Thu, Jul 10, 2025
Whatsapp

Basketball Coach Dies : ਭਿਆਨਕ ਸੜਕ ਹਾਦਸੇ ’ਚ ਬਾਸਕਿਟਬਾਲ ਕੋਚ ਦੀ ਮੌਤ, ਇੰਝ ਵਾਪਰਿਆ ਸੀ ਹਾਦਸਾ

ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਟੱਕਰ ਮਾਰਨ ਵਾਲੇ ਟਰੱਕ 'ਤੇ 'ਰਾਣਾ ਸ਼ੂਗਰ' ਲਿਖਿਆ ਹੋਇਆ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Reported by:  PTC News Desk  Edited by:  Aarti -- June 28th 2025 08:03 PM
Basketball Coach  Dies : ਭਿਆਨਕ ਸੜਕ ਹਾਦਸੇ ’ਚ ਬਾਸਕਿਟਬਾਲ ਕੋਚ ਦੀ ਮੌਤ, ਇੰਝ ਵਾਪਰਿਆ ਸੀ ਹਾਦਸਾ

Basketball Coach Dies : ਭਿਆਨਕ ਸੜਕ ਹਾਦਸੇ ’ਚ ਬਾਸਕਿਟਬਾਲ ਕੋਚ ਦੀ ਮੌਤ, ਇੰਝ ਵਾਪਰਿਆ ਸੀ ਹਾਦਸਾ

Basketball Coach  Dies :  ਕਪੂਰਥਲਾ ਸੁਲਤਾਨਪੁਰ ਰੋਡ 'ਤੇ ਪਿੰਡ ਭਵਾਨੀ ਪੁਰ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਇੱਕ ਨੌਜਵਾਨ ਕਾਰ ਚਾਲਕ ਦੀ ਮੌਤ ਹੋ ਗਈ।

ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਗੱਡੀ ਸੜਕ ਦੇ ਕਿਨਾਰੇ ਤੋਂ ਲੱਥ ਗਈ ਅਤੇ ਰੇਲਿੰਗ ਨੂੰ ਤੋੜਦੇ ਹੋਏ 10 ਫੁੱਟ ਹੇਠਾਂ ਉਤਰ ਗਈ। ਨਾਲ ਹੀ ਗੱਡੀ ਦੀਆਂ ਪਲਟੀਆਂ ਲੱਗ ਗਈਆਂ ਜਿਸ ਕਾਰਨ ਏਅਰ ਬੈਗ ਖੁੱਲਣ ਦੇ ਬਾਵਜੂਦ ਵੀ ਕਾਰ ਚਾਲਕ ਦੀ ਜਾਨ ਨਹੀਂ ਬਚ ਸਕੀ। 

ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਸ਼ਨਾਖਤ 28 ਸਾਲਾਂ ਤਰਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦਬੁਲੀਆ ਜੋ ਕਿ ਸੁਲਤਾਨਪੁਰ ਲੋਧੀ ਦੇ 'ਆਪ' ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਅਤੇ ਇਮਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਚੀਮਾ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ ਇਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਟੱਕਰ ਮਾਰਨ ਵਾਲੇ ਟਰੱਕ 'ਤੇ 'ਰਾਣਾ ਸ਼ੂਗਰ' ਲਿਖਿਆ ਹੋਇਆ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਤਰਨਦੀਪ ਸਿੰਘ ਬਾਸਕਿਟਬਾਲ ਦਾ ਖਿਡਾਰੀ ਸੀ ਜੋ ਬਾਸਕਿਟਬਾਲ ਦੇ ਵਿੱਚ ਨੈਸ਼ਨਲ ਖੇਡ ਚੁੱਕਿਆ ਸੀ ਤਰਨਦੀਪ ਅਜੇ ਕੁਆਰਾ ਸੀ ਅਤੇ ਕੋਚ ਦੇ ਵਜੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਚਿੰਗ ਦਿੰਦਾ ਸੀ। ਇੱਕ ਨਾਮਵਰ ਖਿਡਾਰੀ ਵਜੋਂ ਇਲਾਕੇ ਅੰਦਰ ਨਾਮਣਾ ਖੱਟਣ ਵਾਲਾ ਅਤੇ ਬੇਹਦ ਮਿਹਨਤੀ ਕਿਸਮ ਦਾ ਇਨਸਾਨ ਸੀ। ਜਿਸ ਦੇ ਅੱਜ ਅਕਾਲ ਚਲਾਣੇ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ : Amritsar News : ਸ੍ਰੀ ਦਰਬਾਰ ਸਾਹਿਬ ਤੋਂ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਕਾਬੂ, ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਇਆ ਕੇਸ

- PTC NEWS

Top News view more...

Latest News view more...

PTC NETWORK
PTC NETWORK