AP Dhillon At Mumbai : ਦਿਲਜੀਤ ਦੋਸਾਂਝ ਮਗਰੋਂ ਹੁਣ ਭਾਰਤ ਦੇ ਲੋਕਾਂ ’ਤੇ ਚੜ੍ਹਨ ਵਾਲਾ ਹੈ ਗਾਇਕ ਏਪੀ ਢਿੱਲੋਂ ਦਾ ਰੰਗ, ਜਾਣੋ ਕਦੋਂ ਅਤੇ ਕਿੱਥੇ ਹੈ ਕੰਸਰਟ ?
AP Dhillon At Mumbai : ਪੰਜਾਬੀ ਗਾਇਕ ਏਪੀ ਢਿੱਲੋਂ ਸ਼ਨੀਵਾਰ ਸਵੇਰੇ ਆਪਣੇ ਬ੍ਰਾਊਨਪ੍ਰਿੰਟ ਇੰਡੀਆ ਟੂਰ ਦੀ ਸ਼ੁਰੂਆਤ ਕਰਨ ਲਈ ਮੁੰਬਈ ਪਹੁੰਚੇ। ਉਨ੍ਹਾਂ ਦੇ ਭਾਰਤ ਆਉਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆਈਆਂ ਹਨ।
ਦੱਸ ਦਈਏ ਕਿ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਗਾਇਕ ਨੂੰ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਮੀਡੀਆ ਦੇ ਰੂਬਰੂ ਵੀ ਹੋਏ ਉੱਥੇ ਮੌਜੂਦ ਪਾਪਰਾਜ਼ੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ। ਗਾਇਕ ਇਸ ਦੌਰਾਨ ਮੁਸਕਰਾਉਂਦੇ ਹੋਏ ਨਜ਼ਰ ਆਏ। ਏਪੀ ਢਿੱਲੋਂ ਇੱਕ ਜੈਕਟ, ਟਰਾਊਜ਼ਰ ਅਤੇ ਸਨੀਕਰਸ ਦੇ ਹੇਠਾਂ ਇੱਕ ਟੀ-ਸ਼ਰਟ ਪਾਈ ਹੋਈ ਸੀ।
ਜਾਣੋ ਕਿੱਥੇ ਕਿੱਥੇ ਹੋਵੇਗਾ ਕੰਸਰਟ
ਦੱਸ ਦਈਏ ਕਿ ਏ.ਪੀ.ਢਿਲੋਂ ਦੇ ਕੰਸਰਟ ਦਾ ਇੰਡੀਆ ਟੂਰ 7 ਦਸੰਬਰ ਨੂੰ ਮੁੰਬਈ ਤੋਂ ਸ਼ੁਰੂ ਹੋਵੇਗਾ ਅਤੇ ਫਿਰ 14 ਦਸੰਬਰ ਨੂੰ ਨਵੀਂ ਦਿੱਲੀ, ਆਖਰੀ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ। ਇਸ ਸਬੰਧੀ ਗਾਇਕ ਨੇ ਕਾਫੀ ਸਮਾਂ ਪਹਿਲਾਂ ਪੋਸਟ ਸ਼ਾਂਝੀ ਕੀਤੀ ਸੀ।
After 3 Years, AP Dhillon Returns to India for His Epic Second Tour! ???????????? Ready to Drop the Beats and Raise the Roof! ???????? pic.twitter.com/jajZA91BKK — Buzzzooka Spotting (@Buzzz_spotting) November 30, 2024
ਰਿਕਾਰਡ ਕੀਤਾ ਕਾਇਮ
ਕਾਬਿਲੇਗੌਰ ਹੈ ਕਿ ਸ਼ੋਅ ਲਈ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ। 29 ਸਤੰਬਰ 2024 ਦੇ ਸ਼ੋਅ ਲਈ ਟਿਕਟਾਂ ਵੀ ਉਪਲਬਧ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਲਾਈਵ ਸ਼ੋਅ ਦੀਆਂ ਟਿਕਟਾਂ ਲਾਈਵ ਹੋਣ ਦੇ 15 ਮਿੰਟ ਦੇ ਅੰਦਰ ਹੀ ਗਾਇਕ ਨੇ 10 ਕਰੋੜ ਰੁਪਏ ਕਮਾ ਲਏ, ਇਹ ਇੱਕ ਵੱਡਾ ਰਿਕਾਰਡ ਹੈ। ਪਹਿਲਾ ਸ਼ੋਅ 7 ਦਸੰਬਰ 2024 ਨੂੰ ਮੁੰਬਈ ਉਸ ਤੋਂ ਬਾਅਦ 14 ਦਸੰਬਰ ਨੂੰ ਨਵੀਂ ਦਿੱਲੀ ਅਤੇ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ। ਇਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।
ਇਹ ਵੀ ਪੜ੍ਹੋ : Raj Kundra ED Raid: ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਛਾਪੇਮਾਰੀ
- PTC NEWS