Mon, Dec 16, 2024
Whatsapp

Gas cylinder 500 Rupees : ਹਰਿਆਣਾ ਸਰਕਾਰ ਦਾ ਵੱਡਾ ਐਲਾਨ, 500 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਨਾਇਬ ਸੈਣੀ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਹਰਿਆਣਾ ਵਿੱਚ 500 ਰੁਪਏ ਪ੍ਰਤੀ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।

Reported by:  PTC News Desk  Edited by:  Dhalwinder Sandhu -- August 07th 2024 03:20 PM -- Updated: August 07th 2024 03:24 PM
Gas cylinder 500 Rupees : ਹਰਿਆਣਾ ਸਰਕਾਰ ਦਾ ਵੱਡਾ ਐਲਾਨ, 500 ਰੁਪਏ 'ਚ ਮਿਲੇਗਾ ਗੈਸ ਸਿਲੰਡਰ

Gas cylinder 500 Rupees : ਹਰਿਆਣਾ ਸਰਕਾਰ ਦਾ ਵੱਡਾ ਐਲਾਨ, 500 ਰੁਪਏ 'ਚ ਮਿਲੇਗਾ ਗੈਸ ਸਿਲੰਡਰ

Haryana News : ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਨਾਇਬ ਸੈਣੀ ਨੇ ਵੱਡਾ ਐਲਾਨ ਕੀਤਾ ਹੈ। ਹਰਿਆਣਾ ਦੀ ਨਾਇਬ ਸੈਣੀ ਸਰਕਾਰ ਨੇ ਸੂਬੇ ਦੇ ਜੀਂਦ 'ਚ ਤੀਜ ਤਿਉਹਾਰ ਦੇ ਮੌਕੇ 'ਤੇ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ ਵਿੱਚ 500 ਰੁਪਏ ਪ੍ਰਤੀ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਸੀਐਮ ਸੈਣੀ ਨੇ ਕਿਹਾ ਕਿ ਰਾਜ ਵਿੱਚ 46 ਲੱਖ ਪਰਿਵਾਰਾਂ ਨੂੰ 500 ਰੁਪਏ ਵਿੱਚ ਐਲਪੀਜੀ ਸਿਲੰਡਰ ਮਿਲੇਗਾ। ਰਾਜ ਵਿੱਚ 1 ਲੱਖ 80 ਹਜ਼ਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਸਰਕਾਰੀ ਯੋਜਨਾ ਦਾ ਲਾਭ ਮਿਲੇਗਾ।

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨਾਇਬ ਸੈਣੀ ਨੇ ਜੀਂਦ ਦੀ ਨਵੀਂ ਅਨਾਜ ਮੰਡੀ 'ਚ ਰਾਜ ਪੱਧਰੀ ਤੀਜ ਤਿਉਹਾਰ 'ਚ ਸ਼ਿਰਕਤ ਕੀਤੀ ਸੀ ਅਤੇ ਇੱਥੇ ਵੱਡੀ ਗਿਣਤੀ 'ਚ ਔਰਤਾਂ ਪਹੁੰਚੀਆਂ ਸਨ। ਜਨ ਸਭਾ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉੱਜਵਲਾ ਯੋਜਨਾ ਤਹਿਤ ਔਰਤਾਂ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਹੁਣ ਹਰਿਆਣਾ ਵਿੱਚ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ 500 ਰੁਪਏ ਦਾ ਸਿਲੰਡਰ ਦਿੱਤਾ ਜਾਵੇਗਾ।


46 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ

ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਮਿਲਕ ਗਿਫਟ ਸਕੀਮ ਤਹਿਤ ਹੁਣ 14-18 ਸਾਲ ਦੀਆਂ ਧੀਆਂ ਨੂੰ 150 ਦਿਨਾਂ ਤੱਕ ਸਕੂਲਾਂ ਵਿੱਚ ਫੋਰਟਫਾਈਡ ਦੁੱਧ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਮਾਤਰੀ ਸ਼ਕਤੀ ਉਦਯਮ ਯੋਜਨਾ ਤਹਿਤ ਹੁਣ ਔਰਤਾਂ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਦੇ ਰਿਵਾਲਵਿੰਗ ਫੰਡ ਨੂੰ 20000 ਰੁਪਏ ਤੋਂ ਵਧਾ ਕੇ 30000 ਰੁਪਏ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਹੈਲਪ ਗਰੁੱਪ ਦੀ ਸਮੂੰਹ ਸਾਖੀ ਦਾ ਮਾਣ ਭੱਤਾ 150 ਰੁਪਏ ਤੋਂ ਵਧਾ ਕੇ 500 ਰੁਪਏ ਕਰਨਾ ਹੈ।

ਇਹ ਵੀ ਪੜ੍ਹੋ: Azadi Ke Hero : ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਤੋਂ ਡਰਦੇ ਸਨ ਅੰਗਰੇਜ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ ਸਨ ਤਿੰਨੇ ਯੋਧੇ

- PTC NEWS

Top News view more...

Latest News view more...

PTC NETWORK