Thu, Apr 9, 2026
Whatsapp

ਬਠਿੰਡਾ ਪੁਲਿਸ ਨੇ ਦੇ ਵਪਾਰ ਦੇਹ ਧੰਦੇ ਦਾ ਕੀਤਾ ਪਰਦਾਫਾਸ਼, ਨਸ਼ੇ ਦੀ ਹੁੰਦੀ ਸੀ ਸਪਲਾਈ, 8 ਵਿਅਕਤੀ ਗ੍ਰਿਫ਼ਤਾਰ

Bathinda News : ਡੀਐਸਪੀ ਅੰਮ੍ਰਿਤਪਾਲ ਸਿੰਘ ਪਾਰਟੀ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਹਾਸਲ ਹੋਈ ਕਿ ਇਸ ਹੋਟਲ ਦੇ ਵਿੱਚ ਜੋ ਲੋਕ ਹਨ, ਇਹਨਾਂ ਵਿੱਚੋਂ ਦੋ ਸਕੇ ਭਰਾ ਹਨ ਉਹ ਹੋਟਲ ਚਲਾ ਰਹੇ ਹਨ ਅਤੇ ਕੁਝ ਲੋਕ ਹੋਰ ਸ਼ਾਮਿਲ ਹਨ।

Reported by:  PTC News Desk  Edited by:  KRISHAN KUMAR SHARMA -- April 09th 2026 06:04 PM -- Updated: April 09th 2026 06:28 PM
ਬਠਿੰਡਾ ਪੁਲਿਸ ਨੇ ਦੇ ਵਪਾਰ ਦੇਹ ਧੰਦੇ ਦਾ ਕੀਤਾ ਪਰਦਾਫਾਸ਼, ਨਸ਼ੇ ਦੀ ਹੁੰਦੀ ਸੀ ਸਪਲਾਈ, 8 ਵਿਅਕਤੀ ਗ੍ਰਿਫ਼ਤਾਰ

ਬਠਿੰਡਾ ਪੁਲਿਸ ਨੇ ਦੇ ਵਪਾਰ ਦੇਹ ਧੰਦੇ ਦਾ ਕੀਤਾ ਪਰਦਾਫਾਸ਼, ਨਸ਼ੇ ਦੀ ਹੁੰਦੀ ਸੀ ਸਪਲਾਈ, 8 ਵਿਅਕਤੀ ਗ੍ਰਿਫ਼ਤਾਰ

Bathinda News : ਬਠਿੰਡਾ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਅੰਮ੍ਰਿਤਪਾਲ ਸਿੰਘ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਦੇ ਕਿਹਾ ਹੈ ਕਿ ਸਾਡੀ ਥਾਣਾ ਕਤਵਾਲੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦ ਹੋਟਲਾਂ ਦੀ ਚੈਕਿੰਗ ਮਾੜੇ ਅੰਸਰਾ ਖਿਲਾਫ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਐਲਜਰ ਨਾਮ ਦਾ ਹੋਟਲ ਵਿੱਚ ਸਾਡੀਆਂ ਵੱਖ-ਵੱਖ ਟੀਮਾਂ ਹੋਟਲ ਦੀ ਚੈਕਿੰਗ ਕਰ ਰਹੀ ਸੀ ਤਾਂ ਉਸ ਵਿੱਚ ਕੁੱਝ ਕੁੜੀਆਂ ਮਿਲੀਆਂ ਅਤੇ ਪੁੱਛ ਪੜਤਾਲ ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਾਣਕਾਰੀ ਹਾਸਲ ਹੋਈ ਕਿ ਇਸ ਹੋਟਲ ਦੇ ਵਿੱਚ ਜੋ ਲੋਕ ਹਨ, ਇਹਨਾਂ ਵਿੱਚੋਂ ਦੋ ਸਕੇ ਭਰਾ ਹਨ ਉਹ ਹੋਟਲ ਚਲਾ ਰਹੇ ਹਨ ਅਤੇ ਕੁਝ ਲੋਕ ਹੋਰ ਸ਼ਾਮਿਲ ਹਨ ਅਤੇ ਇਹ ਕੁੜੀਆਂ ਨੂੰ ਨਸ਼ਾ ਦੇ ਕੇ ਉਹਨਾਂ ਤੋਂ ਦੇ ਵਪਾਰ ਦਾ ਧੰਦਾ ਕਰਾਉਂਦੇ ਸਨ।

ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਧੰਦੇ ਵਿੱਚ ਕੁੱਲ 8 ਲੋਕ ਸ਼ਾਮਿਲ ਹਨ, ਜਿਨ੍ਹਾਂ ਦੇ ਖਿਲਾਫ ਸਾਡੇ ਵੱਲੋਂ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ 8 ਵਿੱਚ ਬਹੁਤ ਸਚਿਨ ਉਰਫ ਕਾਕੂ ਕੋਲ ਇੱਕ ਮੋਬਾਈਲ ਫੋਨ 90 ਕੈਪਸੂਲ ਸਿਗਨੇਚਰ ਬਰਾਮਦ ਕੀਤੇ ਹਨ, ਗੁਰਮੀਤ ਸਿੰਘ ਉਰਫ ਮੋਲੀ ਕੋਲ ਇੱਕ ਮੋਬਾਇਲ ਫੋਨ 90 ਕੈਪਸੂਲ ਸਿਗਨੇਚਰ ਦੇ ਬਰਾਮਦ ਕੀਤੇ ਹਨ, ਜਦਕਿ ਨਰਿੰਦਰ ਸਿੰਘ ਕੋਲ 2100 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ ਮਨੀ ਕੁਮਾਰ ਕੋਲ 1200 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ।


ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਜੋ ਕੁੜੀਆਂ ਸਨ, ਉਹਨਾਂ ਨੂੰ ਇਹਨਾਂ ਦੇ ਜਾਲ ਵਿੱਚੋਂ ਛੁਡਾ ਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK