Tue, Jun 17, 2025
Whatsapp

Animal ਲਈ ਬੌਬੀ ਨੂੰ ਮਿਲੇ ਇਨ੍ਹੇ ਕਰੋੜ; ਰਣਬੀਰ ਨੇ ਫ਼ਿਲਮ ਲਈ ਛੱਡੇ ਅੱਧੇ ਪੈਸੇ

Reported by:  PTC News Desk  Edited by:  Jasmeet Singh -- December 06th 2023 11:26 AM -- Updated: December 06th 2023 11:28 AM
Animal ਲਈ ਬੌਬੀ ਨੂੰ ਮਿਲੇ ਇਨ੍ਹੇ ਕਰੋੜ; ਰਣਬੀਰ ਨੇ ਫ਼ਿਲਮ ਲਈ ਛੱਡੇ ਅੱਧੇ ਪੈਸੇ

Animal ਲਈ ਬੌਬੀ ਨੂੰ ਮਿਲੇ ਇਨ੍ਹੇ ਕਰੋੜ; ਰਣਬੀਰ ਨੇ ਫ਼ਿਲਮ ਲਈ ਛੱਡੇ ਅੱਧੇ ਪੈਸੇ

PTC News Desk: 'Animal' ਨੇ ਤਿੰਨ ਦਿਨਾਂ ਵਿੱਚ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਬੌਬੀ ਦਿਓਲ ਨੂੰ ਉਨ੍ਹਾਂ ਦੀ ਬੇਮਿਸਾਲ ਕਾਰਗੁਜ਼ਾਰੀ ਲਈ ਵਾਰ-ਵਾਰ ਸ਼ਲਾਘਾ ਮਿਲ ਰਹੀ ਹੈ। ਹਾਲਾਂਕਿ 'Animal' ਵਿੱਚ ਦਿਓਲ ਦੇ ਕਿਰਦਾਰ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਸੀ ਪਰ ਦਰਸ਼ਕਾਂ 'ਚ ਉਸ ਵੇਲੇ ਨਿਰਾਸ਼ਾ ਦੀ ਝਲਕ ਵਿਖੀ ਜਦੋਂ ਅਭਿਨੇਤਾ ਨੂੰ ਸੀਮਤ ਸਕ੍ਰੀਨ ਸਮਾਂ ਦਿੱਤਾ ਗਿਆ।



ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਮੁਤਾਬਕ ਦਿਓਲ ਨੂੰ 4 ਕਰੋੜ - 5 ਕਰੋੜ ਰੁਪਏ ਮਿਲੇ ਹਨ ਜਦੋਂ ਕਿ ਰਸ਼ਮਿਕਾ ਮੰਡਾਨਾ ਨੂੰ 4 ਕਰੋੜ ਅਤੇ ਅਨਿਲ ਕਪੂਰ ਨੂੰ 2 ਕਰੋੜ ਰੁਪਏ ਮਿਲੇ ਹਨ।ਰਣਬੀਰ ਕਪੂਰ ਦਾ ਮੌਜੂਦਾ ਬਾਜ਼ਾਰ ਮੁੱਲ 70 ਕਰੋੜ ਰੁਪਏ ਪ੍ਰਤੀ ਫਿਲਮ ਹੈ ਪਰ ਉਸ ਨੇ ਆਪਣੀ ਫੀਸ 50 ਫੀਸਦੀ ਤੋਂ ਵੱਧ ਘਟਾਈ ਹੈ।


'Animal' ਵਿਚ ਆਪਣੇ ਕਿਰਦਾਰ ਨੂੰ ਬਦਲੇ ਦੀ ਭਾਵਨਾ ਨਾਲ ਭਰੇ ਹੋਏ ਵਿਅਕਤੀ ਦੇ ਤੌਰ 'ਤੇ ਬਿਆਨ ਕਰਦੇ ਹੋਏ ਦਿਓਲ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਹਿਸ਼ੀ ਵਿਰੋਧੀ ਦੀ ਸੋਚ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਮਰਪਣ ਕਰਦੇ ਹੋਏ ਗੈਰ-ਨਿਰਣਾਇਕ ਸੋਚ ਤੋਂ ਇਸ ਭੂਮਿਕਾ ਤੱਕ ਪਹੁੰਚ ਕੀਤੀ।

ਬੌਬੀ ਦਿਓਲ ਨੇ ਰਣਬੀਰ ਕਪੂਰ ਸਟਾਰਰ ਫਿਲਮ 'Animal' 'ਚ ਖਤਰਨਾਕ ਕਿਰਦਾਰ ਨਿਭਾਇਆ ਹੈ। ਅਦਾਕਾਰ ਬੌਬੀ ਦਿਓਲ ਦੀ ਇਸ ਭੂਮਿਕਾ ਲਈ ਕਾਫੀ ਤਾਰੀਫ ਹੋ ਰਹੀ ਹੈ। ਲੰਬੇ ਸਮੇਂ ਬਾਅਦ ਬੌਬੀ ਵੱਡੇ ਪਰਦੇ 'ਤੇ ਨਜ਼ਰ ਆਏ ਹਨ। ਅਜਿਹੇ 'ਚ ਪ੍ਰਸ਼ੰਸਕ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਦੇ ਦੀਵਾਨੇ ਹੋਏ ਵਿਖ ਰਹੇ ਹਨ। 

ਇਸ ਦਰਮਿਆਨ ਉਨ੍ਹਾਂ ਦਾ ਕਹਿਣਾ, "ਮੈਨੂੰ ਪਤਾ ਸੀ ਕਿ ਮੇਰੇ ਕੋਲ ਸਿਰਫ਼ 15 ਦਿਨਾਂ ਦਾ ਕੰਮ ਹੈ ਅਤੇ ਮੈਂ ਪੂਰੀ ਫ਼ਿਲਮ ਵਿੱਚ ਨਹੀਂ ਰਹਾਂਗਾ। ਮੈਨੂੰ ਯਕੀਨ ਸੀ ਕਿ ਲੋਕ ਮੇਰੇ ਵੱਲ ਧਿਆਨ ਦੇਣਗੇ ਪਰ ਮੈਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਲੋਕ ਇਨ੍ਹੀ ਪ੍ਰਸ਼ੰਸਾ ਅਤੇ ਪਿਆਰ ਦੇਣਗੇ। ਇਹ ਮੇਰੇ ਲਈ ਬਹੁਤ ਹੀ ਚੰਗਾ ਅਤੇ ਹੈਰਾਨੀਜਨਕ ਹੈ।"

ਧਰਮਿੰਦਰ ਨੇ ਵੀ ਕੀਤੀ ਬੌਬੀ ਦੀ ਤਾਰੀਫ
ਇਸ ਦੌਰਾਨ ਬੌਬੀ ਦਿਓਲ ਦੇ ਪਿਤਾ ਦਿੱਗਜ ਅਭਿਨੇਤਾ ਧਰਮਿੰਦਰ ਦੀ ਉਨ੍ਹਾਂ ਦੇ ਵਿਲੇਨ ਕਿਰਦਾਰ 'ਤੇ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਧਰਮਿੰਦਰ ਨੇ ਹਾਲ ਹੀ 'ਚ ਆਪਣੇ ਲਾਡਲੇ ਬੇਟੇ ਦੀ ਤਾਰੀਫ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ 'Animal' ਤੋਂ ਆਪਣੇ ਬੇਟੇ ਦੀ ਸਕ੍ਰੀਨਸ਼ਾਟ ਸ਼ੇਅਰ ਕੀਤੀ ਹੈ, ਜਿਸ 'ਚ ਬੌਬੀ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਆਪਣੇ ਬੇਟੇ ਦੀ ਤਾਰੀਫ ਕੀਤੀ ਹੈ। ਬਹੁਤ ਸਾਰੇ ਦਿਲ ਵਾਲੇ ਇਮੋਜੀ ਬਣਾਉਂਦੇ ਹੋਏ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, 'ਮੇਰਾ ਪ੍ਰਤਿਭਾਸ਼ਾਲੀ ਬੌਬ।' ਇਸਤੇ ਬੌਬੀ ਨੇ ਵੀ ਜਵਾਬ ਦਿੱਤਾ ਅਤੇ ਕਮੈਂਟ ਸੈਕਸ਼ਨ 'ਚ ਲਿਖਿਆ, 'ਲਵ ਯੂ ਪਾਪਾ' ਅਤੇ ਉਨ੍ਹਾਂ ਵੀ ਬਹੁਤ ਸਾਰੇ ਦਿਲ ਵਾਲੇ ਇਮੋਜੀ ਜੋੜੇ ਹਨ।  

ਇਸ ਤੋਂ ਪਹਿਲਾਂ ਬੌਬੀ ਦੇ ਦਮਦਾਰ ਲੁੱਕ ਅਤੇ ਸ਼ਾਨਦਾਰ ਐਕਟਿੰਗ ਨੂੰ ਦੇਖ ਕੇ ਉਨ੍ਹਾਂ ਦੇ ਵੱਡੇ ਭਰਾ ਸੰਨੀ ਦਿਓਲ ਵੀ ਉਨ੍ਹਾਂ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ ਸਨ। ਬੀਤੇ ਦਿਨੀਂ ਸੰਨੀ ਦਿਓਲ ਨੇ ਆਪਣੇ ਇੰਸਟਾ 'ਤੇ ਫਿਲਮ 'Animal' ਦੀ ਇਕ ਤਸਵੀਰ ਸ਼ੇਅਰ ਕਰ ਕੇ ਬੌਬੀ 'ਤੇ ਪਿਆਰ ਨਿਛਾਵਰ ਕੀਤਾ ਸੀ। ਸੰਨੀ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ 'ਚ ਬੌਬੀ ਦਿਓਲ ਖੂਨ ਨਾਲ ਲਥਪਥ ਰੋਂਦੇ ਨਜ਼ਰ ਆ ਰਹੇ ਹਨ।

ਬੌਬੀ ਨੇ ਖਲਨਾਇਕ ਬਣ ਰਚਿਆ ਇਤਿਹਾਸ
ਅਸਲ 'ਚ ਬੌਬੀ ਦਿਓਲ ਨੇ 'Animal' 'ਚ ਆਪਣੇ ਖਤਰਨਾਕ ਕਿਰਦਾਰ ਨਾਲ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਹਰ ਕੋਈ ਉਨ੍ਹਾਂ ਦੇ ਕਿਰਦਾਰ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਦੇ ਇਸ ਪਿਆਰ ਨੂੰ ਦੇਖ ਕੇ ਬੀਤੇ ਦਿਨੀਂ ਬੌਬੀ ਵੀ ਕਾਫੀ ਭਾਵੁਕ ਹੋ ਗਏ ਸਨ। 

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਬੌਬੀ ਰੋਂਦੇ ਹੋਏ ਨਜ਼ਰ ਆ ਰਹੇ ਸਨ। ਦੱਸ ਦੇਈਏ ਕਿ ਬੌਬੀ ਦਿਓਲ ਨੇ ਸਾਲ 1995 'ਚ ਫਿਲਮ 'ਬਰਸਾਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਸਾਲਾਂ ਤੱਕ ਇੰਡਸਟਰੀ ਵਿੱਚ ਇੱਕ ਹੀਰੋ ਦੇ ਰੂਪ ਵਿੱਚ ਕੰਮ ਕਰਨ ਦੇ ਬਾਵਜੂਦ, ਉਨ੍ਹਾਂ ਦਾ ਕਰੀਅਰ ਉਸ ਤਰ੍ਹਾਂ ਨਹੀਂ ਚਮਕਿਆ ਜਿਸਦੀ ਉਨ੍ਹਾਂ ਉਮੀਦ ਕੀਤੀ ਸੀ। ਪਰ 'Animal' ਵਿਚ ਉਨ੍ਹਾਂ ਦੇ ਖਲਨਾਇਕ ਵਾਲੇ ਕਿਰਦਾਰ ਨੇ ਇਤਿਹਾਸ ਰਚ ਦਿੱਤਾ।

ਦੱਸ ਦੇਈਏ ਕਿ 'Animal' 'ਚ ਬੌਬੀ ਦਿਓਲ ਤੋਂ ਇਲਾਵਾ ਰਣਬੀਰ ਕਪੂਰ, ਅਨਿਲ ਕਪੂਰ, ਰਸ਼ਮਿਕਾ ਮੰਡਾਨਾ, ਤ੍ਰਿਪਤੀ ਡਿਮਰੀ ਅਤੇ ਸ਼ਕਤੀ ਕਪੂਰ ਮੁੱਖ ਭੂਮਿਕਾਵਾਂ 'ਚ ਹਨ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਈ ਸੀ।

- PTC NEWS

Top News view more...

Latest News view more...

PTC NETWORK