Ludhiana Gym Trainer: ਲੁਧਿਆਣਾ ’ਚ ਬਾਈਕ ਸਵਾਰਾਂ ਨੇ ਜਿੰਮ ਟ੍ਰੇਨਰ ’ਤੇ ਚਲਾਈਆਂ ਤਾਬੜਤੋੜ ਗੋਲੀਆਂ
Ludhiana Gym Trainer: ਪੰਜਾਬ ’ਚ ਲਗਾਤਾਰ ਅਪਰਾਧਿਕ ਮਾਮਲੇ ਵਧਦੇ ਜਾ ਰਹੇ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਅਣਪਛਾਤੇ ਬਾਈਕ ਸਵਾਰਾਂ ਨੇ ਜਿੰਮ ਟ੍ਰੇਨਰ ’ਤੇ ਗੋਲੀਆਂ ਚਲਾ ਦਿੱਤੀਆਂ।
ਬਦਮਾਸ਼ਾਂ ਨੇ ਜਿੰਮ ਟ੍ਰੇਨਰ ’ਤੇ ਚਲਾਈਆਂ ਗੋਲੀਆਂ
ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ’ਚ ਜਿੰਮ ਟ੍ਰੇਨਰ ’ਤੇ ਬਾਈਕ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਗੋਲੀ ਜਿੰਮ ਟ੍ਰੇਨਰ ਦੇ ਪੈਰ ’ਚ ਜਾ ਲੱਗੀ। ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ। ਟ੍ਰੇਨਰ ਜਿੰਮ ਬੰਦ ਕਰਨ ਤੋਂ ਬਾਅਦ ਦੋਸਤ ਦੇ ਨਾਲ ਕਾਰ ’ਚ ਸਵਾਰ ਹੋ ਕੇ ਘਰ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਉਸ ’ਤੇ ਹਮਲਾ ਹੋ ਗਿਆ।
ਬਾਈਕ ਸਵਾਰਾਂ ਨੇ ਘੇਰ ਟ੍ਰੇਨਰ ’ਤੇ ਕੀਤਾ ਹਮਲਾ
ਜ਼ਖ਼ਮੀ ਦੀ ਪਛਾਣ ਕੁਲਦੀਪ ਸਿੰਘ ਕੋਹਲੀ ਵਾਸੀ ਮਨਦੀਪ ਨਗਰ ਵਜੋਂ ਹੋਈ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਗਿੱਲ ਨਹਿਰ ਨੇੜੇ ਜਿੰਮ ਹੈ। ਮੰਗਲਵਾਰ ਰਾਤ ਕਰੀਬ 10 ਵਜੇ ਉਹ ਆਪਣੇ ਦੋਸਤ ਬਾਬਾ ਨਾਲ ਕਾਰ 'ਚ ਘਰ ਜਾ ਰਿਹਾ ਸੀ। ਲੋਹਾਰਾ ਪੁਲ ਨੇੜੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਜਦੋਂ ਉਹ ਕਾਰਨ ਪੁੱਛਣ ਲਈ ਹੇਠਾਂ ਆਇਆ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਉਹ ਕਾਰ ਵਿੱਚ ਲੇਟ ਕੇ ਆਪਣੇ ਆਪ ਨੂੰ ਬਚਾਉਣ ਲੱਗਾ। ਇਸ ਦੇ ਬਾਵਜੂਦ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗ ਗਈ।
ਉਹ ਹਮਲਾਵਾਰਾਂ ਨੂੰ ਨਹੀਂ ਜਾਣਦਾ-ਟ੍ਰੇਨਰ
- PTC NEWS