Govinda Hospitalised: ਅਚਾਨਕ ਘਰ 'ਚ ਬੇਹੋਸ਼ ਹੋਏ ਅਦਾਕਾਰ ਗੋਵਿੰਦਾ, ਹਸਪਤਾਲ 'ਚ ਕਰਵਾਇਆ ਦਾਖਲ
Govinda Hospitalised : ਬਾਲੀਵੁੱਡ ਅਦਾਕਾਰ ਗੋਵਿੰਦਾ (Govinda )ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਅਦਾਕਾਰ ਗੋਵਿੰਦਾ ਮੰਗਲਵਾਰ ਰਾਤ ਨੂੰ ਆਪਣੇ ਘਰ ਵਿੱਚ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਇੱਕ ਡਾਕਟਰ ਨਾਲ ਸੰਪਰਕ ਕੀਤਾ ਗਿਆ ਅਤੇ ਡਾਕਟਰ ਦੀ ਸਲਾਹ 'ਤੇ ਗੋਵਿੰਦਾ ਨੂੰ ਕੁਝ ਦਵਾਈ ਦਿੱਤੀ ਗਈ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਗੋਵਿੰਦਾ ਦੇ ਦੋਸਤ ਅਤੇ ਕਾਨੂੰਨੀ ਸਲਾਹਕਾਰ ਲਲਿਤ ਬਿੰਦਲ ਨੇ ਦੱਸਿਆ "ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਵਾਈ ਦਿੱਤੀ ਗਈ ਅਤੇ ਰਾਤ 1 ਵਜੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਅਨੁਸਾਰ ਅਦਾਕਾਰ ਨੂੰ ਬਿਮਾਰ ਮਹਿਸੂਸ ਹੋਣ ਤੋਂ ਬਾਅਦ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ ਸੀ।
ਟੈਸਟ ਰਿਪੋਰਟਾਂ ਦੀ ਉਡੀਕ
ਬਿੰਦਲ ਨੇ ਅੱਗੇ ਕਿਹਾ, "ਗੋਵਿੰਦਾ ਦੇ ਕਈ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਰਿਪੋਰਟਾਂ ਆਉਣ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ।" ਬਿੰਦਲ ਨੇ ਗੋਵਿੰਦਾ ਦੀ ਸਿਹਤ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
- PTC NEWS