Fri, Jun 20, 2025
Whatsapp

Bageshwar Dham Baba: ਦਸਤਾਰ ਸਜਾ ਕੇ ਪੰਜਾਬ ਪਹੁੰਚੇ ਬਾਗੇਸ਼ਵਰ ਧਾਮ ਵਾਲੇ ਧਿਰੇਂਦਰ ਸ਼ਾਸਤਰੀ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਬਾਗੇਸ਼ਵਰ ਧਾਮ ਦੇ ਧਿਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਵੀ ਹੋਏ।

Reported by:  PTC News Desk  Edited by:  Aarti -- October 21st 2023 02:12 PM
Bageshwar Dham Baba: ਦਸਤਾਰ ਸਜਾ ਕੇ ਪੰਜਾਬ ਪਹੁੰਚੇ ਬਾਗੇਸ਼ਵਰ ਧਾਮ ਵਾਲੇ ਧਿਰੇਂਦਰ ਸ਼ਾਸਤਰੀ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Bageshwar Dham Baba: ਦਸਤਾਰ ਸਜਾ ਕੇ ਪੰਜਾਬ ਪਹੁੰਚੇ ਬਾਗੇਸ਼ਵਰ ਧਾਮ ਵਾਲੇ ਧਿਰੇਂਦਰ ਸ਼ਾਸਤਰੀ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Bageshwar Dham Baba: ਬਾਗੇਸ਼ਵਰ ਧਾਮ ਦੇ ਬਾਬਾ ਧਿਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਵੀ ਹੋਏ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਨਾਲ ਮੌਜੂਦ ਰਹੇ। 

ਦੱਸ ਦਈਏ ਕਿ ਬਾਗੇਸ਼ਵਰ ਧਾਮ ਦੇ ਬਾਬਾ ਧਿਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਨੇ ਸਿਰ ’ਤੇ ਦਸਤਾਰ ਸਜਾਈ ਹੋਈ ਸੀ। 21 ਤੋਂ 23 ਅਕਤੂਬਰ ਤੱਕ ਪਠਾਨਕੋਟ ਵਿੱਚ ਹੋਣ ਵਾਲੇ ਇਕੱਠ ਵਿੱਚ ਬਾਗੇਸ਼ਵਰ ਧਾਮ ਦੇ ਧਿਰੇਂਦਰ ਸ਼ਾਸਤਰੀ ਸ਼ਿਰਕਤ ਕਰਨਗੇ।


ਇਸ ਦੌਰਾਨ ਬਾਗੇਸ਼ਵਰ ਧਾਮ ਦੇ ਬਾਬਾ ਧਿਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਆ ਕੇ ਬਹੁਤ ਵਧੀਆ ਲੱਗਿਆ ਹੈ। ਉਹ ਵਾਰ-ਵਾਰ ਪੰਜਾਬ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਣੀ ਰਹਿਣੀ ਚਾਹੀਦੀ ਹੈ। ਪੰਜਾਬੀ ਪੱਗ ਬੰਨ੍ਹਣੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਧਰਤੀ ਪੰਜਾਬ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਹੈ। ਉਹ ਸ੍ਰੀ ਦੁਰਗਿਆਣਾ ਮੰਦਰ ਵੀ ਮੱਥਾ ਟੇਕਣ ਗਏ।

ਦਸਤਾਰ ਸਜਾਉਣ ’ਤੇ ਬਾਬਾ ਧਿਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਨੇ ਕਿਹਾ ਕਿ ਦਸਤਾਰ ਸਜਾਉਣਾ ਪੰਜਾਬ ਦੀ ਪਰੰਪਰਾ ਹੈ। ਪੰਜਾਬੀ ਬਹੁਤ ਹੀ ਪਿਆਰੇ ਹੁੰਦੇ ਹਨ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਬਦਲੇਗਾ ਮੌਸਮ; ਹੋਰ ਵਧੇਗੀ ਠੰਢ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

- PTC NEWS

Top News view more...

Latest News view more...

PTC NETWORK