Fri, May 30, 2025
Whatsapp

BJP Star Campaigners: ਜਲੰਧਰ ਉਪ ਚੋਣ ਲਈ BJP ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਇਨ੍ਹਾਂ ਆਗੂਆਂ ਦੇ ਨਾਂ ਵੀ ਕੀਤੇ ਗਏ ਸ਼ਾਮਲ

ਜਲੰਧਰ ਉਪ ਚੋਣ ਲਈ ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਗਜੇਂਦਰ ਸਿੰਘ ਸ਼ੇਖਾਵਤ ਵੀ ਪ੍ਰਚਾਰ ਕਰਨਗੇ।

Reported by:  PTC News Desk  Edited by:  Aarti -- April 22nd 2023 09:07 AM
BJP Star Campaigners: ਜਲੰਧਰ ਉਪ ਚੋਣ ਲਈ BJP ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਇਨ੍ਹਾਂ ਆਗੂਆਂ ਦੇ ਨਾਂ ਵੀ ਕੀਤੇ ਗਏ ਸ਼ਾਮਲ

BJP Star Campaigners: ਜਲੰਧਰ ਉਪ ਚੋਣ ਲਈ BJP ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਇਨ੍ਹਾਂ ਆਗੂਆਂ ਦੇ ਨਾਂ ਵੀ ਕੀਤੇ ਗਏ ਸ਼ਾਮਲ

BJP Star Campaigners: ਜਲੰਧਰ ਉਪ ਚੋਣ ਲਈ ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਗਜੇਂਦਰ ਸਿੰਘ ਸ਼ੇਖਾਵਤ ਵੀ ਪ੍ਰਚਾਰ ਕਰਨਗੇ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਦੇ ਦਿੱਗਜ ਨੇਤਾਵਾਂ ਦਾ ਨਾਂ ਵੀ ਇਸ ਸਟਾਰ ਪ੍ਰਚਾਰਕ ਦੀ ਲਿਸਟ ’ਚ ਸ਼ਾਮਲ ਹੈ।  

ਇੰਦਰ ਇਕਬਾਲ ਸਿੰਘ ਅਟਵਾਲ ਬੀਜੇਪੀ ਦੇ ਉਮੀਦਵਾਰ
ਦੱਸ ਦਈਏ ਕਿ ਜਲੰਧਰ ਲੋਕ ਸਭਾ ਉਪ ਚੋਣ ਵਿੱਚ ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇੰਦਰ ਇਕਬਾਲ ਸਿੰਘ ਚਰਨਜੀਤ ਸਿੰਘ ਅਟਵਾਲ ਦਾ ਪੁੱਤਰ ਹੈ। 



ਮੈਦਾਨ ਵਿੱਚ ਚਾਰ ਵੱਡੇ ਉਮੀਦਵਾਰ  

ਕਾਬਿਲੇਗੌਰ ਹੈ ਕਿ ਜ਼ਿਮਨੀ ਚੋਣ ਵਿੱਚ ਹੁਣ ਚਾਰ ਵੱਡੇ ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਆਮ ਆਦਮੀ ਪਾਰਟੀ ਤੋਂ  ਸੁਸ਼ੀਲ ਕੁਮਾਰ ਰਿੰਕੂ, ਅਕਾਲੀ ਦਲ-ਬਸਪਾ ਤੋਂ ਡਾ. ਸੁਖਸ਼ਵਿੰਦਰ ਸੁੱਖੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਸ਼ਾਮਲ ਹਨ। 

ਇਸ ਦਿਨ ਹੋਵੇਗੀ ਹੋਵੇਗੀ ਵੋਟਿੰਗ
ਕਾਬਿਲੇਗੌਰ ਹੈ ਕਿ ਜਲੰਧਰ ਲੋਕ ਸਭਾ ਉਪ ਚੋਣ ਲਈ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਹੈ। ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।



- PTC NEWS

Top News view more...

Latest News view more...

PTC NETWORK