦੌਰਾਨ ਹਵਾਲਾਤੀ ਦਿਲਬਾਗ ਸਿੰਘ, ਕਰਨਬੀਰ ਸਿੰਘ ਸਮੇਤ ਹੋਰਾਂ ਦੇ ਕਬਜ਼ੇ ਵਿੱਚੋਂ 85 ਬੰਡਲ ਬੀੜੀਆਂ, 5 ਪੈਕਟ ਕੁੱਲਿਪ, 1 ਪੈਕਟ ਸਿਗਰਟ, ਬਿਨਾਂ ਸਿਮ ਦੇ 3 ਮੋਬਾਈਲ ਫੋਨ, 2 ਮੋਬਾਈਲ ਬੈਟਰੀਆਂ, 3 ਚਾਰਜਰ ਅਤੇ ਇੱਕ ਵਾਧੂ ਨੋਕੀਆ ਕੀਪੈਡ ਮੋਬਾਈਲ ਬਰਾਮਦ ਕੀਤਾ ਗਿਆ।

ਮਿਲੀਭੁਗਤ ਦੇ ਐਂਗਲ ਤੋਂ ਜਾਂਚ ਵਿੱਚ ਜੁਟੀ ਪੁਲਿਸ

ਦੋਵਾਂ ਮਾਮਲਿਆਂ ਵਿੱਚ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਆਖ਼ਿਰ ਜੇਲ੍ਹ ਦੇ ਅੰਦਰ ਇੰਨੀ ਵੱਡੀ ਮਾਤਰਾ ਵਿੱਚ ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਕਿਵੇਂ ਪਹੁੰਚਿਆ। ਜਾਂਚ ਦਾ ਮੁੱਖ ਕੇਂਦਰ ਇਸ ਗੱਲ 'ਤੇ ਹੈ ਕਿ ਕਿਤੇ ਜੇਲ੍ਹ ਅੰਦਰ ਜਾਂ ਬਾਹਰ ਕਿਸੇ ਦੀ ਮਿਲੀਭੁਗਤ ਤਾਂ ਨਹੀਂ।

ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਮੋਬਾਈਲ ਫੋਨਾਂ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾ ਰਹੀ ਸੀ ਅਤੇ ਪਾਬੰਦੀਸ਼ੁਦਾ ਸਮਾਨ ਜੇਲ੍ਹ ਤੱਕ ਪਹੁੰਚਾਉਣ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਸਨ।

ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨੇ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਜਾਂਚ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਸ ਪੂਰੇ ਨੈੱਟਵਰਕ ਵਿੱਚ ਕੌਣ-ਕੌਣ ਸ਼ਾਮਲ ਸੀ ਅਤੇ ਉਨ੍ਹਾਂ ਖ਼ਿਲਾਫ਼ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ  : Punjab Weather News : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਖ਼ਬਰ, 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK