Wed, Dec 24, 2025
Whatsapp

Sunny Deol Villa: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਵੱਡਾ ਝਟਕਾ; ਇਹ ਬੰਗਲਾ ਹੋਵੇਗਾ ਨੀਲਾਮ, ਜਾਣੋ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਸੰਨੀ ਨੇ ਬੈਂਕ ਤੋਂ ਕਰਜ਼ਾ ਲਿਆ ਸੀ, ਜਿਸ ਦੀ ਵਸੂਲੀ ਲਈ ਬੈਂਕ ਨੇ ਉਸ ਦਾ ਵਿਲਾ ਨੀਲਾਮ ਕਰਨ ਦਾ ਇਸ਼ਤਿਹਾਰ ਕੱਢਿਆ ਹੈ।

Reported by:  PTC News Desk  Edited by:  Aarti -- August 20th 2023 03:10 PM
Sunny Deol Villa: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਵੱਡਾ ਝਟਕਾ; ਇਹ ਬੰਗਲਾ ਹੋਵੇਗਾ ਨੀਲਾਮ, ਜਾਣੋ ਪੂਰਾ ਮਾਮਲਾ

Sunny Deol Villa: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਵੱਡਾ ਝਟਕਾ; ਇਹ ਬੰਗਲਾ ਹੋਵੇਗਾ ਨੀਲਾਮ, ਜਾਣੋ ਪੂਰਾ ਮਾਮਲਾ

Sunny Deol Villa: ਗੁਰਦਾਸਪੁਰ ਤੋਂ ਸਾਂਸਦ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ 'ਗਦਰ 2' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਫਿਲਮ ਹਰ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਪਰ ਇੱਥੇ ਸੰਨੀ ਦੀ ਇਕ ਜਾਇਦਾਦ 'ਤੇ ਨਿਲਾਮੀ ਦਾ ਖ਼ਤਰਾ ਮੰਡਰਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਸੰਨੀ ਨੇ ਬੈਂਕ ਤੋਂ ਕਰਜ਼ਾ ਲਿਆ ਸੀ, ਜਿਸ ਦੀ ਵਸੂਲੀ ਲਈ ਬੈਂਕ ਨੇ ਉਸ ਦਾ ਵਿਲਾ ਨੀਲਾਮ ਕਰਨ ਦਾ ਇਸ਼ਤਿਹਾਰ ਕੱਢਿਆ ਹੈ। 

ਇਹ ਹੈ ਪੂਰਾ ਮਾਮਲਾ 

ਦੱਸ ਦਈਏ ਕਿ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਨ੍ਹਾਂ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਸਥਿਤ 'ਸੰਨੀ ਵਿਲਾ' ਨਾਂ ਦਾ ਆਪਣਾ ਵਿਲਾ ਗਿਰਵੀ 'ਤੇ ਦਿੱਤਾ ਸੀ। ਇਸ ਦੀ ਬਜਾਏ ਉਸ ਨੇ ਬੈਂਕ ਨੂੰ ਲਗਭਗ 56 ਕਰੋੜ ਰੁਪਏ ਦੇਣੇ ਸਨ, ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ।

ਗਦਰ 2 ਦਾ ਕਮਾਲ 

ਉੱਥੇ ਹੀ ਜੇਕਰ ਸੰਨੀ ਦਿਓਲ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ 'ਗਦਰ 2' ਨਾਲ ਉਹ ਫਿਰ ਤੋਂ ਸਿਨੇਮਾਘਰਾਂ 'ਚ ਪਰਤ ਆਈ ਹੈ। ਬਾਕਸ ਆਫਿਸ 'ਤੇ ਤੂਫਾਨੀ ਰਫਤਾਰ ਨਾਲ ਕਮਾਈ ਕਰਨ ਵਾਲੀ ਇਸ ਫਿਲਮ ਨੇ ਸਿਰਫ 8 ਦਿਨਾਂ 'ਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਜਲਦ ਹੀ 'ਗਦਰ 2' ਸੰਨੀ ਦੇ ਖਾਤੇ 'ਚ 400 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ਵਜੋਂ ਦਰਜ ਹੋਵੇਗੀ।

ਇਹ ਵੀ ਪੜ੍ਹੋ: ਦੀਪਿਕਾ ਪਾਦੂਕੋਣ ਨੂੰ ਆਇਆ ਗੁੱਸਾ, ਵਾਇਰਲ ਵੀਡੀਓ 'ਚ ਪੈਪਰਾਜ਼ੀ ਦੀ ਲਾਈ ਕਲਾਸ...

- PTC NEWS

Top News view more...

Latest News view more...

PTC NETWORK
PTC NETWORK