Tue, Apr 16, 2024
Whatsapp

'ਛੋਟੇ ਮੂਸੇਵਾਲਾ' ਨੂੰ ਲੈ ਕੇ ਪਿਤਾ ਬਲਕੌਰ ਸਿੰਘ ਦੀ ਪ੍ਰਸ਼ੰਸਕਾਂ ਨੂੰ ਵੱਡੀ ਅਪੀਲ, ਜਾਣੋ ਕੀ ਕਿਹਾ

Written by  KRISHAN KUMAR SHARMA -- March 24th 2024 01:34 PM
'ਛੋਟੇ ਮੂਸੇਵਾਲਾ' ਨੂੰ ਲੈ ਕੇ ਪਿਤਾ ਬਲਕੌਰ ਸਿੰਘ ਦੀ ਪ੍ਰਸ਼ੰਸਕਾਂ ਨੂੰ ਵੱਡੀ ਅਪੀਲ, ਜਾਣੋ ਕੀ ਕਿਹਾ

'ਛੋਟੇ ਮੂਸੇਵਾਲਾ' ਨੂੰ ਲੈ ਕੇ ਪਿਤਾ ਬਲਕੌਰ ਸਿੰਘ ਦੀ ਪ੍ਰਸ਼ੰਸਕਾਂ ਨੂੰ ਵੱਡੀ ਅਪੀਲ, ਜਾਣੋ ਕੀ ਕਿਹਾ

Balkaur Singh Appeals to Sidhu Moosewala Fans: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ 'ਛੋਟਾ ਸਿੱਧੂ ਮੂਸੇਵਾਲਾ' (Moosewala Brother pics) ਆਪਣੇ ਜੱਦੀ ਘਰ ਪਿੰਡ ਮੂਸਾ ਵਿਖੇ ਹਵੇਲੀ 'ਚ ਗ੍ਰਹਿ ਪ੍ਰਵੇਸ਼ ਕਰ ਗਿਆ ਹੈ। 'ਛੋਟੇ ਮੂਸੇਵਾਲਾ' ਨੂੰ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਗੁਰਦੁਆਰਾ ਸਾਹਿਬ 'ਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਪਿੱਛੋਂ ਗ੍ਰਹਿ ਪ੍ਰਵੇਸ਼ ਕਰਵਾਇਆ।

ਇਸਤੋਂ ਪਹਿਲਾਂ ਮੂਸੇਵਾਲਾ ਦਾ ਪਰਿਵਾਰ ਬਠਿੰਡਾ ਵਿਖੇ ਸੀ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਪਿੱਛੋਂ ਪਹਿਲਾਂ ਪਰਿਵਾਰ ਨੇ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ 'ਚ ਪੁੱਤਰ ਦੀ ਰੱਬੀ ਦਾਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਫਿਰ ਮਾਨਸਾ ਸਥਿਤ ਆਪਣੇ ਜੱਦੀ ਘਰ ਹਵੇਲੀ 'ਚ ਪੁੱਜੇ। ਹਵੇਲੀ ਦੇ ਬਾਹਰ ਛੋਟੇ ਮੂਸੇਵਾਲਾ ਨੂੰ ਦੇਖਣ ਲਈ ਪ੍ਰਸ਼ੰਸਕ ਵੀ ਪਹੁੰਚ ਰਹੇ ਸਨ, ਪਰ ਪਿਤਾ ਬਲਕੌਰ ਸਿੰਘ ਵਲੋਂ ਉਨ੍ਹਾਂ ਨੂੰ ਅਪੀਲ (Moosewala Father Balkaur Singh Appeal) ਕੀਤੀ ਗਈ ਕਿ ਅਜੇ ਥੋੜ੍ਹਾ ਸਮਾਂ ਇੰਤਜ਼ਾਰ ਕਰੋ, ਜਿਸ ਤੋਂ ਬਾਅਦ ਬੱਚੇ ਦੇ ਦਰਸ਼ਨ ਕਰਵਾਏ ਜਾਣਗੇ।


ਦਿ

ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਖਾਸ ਅਪੀਲ ਕੀਤੀ ਕਿ, ''ਵਾਹਿਗੁਰੂ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀਆਂ ਅਰਦਾਸਾਂ ਸਦਕਾ ਸਾਨੂੰ ਮੁੜ੍ਹ ਪੁੱਤਰ ਦੀ ਦਾਤ ਮਿਲੀ ਹੈ। ਅਸੀਂ ਹਮੇਸ਼ਾ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ।''

ਉਨ੍ਹਾਂ ਅੱਗੇ ਕਿਹਾ, ''ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ। ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁੱਖ ਨਹੀਂ ਕਰ ਸਕਾਂਗੇ। ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪ ਸਭ ਨੂੰ ਬੇਨਤੀ ਹੈ ਕਿ ਬੱਸ ਕੁੱਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਘ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਹਾਂਗੇ।''

ਲੋਕਾਂ ਵੱਲੋਂ ਉਨ੍ਹਾਂ ਦੀ ਅਪੀਲ 'ਤੇ ਵਧਾਈ ਦਿੰਦਿਆਂ ਕਈ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਅਤੇ ਇਸ ਨੂੰ ਸ਼ਲਾਘਾਯੋਗ ਫੈਸਲਾ ਦੱਸਿਆ। ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸਵਾ ਮਹੀਨੇ ਦੀ ਥਾਂ ਵੱਧ ਤੋਂ ਵੱਧ ਸਮਾਂ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖਣ ਲਈ ਕਿਹਾ। ਇਸੇ ਤਰ੍ਹਾਂ ਲੋਕ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ ਤੋਂ ਬੱਚੇ (Sidhu Moosewala Brother) ਨੂੰ ਦੂਰ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।

-

adv-img

Top News view more...

Latest News view more...