Surekha Yadav: ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਦੇ ਨਾਂ ਇੱਕ ਹੋਰ ਉਪਲਬਧੀ
Surekha Yadav: ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਸੋਮਵਾਰ ਨੂੰ 'ਵੰਦੇ ਭਾਰਤ ਐਕਸਪ੍ਰੈਸ' ਚਲਾਈ। ਇਸ ਦੇ ਨਾਲ ਉਨ੍ਹਾਂ ਦੇ ਨਾਂ ਇੱਕ ਹੋਰ ਉਪਲਬਧੀ ਜੁੜ ਗਈ। ਸੈਮੀ ਹਾਈਸਪੀਡ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਸੰਚਾਲਨ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ। ਟਰੇਨ ਦੇ ਸਟੇਸ਼ਨ ਪਹੁੰਚਣ 'ਤੇ ਅਧਿਕਾਰੀਆਂ ਵੱਲੋਂ ਸੁਰੇਖਾ ਯਾਦਵ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਰੇਖਾ ਯਾਦਵ ਨੇ ਆਪਣਾ ਤਜੁਰਬਾ ਸਾਂਝਾ ਕਰਦਿਆਂ ਕਿਹਾ ਕਿ 'ਵੰਦੇ ਭਾਰਤ ਟਰੇਨਾਂ 'ਚ ਸ਼ਾਮਲ ਹੋਏ ਨਵੇਂ ਯੁੱਗ, ਅਤਿ-ਆਧੁਨਿਕ ਤਕਨਾਲੋਜੀ ਵਾਲੀ ਟਰੇਨ ਹੈ।
ਉਨ੍ਹਾਂ ਵੱਲੋਂ ਸਨਮਾਨ ਦੇਣ ਲਈ ਰੇਲਵੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਟ੍ਰੇਨ ਸਹੀ ਸਮੇਂ 'ਤੇ ਸੋਲਾਪੁਰ ਤੋਂ ਚਲਾਈ ਗਈ ਅਤੇ ਸਮੇਂ ਤੋਂ 5 ਮਿੰਟ ਪਹਿਲਾਂ ਸੀ. ਐੱਸ. ਐੱਮ. ਟੀ. ਪਹੁੰਚ ਗਈ। ਟਰੇਨ ਕਰੂ ਸਿੱਖਣ ਦੀ ਪ੍ਰਕਿਰਿਆ 'ਚ ਸਿਗਨਲ ਦਾ ਪਾਲਣ, ਨਵੇਂ ਉਪਕਰਣਾਂ 'ਤੇ ਹੱਥ, ਹੋਰ ਕਰੂ ਮੈਂਬਰਾਂ ਨਾਲ ਤਾਲਮੇਲ, ਟਰੇਨ ਦੇ ਸਫ਼ਲ ਸੰਚਾਲਨ ਲਈ ਸਾਰੇ ਮਾਪਦੰਡਾਂ ਦਾ ਪਾਲਣ ਸ਼ਾਮਲ ਹੈ।
ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ ਨੇ 1988 'ਚ ਭਾਰਤ ਦੀ ਪਹਿਲੀ ਮਹਿਲਾ ਟਰੇਨ ਡਰਾਈਵਰ ਬਣ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਦੀ ਉਪਲੱਬਧੀ ਲਈ ਉਨ੍ਹਾਂ ਨੂੰ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Weather Update Today: ਮੌਸਮ ਵਿਭਾਗ ਵੱਲੋ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ !
- PTC NEWS