Punjab Transport Department ਨੂੰ ਲੈ ਕੇ ਵੱਡਾ ਖੁਲਾਸਾ; ਵਿੱਤੀ ਸੰਕਟ ਦੀ ਵਜ੍ਹਾ ਕਰਕੇ 243 ਬੱਸਾਂ ਬੰਦ ਹੋਣ ਦੇ ਕੰਢੇ, ਮਹਿਲਾ ਫ੍ਰੀ ਬੱਸ ਸਬਸਿਡੀ ਵੀ ਸਰਕਾਰ ਕੋਲ ਰੁਕਿਆ !
Punjab Transport Department News : ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਵਿੱਤੀ ਸਕੰਟ ਦੇ ਕਾਰਨ ਕਰੀਬ 243 ਬੱਸਾਂ ਨੂੰ ਬੰਦ ਹੋਣ ਦੇ ਕੰਢੇ ’ਤੇ ਪਈਆਂ ਹੋਈਆਂ ਹਨ। ਇਨ੍ਹਾਂ ਹੀ ਨਹੀਂ ਫੰਡਾਂ ਦੀ ਕਮੀ ਹੋਣ ਕਾਰਨ ਪੈਸਿਆਂ ਦੀ ਕੋਈ ਅਦਾਇਗੀ ਨਹੀਂ ਹੋਈ ਹੈ। ਇਸ ਸਬੰਧੀ ਦਸਤਾਵੇਜ਼ ਵੀ ਸਾਹਮਣੇ ਆਏ ਹਨ। ਜਿਸ ਰਾਹੀਂ ਪੀਟੀਸੀ ਨਿਊਜ਼ ਵੱਲੋਂ ਖੁਲਾਸਾ ਕੀਤਾ ਗਿਆ ਹੈ।
ਦਸਤਾਵੇਜ਼ਾਂ ਮੁਤਾਬਿਕ 75 ਕਰੋੜ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੈਸਾ ਰੁਕਿਆ ਹੋਇਆ ਹੈ। 500 ਕਰੋੜ ਮਹਿਲਾ ਫ੍ਰੀ ਬੱਸ ਸਬਸਿਡੀ ਦਾ ਸਰਕਾਰ ਨੇ ਨਹੀਂ ਦਿੱਤਾ ਹੈ। 655 ਕਰੋੜ ਰੁਪਏ ਟਰਾਂਸਪੋਰਟ ਵਿਭਾਗ ਦਾ ਸਰਕਾਰ ਕੋਲ ਬਕਾਇਆ ਪਿਆ ਹੋਇਆ ਹੈ। 214 ਕਰੋੜ ਰੁਪਏ ਦੀ ਟਰਾਂਸਪੋਰਟ ਵਿਭਾਗ ਦੀ ਦੇਣਦਾਰੀਆਂ ਹੈ।
- PTC NEWS