Sat, Mar 28, 2026
Whatsapp

ਦੁਬਈ 'ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ, 6 ਮਹੀਨੇ ਦੇ ਬੱਚੇ ਦਾ ਪਿਤਾ ਸੀ 23 ਸਾਲਾ ਰਾਜਕਰਨ

Punjabi Youth dies in Dubai : ਹਰਪ੍ਰੀਤ ਨੇ ਦੱਸਿਆ ਕਿ ਉਸਦੇ ਲੜਕੇ ਰਾਜਕਰਨ ਸਿੰਘ ਸੰਧੂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇੱਕ ਛੇ ਮਹੀਨੇ ਦਾ ਬੱਚਾ ਵੀ ਹੈ, ਜਿਨ੍ਹਾਂ ਨੂੰ ਉਹ ਪਿੱਛੇ ਰੋਂਦਾ ਬਿਲਕਦਾ ਛੱਡ ਗਿਆ।

Reported by:  PTC News Desk  Edited by:  KRISHAN KUMAR SHARMA -- March 28th 2026 08:56 PM
ਦੁਬਈ 'ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ, 6 ਮਹੀਨੇ ਦੇ ਬੱਚੇ ਦਾ ਪਿਤਾ ਸੀ 23 ਸਾਲਾ ਰਾਜਕਰਨ

ਦੁਬਈ 'ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ, 6 ਮਹੀਨੇ ਦੇ ਬੱਚੇ ਦਾ ਪਿਤਾ ਸੀ 23 ਸਾਲਾ ਰਾਜਕਰਨ

Punjabi Youth dies in Dubai : ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕੀ ਮਾਂ-ਬਾਪ ਆਪਣੇ ਨੌਜਵਾਨ ਪੁੱਤਰਾਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਵਾਸਤੇ ਭੇਜ ਦਿੰਦੇ ਹਨ, ਭਾਵੇਂ ਉਹਨਾਂ ਨੂੰ ਕਰਜ਼ਾ ਹੀ ਕਿਉਂ ਨਾ ਚੁੱਕਣਾ ਪਵੇ। ਉਹਨਾਂ ਨੂੰ ਆਸ ਹੁੰਦੀ ਹੈ ਕਿ ਪੁੱਤ ਕੰਮ-ਕਾਰ ਕਰਕੇ ਉਹਨਾਂ ਦੇ ਪਰਿਵਾਰ ਦੇ ਸਿਰੋਂ ਕਰਜ਼ਾ ਉਤਾਰ ਦੇਵੇਗਾ ਤੇ ਜ਼ਿੰਦਗੀ ਸੁਖਾਲੀ ਕਰ ਦੇਵੇਗਾ ਪਰ ਕਈ ਵਾਰ ਨੌਜਵਾਨ ਜਾਂਦੇ ਤਾਂ ਹਨ, ਪਰ ਮੁੜ ਕੇ ਨਹੀਂ ਪਰਤਦੇ। ਇਸੇ ਤਰ੍ਹਾਂ ਜੀਰਾ (Zira News) ਦੇ ਪਿੰਡ ਰਟੋਲ ਬੇਟ ਵਿੱਚ ਰਹਿਣ ਵਾਲੇ ਰਾਜ ਕਰਨ ਸਿੰਘ ਸੰਧੂ ਦੀ ਦੁਬਈ (Dubai) ਦੇ ਆਬੂ ਧਾਬੀ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ।

ਇਸ ਸਭ ਦੀ ਜਾਣਕਾਰੀ ਉਸ ਦੇ ਪਿਤਾ ਹਰਪ੍ਰੀਤ ਸੰਧੂ ਵੱਲੋਂ ਦਿੱਤੀ ਗਈ ਕਿ ਉਸ ਦਾ ਪੁੱਤਰ 23 ਸਾਲਾ ਰਾਜਕਰਨ ਸਿੰਘ ਸੰਧੂ, ਕੰਮ ਦੀ ਤਲਾਸ਼ ਵਿੱਚ ਦੁਬਾਈ ਦੇ ਆਬੂ ਧਾਬੀ ਵਿੱਚ ਗਿਆ ਸੀ, ਜਿਸ ਨੂੰ ਭੇਜਣ ਲਈ ਸੱਤ ਲੱਖ ਰੁਪਏ ਤੋਂ ਵੱਧ ਲੱਗ ਗਿਆ। ਉਸਨੇ ਉਥੇ ਡਰਾਈਵਿੰਗ ਲਾਇਸੰਸ ਬਣਾ ਕੇ ਟਰਾਲੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੋ ਢਾਈ ਮਹੀਨੇ ਪਹਿਲਾਂ ਹੀ ਕੰਮ ਮਿਲਿਆ ਸੀ।


ਹਰਪ੍ਰੀਤ ਨੇ ਦੱਸਿਆ ਕਿ ਉਸਦੇ ਲੜਕੇ ਰਾਜਕਰਨ ਸਿੰਘ ਸੰਧੂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇੱਕ ਛੇ ਮਹੀਨੇ ਦਾ ਬੱਚਾ ਵੀ ਹੈ, ਜਿਨ੍ਹਾਂ ਨੂੰ ਉਹ ਪਿੱਛੇ ਰੋਂਦਾ ਬਿਲਕਦਾ ਛੱਡ ਗਿਆ। ਇਸ ਮੌਕੇ ਉਨ੍ਹਾਂ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ, ਡਾਕਟਰ ਐਸਪੀ ਸਿੰਘ ਉਬਰਾਏ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਆਪਣੇ ਪਰਿਵਾਰ ਵਿੱਚ ਉਹ ਅੰਤਿਮ ਰਸਮਾਂ ਕਰ ਸਕਣ ਤੇ ਉਸ ਦਾ ਚਿਹਰਾ ਆਖਰੀ ਸਮੇਂ ਵੇਖ ਸਕਣ।

ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਿੰਡ ਵਾਸੀਆਂ ਨੇ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਉਹ ਟੈਕਸ ਲੈਂਦੀਆਂ ਹਨ ਤੇ ਇਸਦੇ ਲਈ ਕੋਈ ਖਾਸ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਉਸ ਦੇ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ ਤੇ ਉਸ ਦੇ ਪਰਿਵਾਰ ਵਿੱਚ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪਹੁੰਚਾਇਆ ਜਾ ਸਕੇ।

- PTC NEWS

Top News view more...

Latest News view more...

PTC NETWORK
PTC NETWORK