Sat, Oct 10, 2026
Whatsapp

Bharti Singh Birthday : ਕਦੇ ਗਰੀਬੀ 'ਚ ਕੱਟੇ ਸੀ ਦਿਨ, ਅੱਜ ਹੈ ਕਰੋੜਾਂ ਦੀ ਮਾਲਕਣ, ਜਾਣੋ ਭਾਰਤੀ ਸਿੰਘ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ

Bharti Singh Birthday : ਭਾਰਤੀ ਨੇ ਬਚਪਨ ਵਿੱਚ ਬਹੁਤ ਗਰੀਬੀ ਵੇਖੀ ਅਤੇ ਦੁੱਖ ਝੱਲਿਆ ਹੈ। ਕਾਫੀ ਮਿਹਨਤ ਕਰਨ ਤੋਂ ਬਾਅਦ ਅੱਜ ਭਾਰਤੀ ਸਿੰਘ ਇਸ ਮੁਕਾਮ 'ਤੇ ਪੁੱਜਣ 'ਚ ਕਾਮਯਾਬ ਹੋਈ ਹੈ, ਜਿਸ ਤੋਂ ਬਾਅਦ ਅੱਜ ਉਸ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ। ਭਾਰਤੀ ਸਿੰਘ ਦਾ ਜਨਮ ਦਿਨ ਅੱਜ ਯਾਨੀ 3 ਜੁਲਾਈ ਨੂੰ ਹੈ।

Reported by:  PTC News Desk  Edited by:  KRISHAN KUMAR SHARMA -- July 03rd 2024 12:42 PM
Bharti Singh Birthday : ਕਦੇ ਗਰੀਬੀ 'ਚ ਕੱਟੇ ਸੀ ਦਿਨ, ਅੱਜ ਹੈ ਕਰੋੜਾਂ ਦੀ ਮਾਲਕਣ, ਜਾਣੋ ਭਾਰਤੀ ਸਿੰਘ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ

Bharti Singh Birthday : ਕਦੇ ਗਰੀਬੀ 'ਚ ਕੱਟੇ ਸੀ ਦਿਨ, ਅੱਜ ਹੈ ਕਰੋੜਾਂ ਦੀ ਮਾਲਕਣ, ਜਾਣੋ ਭਾਰਤੀ ਸਿੰਘ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ

Bharti Singh Birthday : ਭਾਰਤੀ ਸਿੰਘ ਇੱਕ ਜਾਣੀ-ਮਾਣੀ ਮਹਿਲਾ ਕਾਮੇਡੀਅਨ ਹੈ, ਜਿਸ ਨੇ ਕਾਮੇਡੀ ਦੀ ਦੁਨੀਆ 'ਚ ਸਭ ਤੋਂ ਵੱਧ ਪ੍ਰਸਿੱਧੀ ਅਤੇ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਨੂੰ ਇਹ ਪ੍ਰਸਿੱਧੀ ਇੰਨੀ ਆਸਾਨੀ ਨਾਲ ਨਹੀਂ ਮਿਲੀ। ਭਾਰਤੀ ਨੇ ਬਚਪਨ ਵਿੱਚ ਬਹੁਤ ਗਰੀਬੀ ਵੇਖੀ ਅਤੇ ਦੁੱਖ ਝੱਲਿਆ ਹੈ। ਕਾਫੀ ਮਿਹਨਤ ਕਰਨ ਤੋਂ ਬਾਅਦ ਅੱਜ ਭਾਰਤੀ ਸਿੰਘ ਇਸ ਮੁਕਾਮ 'ਤੇ ਪੁੱਜਣ 'ਚ ਕਾਮਯਾਬ ਹੋਈ ਹੈ, ਜਿਸ ਤੋਂ ਬਾਅਦ ਅੱਜ ਉਸ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ। ਭਾਰਤੀ ਸਿੰਘ ਦਾ ਜਨਮ ਦਿਨ ਅੱਜ ਯਾਨੀ 3 ਜੁਲਾਈ ਨੂੰ ਹੈ। 

15 ਤੋਂ ਵੱਧ ਬਾਲੀਵੁੱਡ ਫਿਲਮਾਂ 'ਚ ਵੀ ਚੁੱਕੀ ਹੈ ਕੰਮ

ਭਾਰਤੀ ਸਿੰਘ ਨੇ ਸਾਲ 2008 'ਚ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਹਿੱਸਾ ਲਿਆ, ਜਿਸ ਤੋਂ ਬਾਅਦ ਉਸ ਦਾ ਸਟਾਰਡਮ ਦਾ ਸਫਰ ਸ਼ੁਰੂ ਹੋਇਆ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇਂ 15 ਤੋਂ ਵੱਧ ਰਿਐਲਿਟੀ ਸ਼ੋਅਜ਼ 'ਚ ਹਿੱਸਾ ਲਿਆ, ਕਈ ਡਾਂਸ ਅਤੇ ਸਿੰਗਿੰਗ ਸ਼ੋਅ ਦੀ ਮੇਜ਼ਬਾਨੀ ਕੀਤੀ ਅਤੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਦੀ ਸੀ ਭਾਰਤੀ ਦੀ ਮਾਂ

ਭਾਰਤੀ ਦੇ ਬਚਪਨ ਦੇ ਦਿਨ ਬਹੁਤ ਔਖੇ ਸਨ। 2 ਸਾਲ ਦੀ ਉਮਰ 'ਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੀ ਮਾਂ ਨੇ ਉਸਨੂੰ ਅਤੇ ਉਸਦੇ ਭੈਣ-ਭਰਾ ਨੂੰ ਇਕੱਲਿਆਂ ਹੀ ਪਾਲਿਆ। ਦਸ ਦਈਏ ਕਿ ਭਾਰਤੀ ਸਿੰਘ ਦੀ ਮਾਂ ਨੇ ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਕੇ ਉਸ ਦਾ ਪਾਲਣ-ਪੋਸ਼ਣ ਕੀਤਾ, ਪਰ ਫਿਰ ਵੀ ਉਸ ਨੂੰ ਰੋਜ਼ੀ-ਰੋਟੀ ਕਮਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਭ ਦੇਖ ਕੇ ਭਾਰਤੀ ਨੇ ਕੁਝ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਮੁੰਬਈ ਆ ਗਈ ਅਤੇ ਫਿਰ ਇੱਥੇ ਕਾਮੇਡੀ ਕਰਨ ਲੱਗੀ। ਵੈਸੇ ਤਾਂ ਸ਼ੁਰੂਆਤ 'ਚ ਲੋਕਾਂ ਨੇ ਉਸ ਦੇ ਮੋਟਾਪੇ ਦਾ ਮਜ਼ਾਕ ਉਡਾਇਆ ਪਰ ਭਾਰਤੀ ਨੇ ਹਾਰ ਨਹੀਂ ਮੰਨੀ ਅਤੇ ਇਸ ਨੂੰ ਆਪਣੀ ਪਛਾਣ ਬਣਾ ਲਿਆ।

ਭਾਰਤੀ ਸਿੰਘ ਇਸ ਤਰ੍ਹਾਂ ਬਣੀ ਕਰੋੜਾਂ ਰੁਪਏ ਦੀ ਮਾਲਕਣ : 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ, ਭਾਰਤੀ ਸਿੰਘ 'ਕਾਮੇਡੀ ਨਾਈਟਸ ਵਿਦ ਕਪਿਲ' ਸਮੇਤ ਕਈ ਰਿਐਲਿਟੀ ਸ਼ੋਅਜ਼ ਦਾ ਹਿੱਸਾ ਬਣ ਗਈ। ਜਿਸ ਤੋਂ ਬਾਅਦ ਭਾਰਤੀ ਸਿੰਘ ਨੇ ਚੰਗੀ ਕਮਾਈ ਕੀਤੀ। ਫਿਰ ਭਾਰਤੀ ਸਿੰਘ ਨੇ 3 ਦਸੰਬਰ 2017 ਨੂੰ ਲੇਖਕ ਹਰਸ਼ ਲਿੰਬਾਚੀਆ ਨਾਲ ਵਿਆਹ ਕਰ ਲਿਆ। ਹੁਣ ਦੋਵਾਂ ਦਾ ਇੱਕ ਪੁੱਤਰ ਲਕਸ਼ੈ (ਗੋਲਾ) ਵੀ ਹੈ।

ਜਾਣੋ ਕਿੰਨੇ ਕਰੋੜ ਦੀ ਹੈ ਮਾਲਕਣ ਹੈ ਭਾਰਤੀ ਸਿੰਘ

ਦੱਸਿਆ ਜਾ ਰਿਹਾ ਹੈ ਕਿ ਟੀਵੀ ਸ਼ੋਅ ਤੋਂ ਇਲਾਵਾ ਹੁਣ ਭਾਰਤੀ ਸਿੰਘ ਯੂਟਿਊਬ 'ਤੇ ਆਪਣੇ ਚੈਨਲ 'ਤੇ ਵੀ ਕੰਮ ਕਰਦੀ ਹੈ। ਨਾਲ ਹੀ ਉਹ ਆਪਣੇ ਬੇਟੇ ਗੋਲਾ, ਪਤੀ ਅਤੇ ਪੂਰੇ ਪਰਿਵਾਰ ਦੇ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ। ਨਾਲ ਹੀ ਭਾਰਤੀ ਅਤੇ ਹਰਸ਼ ਨੇ ਆਪਣਾ ਪੋਡਕਾਸਟ ਵੀ ਲਾਂਚ ਕੀਤਾ ਹੈ। ਭਾਰਤੀ ਸਿੰਘ ਇਸ ਸਭ ਤੋਂ ਬਹੁਤ ਕਮਾਈ ਕਰਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 2023 ਤੱਕ ਭਾਰਤੀ ਸਿੰਘ ਦੀ ਕੁੱਲ ਜਾਇਦਾਦ $3 ਮਿਲੀਅਨ ਯਾਨੀ 25 ਕਰੋੜ ਰੁਪਏ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK