Sat, Jun 21, 2025
Whatsapp

ਬਠਿੰਡਾ: ਰੈੱਡ ਕਰਾਸ ਦੀ ਐਂਬੂਲੈਂਸ ਵੈਨ ਨੂੰ ਬਣਾਇਆ ਕਬਾੜ ਵਾਲੀ ਗੱਡੀ; ਜਾਂਚ ਦੇ ਹੁਕਮ ਜਾਰੀ

Reported by:  PTC News Desk  Edited by:  Jasmeet Singh -- October 03rd 2023 04:49 PM
ਬਠਿੰਡਾ: ਰੈੱਡ ਕਰਾਸ ਦੀ ਐਂਬੂਲੈਂਸ ਵੈਨ ਨੂੰ ਬਣਾਇਆ ਕਬਾੜ ਵਾਲੀ ਗੱਡੀ; ਜਾਂਚ ਦੇ ਹੁਕਮ ਜਾਰੀ

ਬਠਿੰਡਾ: ਰੈੱਡ ਕਰਾਸ ਦੀ ਐਂਬੂਲੈਂਸ ਵੈਨ ਨੂੰ ਬਣਾਇਆ ਕਬਾੜ ਵਾਲੀ ਗੱਡੀ; ਜਾਂਚ ਦੇ ਹੁਕਮ ਜਾਰੀ

ਬਠਿੰਡਾ: ਰੈੱਡ ਕਰਾਸ ਸੁਸਾਇਟੀ ਹੁਣ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਵਿਵਾਦ ਦਾ ਕਾਰਨ ਰੈੱਡ ਕਰਾਸ ਦੀ ਐਂਬੂਲੈਂਸ ਵੈਨ ਹੈ, ਜੋ ਮਰੀਜ਼ ਨੂੰ ਹਸਪਤਾਲ ਲਿਜਾਣ ਲਈ ਖ਼ਰੀਦੀ ਗਈ ਸੀ। ਪਰ ਇਸ ਐਂਬੂਲੈਂਸ ਵਿੱਚ ਕਬਾੜ ਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤਾ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਦੇ ਸਹਾਇਕ ਡਿਪਟੀ ਕਮਿਸ਼ਨਰ ਲਵਜੀਤ ਕਲਸੀ ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਜਾਂਚ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਰੈੱਡ ਕਰਾਸ ਸੁਸਾਇਟੀ ਵਿਖੇ ਖੜ੍ਹੀ ਇਸ ਐਂਬੂਲੈਂਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚੋਂ ਐਂਬੂਲੈਂਸ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਕਬਾੜ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਸ਼ਿਫਟ ਕਰ ਰਹੀ ਹੈ।


ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ 'ਤੇ ਬਠਿੰਡਾ ਦੀ ਸਹਾਇਕ ਡਿਪਟੀ ਕਮਿਸ਼ਨਰ ਲਵਜੀਤ ਕੌਰ ਕਲਸੀ ਨੇ ਮਾਮਲੇ ਨੂੰ ਸੰਵੇਦਨਸ਼ੀਲ ਕਰਾਰ ਦਿੰਦਿਆਂ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਅਜਿਹਾ ਕਿਵੇਂ ਹੋਇਆ ਅਤੇ ਕੌਣ ਜ਼ਿੰਮੇਵਾਰ ਹੈ।

ਦੱਸ ਦੇਈਏ ਕਿ ਇਹ ਸਰਕਾਰੀ ਐਂਬੂਲੈਂਸ ਸਰਕਾਰੀ ਹਸਪਤਾਲ ਵਿੱਚ ਮੌਜੂਦ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਸਰਕਾਰੀ ਦਰਾਂ 'ਤੇ ਐਂਬੂਲੈਂਸ ਦੀ ਸਹੂਲਤਾਂ ਮਿਲ ਸਕੇ। ਪਰ ਇਹ ਐਂਬੂਲੈਂਸ ਇਨ੍ਹਾਂ ਦੋਵਾਂ ਮਰੀਜ਼ਾਂ ਦੀ ਮਦਦ ਕਰਨ ਦੀ ਬਜਾਏ ਕਬਾੜ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਰਹੀ ਹੈ।

ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਵੀ ਇਹ ਐਂਬੂਲੈਂਸ ਸੀਮਿੰਟ ਦੀਆਂ ਬੋਰੀਆਂ ਲੱਦਣ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਕੁਝ ਸਮਾਂ ਪਹਿਲਾਂ ਰੈੱਡ ਕਰਾਸ ਵੱਲੋਂ ਮਿਲੀ ਇਸ ਐਂਬੂਲੈਂਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਜਾਂ ਉਨ੍ਹਾਂ ਦੇ ਘਰਾਂ ਤੱਕ ਲਿਜਾਣ ਦੀ ਬਜਾਏ ਇਸ ਦੀ ਵਰਤੋਂ ਭਾਰੀ ਸਮਾਨ ਅਤੇ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਕੀਤਾ ਜਾਂਦਾ ਹੈ।

ਪੂਰੀ ਖ਼ਬਰ ਪੜ੍ਹੋ: ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਸੂਬੇ ਭਰ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ

- PTC NEWS

Top News view more...

Latest News view more...

PTC NETWORK
PTC NETWORK