Sat, Aug 29, 2026
Whatsapp

Sri Anandpur Sahib : ਪ੍ਰਿੰਡ ਬ੍ਰਹਮਪੁਰ ਨੇੜੇ ਮਿਲੀ ਨਹਿਰ 'ਚੋਂ ਮਿਲੀ 26 ਸਾਲਾ ਪ੍ਰਿੰਸ ਦੀ ਲਾਸ਼; ਡੇਢ ਮਹੀਨੇ ਤੋਂ ਸੀ ਲਾਪਤਾ

Sri Anandapur Sahib News : ਪ੍ਰਿੰਸ ਕੁਝ ਸਮਾਂ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ ਅਤੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਲੰਮੇ ਸਮੇਂ ਤੋਂ ਉਸ ਦਾ ਕੋਈ ਪਤਾ ਨਾ ਲੱਗਣ ਕਾਰਨ ਪਰਿਵਾਰਕ ਮੈਂਬਰ ਚਿੰਤਾ ਵਿੱਚ ਸਨ।

Reported by:  PTC News Desk  Edited by:  KRISHAN KUMAR SHARMA -- August 29th 2026 05:27 PM -- Updated: August 29th 2026 05:31 PM
Sri Anandpur Sahib : ਪ੍ਰਿੰਡ ਬ੍ਰਹਮਪੁਰ ਨੇੜੇ ਮਿਲੀ ਨਹਿਰ 'ਚੋਂ ਮਿਲੀ 26 ਸਾਲਾ ਪ੍ਰਿੰਸ ਦੀ ਲਾਸ਼; ਡੇਢ ਮਹੀਨੇ ਤੋਂ ਸੀ ਲਾਪਤਾ

Sri Anandpur Sahib : ਪ੍ਰਿੰਡ ਬ੍ਰਹਮਪੁਰ ਨੇੜੇ ਮਿਲੀ ਨਹਿਰ 'ਚੋਂ ਮਿਲੀ 26 ਸਾਲਾ ਪ੍ਰਿੰਸ ਦੀ ਲਾਸ਼; ਡੇਢ ਮਹੀਨੇ ਤੋਂ ਸੀ ਲਾਪਤਾ

ਨੰਗਲ (ਬੀ.ਐੱਸ. ਚਾਨਾ) : ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚੋਂ ਪਿੰਡ ਬ੍ਰਹਮਪੁਰ ਨੇੜਿਓਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਬਰਾਮਦ ਹੋਈ ਲਾਸ਼ ਦੀ ਪਛਾਣ 26 ਸਾਲਾ ਨੌਜਵਾਨ ਪ੍ਰਿੰਸ ਵਾਸੀ ਰਾਜ ਨਗਰ ਵਜੋਂ ਹੋਈ ਹੈ, ਜੋ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਲਾਪਤਾ (Missing Boy Found Dead) ਦੱਸਿਆ ਜਾ ਰਿਹਾ ਸੀ।

ਡੇਢ ਮਹੀਨੇ ਤੋਂ ਪਰਿਵਾਰ ਕਰ ਰਿਹਾ ਸੀ ਪ੍ਰਿੰਸ ਦੀ ਭਾਲ

ਪ੍ਰਾਪਤ ਜਾਣਕਾਰੀ ਅਨੁਸਾਰ, ਪ੍ਰਿੰਸ ਕੁਝ ਸਮਾਂ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ ਅਤੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਲੰਮੇ ਸਮੇਂ ਤੋਂ ਉਸ ਦਾ ਕੋਈ ਪਤਾ ਨਾ ਲੱਗਣ ਕਾਰਨ ਪਰਿਵਾਰਕ ਮੈਂਬਰ ਚਿੰਤਾ ਵਿੱਚ ਸਨ। ਇਸ ਦੌਰਾਨ ਸ਼ਨੀਵਾਰ ਨੂੰ ਪਿੰਡ ਬ੍ਰਹਮਪੁਰ ਨੇੜੇ ਸ੍ਰੀ ਅਨੰਦਪੁਰ ਸਾਹਿਬ (Sri Anandapur Sahib News) ਹਾਈਡਲ ਨਹਿਰ ਵਿੱਚ ਇੱਕ ਲਾਸ਼ ਦੇਖੇ ਜਾਣ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ...Asian Games 2026 : ਭਾਰਤ ਨੂੰ ਵੱਡਾ ਝਟਕਾ ! ਨੀਰਜ ਚੋਪੜਾ ਪੂਰੇ ਸੀਜ਼ਨ ਲਈ ਹੋਏ ਬਾਹਰ, ਸਾਂਝੀ ਕੀਤੀ ਭਾਵੁਕ ਪੋਸਟ

ਸੂਚਨਾ ਮਿਲਣ ਉਪਰੰਤ ਸਬੰਧਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ ਗਿਆ। ਲਾਸ਼ ਦੀ ਸ਼ਨਾਖਤ ਕਰਨ ਦੀ ਕਾਰਵਾਈ ਦੌਰਾਨ ਇਸ ਦੀ ਪਛਾਣ ਪ੍ਰਿੰਸ ਵਜੋਂ ਹੋਈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।

ਮੌਤ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਪੁਲਿਸ

ਘਟਨਾ ਤੋਂ ਬਾਅਦ ਇਲਾਕੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਸਬੰਧੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ। ਪੁਲਿਸ ਵੱਲੋਂ ਲਾਪਤਾ ਹੋਣ ਤੋਂ ਲੈ ਕੇ ਲਾਸ਼ ਬਰਾਮਦ ਹੋਣ ਤੱਕ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ...LPG, FD ਅਤੇ ITR ਸਮੇਤ ਸਤੰਬਰ ਤੋਂ ਬਦਲ ਜਾਣਗੇ ਇਹ 7 ਨਿਯਮ, ਜਾਣੋ ਆਮ ਲੋਕਾਂ 'ਤੇ ਕੀ ਪਵੇਗਾ ਪ੍ਰਭਾਵ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK