Bikram Singh Majithia ਦਾ CM Bhagwant Mann ਨੂੰ ਸੁਨੇਹਾ; ਮਜੀਠੀਆ ਦੀ ਬੈਰਕ ਬਾਰੇ ਵਕੀਲ ਨੇ ਕੀਤੇ ਵੱਡੇ ਖੁਲਾਸੇ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਮੁਹਾਲੀ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਅਗਲੀ ਪੇਸ਼ ਹੁਣ 2 ਅਗਸਤ ਨੂੰ ਹੋਵੇਗੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੀ 19 ਜੁਲਾਈ ਨੂੰ ਨਿਆਂਇਕ ਹਿਰਾਸਤ ਖਤਮ ਹੋਈ ਸੀ।
ਵਿਜੀਲੈਂਸ 1 ਹਜ਼ਾਰ ਏਕੜ ਜ਼ਮੀਨ ਵਾਲੇ ਇਲਜ਼ਾਮ ਤੋਂ ਮੁਕਰੀ-ਵਕੀਲ
ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਮਨਵੀਰ ਸਿੰਘ ਸੋਬਤੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਪੇਸ਼ ਨਹੀਂ ਕਰਨਾ ਚਾਹੁੰਦੇ ਸੀ। ਪੇਸ਼ੀ ਦੌਰਾਨ ਇੱਕ ਵੀ ਝਲਕ ਉਨ੍ਹਾਂ ਦੀ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ ਹੈ। ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ। ਅਦਾਲਤ ’ਚ ਵਿਜੀਲੈਂਸ 1 ਹਜ਼ਾਰ ਏਕੜ ਜ਼ਮੀਨ ਵਾਲੇ ਇਲਜ਼ਾਮ ਤੋਂ ਮੁਕਰ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਜੀਠੀਆ ਨੇ ਸਿਰਹਾਣਾ ਵਾਲੀ ਦਰਖਾਸਤ ਨਹੀਂ ਦਿੱਤੀ ਹੈ। ਸੀਐੱਮ ਭਗਵੰਤ ਮਾਨ ਨੇ ਝੂਠ ਬੋਲਿਆ ਹੈ।
ਮਜੀਠੀਆ ਦਾ ਸੀਐੱਮ ਮਾਨ ਲਈ ਸੁਨੇਹਾ
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨਾਲ ਇਸ ਸਬੰਧਿਤ ’ਚ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਬਾਂਹ ਸਿਰਹਾਣੇ ਥੱਲੇ ਦੇ ਕੇ ਸੁੱਤੇ ਪਏ ਹਨ। ਰੱਬ ਦਾ ਨਾਂ ਲੈ ਰਹੇ ਹਨ। ਜਦੋਂ ਉਨ੍ਹਾਂ ਦਾ ਟਾਈਮ ਆਵੇਗਾ ਤਾਂ ਉਹ ਗੱਲ ਕਰਨਗੇ।
2 ਖਤਰਨਾਕ ਮੁਲਜ਼ਮਾਂ ਨਾਲ ਰੱਖਿਆ
ਉਨ੍ਹਾਂ ਇਹ ਵੀ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ 2 ਖਤਰਨਾਕ ਮੁਲਜ਼ਮਾਂ ਨਾਲ ਰੱਖਿਆ ਹੋਇਆ ਹੈ। ਇੱਕ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ। ਜਦਕਿ ਦੂਜੇ ਮੁਲਜ਼ਮ ਉਸ ’ਤੇ ਪੋਸਕੋ ਦਾ ਮਾਮਲਾ ਹੈ। ਵਕੀਲ ਦਮਨਵੀਰ ਸਿੰਘ ਸੋਬਤੀ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਮਜੀਠੀਆ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।
'ਜਾਨੀ ਨੁਕਸਾਨ ਪਹੁੰਚਾਉਣ ਦਾ ਖਦਸ਼ਾ'
ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਨੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Sri Harmandir Sahib ਨੂੰ ਮੁੜ ਉਡਾਉਣ ਦੀ ਮਿਲੀ ਧਮਕੀ; 8ਵੀਂ ਵਾਰ ਈ-ਮੇਲ ਦੇ ਜ਼ਰੀਏ ਮਿਲੀ ਧਮਕੀ
- PTC NEWS