Sat, Jun 22, 2024
Whatsapp

ਨਿਠਾਰੀ ਕੇਸ ਦੇ ਦੋਵੇਂ ਮੁਲਜ਼ਮ ਸਾਬਤ ਹੋਏ ਬੇਕਸੂਰ, ਇਲਾਹਾਬਾਦ ਹਾਈਕੋਰਟ ਨੇ ਮੌਤ ਦੀ ਸਜ਼ਾ ਕੀਤੀ ਰੱਦ

Written by  Jasmeet Singh -- October 16th 2023 05:22 PM
ਨਿਠਾਰੀ ਕੇਸ ਦੇ ਦੋਵੇਂ ਮੁਲਜ਼ਮ ਸਾਬਤ ਹੋਏ ਬੇਕਸੂਰ, ਇਲਾਹਾਬਾਦ ਹਾਈਕੋਰਟ ਨੇ ਮੌਤ ਦੀ ਸਜ਼ਾ ਕੀਤੀ ਰੱਦ

ਨਿਠਾਰੀ ਕੇਸ ਦੇ ਦੋਵੇਂ ਮੁਲਜ਼ਮ ਸਾਬਤ ਹੋਏ ਬੇਕਸੂਰ, ਇਲਾਹਾਬਾਦ ਹਾਈਕੋਰਟ ਨੇ ਮੌਤ ਦੀ ਸਜ਼ਾ ਕੀਤੀ ਰੱਦ

ਨਵੀਂ ਦਿੱਲੀ: ਨੋਇਡਾ ਦੇ ਮਸ਼ਹੂਰ ਨਿਠਾਰੀ ਕੇਸ ਵਿੱਚ ਇਲਾਹਾਬਾਦ ਹਾਈਕੋਰਟ ਨੇ ਮੁੱਖ ਮੁਲਜ਼ਮ ਮੋਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਲੀ ਦੀ ਸਜ਼ਾ ਰੱਦ ਕਰ ਦਿੱਤੀ ਹੈ। ਸੁਰਿੰਦਰ ਕੋਲੀ ਨੂੰ 12 ਮਾਮਲਿਆਂ 'ਚੋਂ ਬਰੀ ਕਰ ਦਿੱਤਾ ਗਿਆ। ਇਨ੍ਹਾਂ ਮਾਮਲਿਆਂ ਵਿੱਚ ਉਸ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਮਨਿੰਦਰ ਸਿੰਘ ਪੰਧੇਰ ਨੂੰ ਜਿਨ੍ਹਾਂ ਦੋ ਕੇਸਾਂ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ, ਉਹ ਵੀ ਰੱਦ ਕਰ ਦਿੱਤੇ ਗਏ ਹਨ। ਦੋਵਾਂ ਮੁਲਜ਼ਮਾਂ ਨੇ ਸੀਬੀਆਈ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

ਹਾਈ ਕੋਰਟ ਵਿੱਚ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐਸਏ ਹੁਸੈਨ ਰਿਜ਼ਵੀ ਦੀ ਬੈਂਚ ਨੇ ਮੁਲਜ਼ਮਾਂ ਦੇ ਹੱਕ ਵਿੱਚ ਇਹ ਫੈਸਲਾ ਸੁਣਾਇਆ ਹੈ। ਅਪੀਲ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਪਿਛਲੇ ਮਹੀਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਫੈਸਲੇ ਦੀ ਵਿਸਤ੍ਰਿਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।


ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਕਿਹਾ ਕਿ ਹੁਣ ਇਸ ਮਾਮਲੇ 'ਚ ਉਨ੍ਹਾਂ ਦੇ ਖਿਲਾਫ ਕੋਈ ਵੀ ਮਾਮਲਾ ਵਿਚਾਰ ਅਧੀਨ ਨਹੀਂ ਹੈ। ਇਸ ਲਈ ਹੁਣ ਪੰਧੇਰ ਜੇਲ੍ਹ ਤੋਂ ਬਾਹਰ ਆ ਜਾਵੇਗਾ। ਵਕੀਲ ਮੁਤਾਬਕ ਅੱਜ ਦਾ ਫੈਸਲਾ ਦੋ ਮਾਮਲਿਆਂ ਵਿੱਚ ਸੁਣਾਇਆ ਗਿਆ। ਇਸ ਤੋਂ ਪਹਿਲਾਂ ਉਹ ਚਾਰ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਇਲਾਹਾਬਾਦ ਹਾਈ ਕੋਰਟ ਨੇ 2010 ਵਿੱਚ ਰੱਦ ਕਰ ਦਿੱਤਾ ਸੀ। ਬਾਕੀ ਤਿੰਨ ਕੇਸਾਂ ਵਿੱਚ ਸੈਸ਼ਨ ਅਦਾਲਤ ਨੇ ਖੁਦ ਹੀ ਉਸ ਨੂੰ ਬਰੀ ਕਰ ਦਿੱਤਾ ਸੀ।

19 ਲਾਸ਼ਾਂ ਵੇਖ ਜਦੋਂ ਦੰਗ ਰਹਿ ਗਿਆ ਭਾਰਤ 

17 ਸਾਲ ਪਹਿਲਾਂ ਨੋਇਡਾ ਦੇ ਇਸ ਮਸ਼ਹੂਰ ਸੀਰੀਅਲ ਕਤਲ ਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮਾਮਲਾ ਨੋਇਡਾ ਦੇ ਨਿਠਾਰੀ ਪਿੰਡ ਦਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਇਕ ਵਿਅਕਤੀ ਨੇ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।

ਲੜਕੀ ਵਪਾਰੀ ਮੋਨਿੰਦਰ ਸਿੰਘ ਪੰਧੇਰ ਦੇ ਘਰ ਕੰਮ ਕਰਦੀ ਸੀ। ਮੋਨਿੰਦਰ ਨੋਇਡਾ ਸੈਕਟਰ-31 ਦੇ ਬੰਗਲੇ ਡੀ-5 ਵਿੱਚ ਰਹਿੰਦਾ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦਸੰਬਰ 2006 ਵਿੱਚ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਪੁਲਿਸ ਨੂੰ ਪੰਧੇਰ ਦੇ ਫਲੈਟ ਦੇ ਆਲੇ-ਦੁਆਲੇ ਨਾਲੀਆਂ 'ਚੋਂ 19 ਬੱਚਿਆਂ ਅਤੇ ਔਰਤਾਂ ਦੇ ਪਿੰਜਰ ਮਿਲੇ ਹਨ।

ਪੁਲਿਸ ਨੇ ਮੋਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਨੌਕਰ ਸੁਰਿੰਦਰ ਕੋਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਦੋਵਾਂ ਖ਼ਿਲਾਫ਼ 19 ਵਿੱਚੋਂ 16 ਮਾਮਲਿਆਂ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਸਬੂਤਾਂ ਦੀ ਘਾਟ ਕਾਰਨ ਤਿੰਨ ਕੇਸ ਬੰਦ ਕਰ ਦਿੱਤੇ ਗਏ।

ਜਾਂਚ 'ਚ ਸਾਹਮਣੇ ਆਇਆ ਕਿ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਫਿਰ ਦੋਸ਼ੀ ਉਨ੍ਹਾਂ ਦਾ ਕਤਲ ਕਰਦੇ ਸਨ। ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੁਰਿੰਦਰ ਕੋਲੀ ਨੈਕਰੋਫਿਲੀਆ ਦੀ ਬਿਮਾਰੀ ਤੋਂ ਪੀੜਤ ਸੀ। ਇਸ ਮਾਨਸਿਕ ਰੋਗ ਤੋਂ ਪੀੜਤ ਲੋਕ ਲਾਸ਼ਾਂ ਨਾਲ ਸੈਕਸ ਕਰਦੇ ਹਨ। ਇਹ ਵੀ ਦੋਸ਼ ਲਾਇਆ ਗਿਆ ਕਿ ਮਾਲਕ ਅਤੇ ਨੌਕਰ ਬੱਚਿਆਂ ਨੂੰ ਮਾਰ ਕੇ ਉਨ੍ਹਾਂ ਦੇ ਸਰੀਰ ਦੇ ਅੰਗ ਲਾਹ ਦਿੰਦੇ ਸਨ।

ਇਸ ਮਾਮਲੇ ਦੀ ਜਾਂਚ ਬਾਅਦ ਵਿੱਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਜੁਲਾਈ 2017 ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਧੇਰ ਅਤੇ ਕੋਲੀ ਨੂੰ 20 ਸਾਲਾ ਔਰਤ ਦੀ ਹੱਤਿਆ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।

ਇਸ ਤੋਂ ਪਹਿਲਾਂ 2009 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਕੋਲੀ ਨੂੰ 14 ਸਾਲਾ ਲੜਕੀ ਦੇ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਪਰ ਸਬੂਤਾਂ ਦੀ ਘਾਟ ਕਾਰਨ ਪੰਧੇਰ ਨੂੰ ਰਿਹਾਅ ਕਰ ਦਿੱਤਾ ਗਿਆ। ਕੋਲੀ ਨੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਵੀ ਅਪੀਲ ਕੀਤੀ ਸੀ ਪਰ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।

- With inputs from agencies

Top News view more...

Latest News view more...

PTC NETWORK