Mon, Mar 27, 2023
Whatsapp

ਲੁਧਿਆਣਾ: ਹੋਲੀ ਦੇ ਦਿਨ ਕੁੜੀਆਂ ਦੇ ਹੋਸਟਲ 'ਚ ਵੜਿਆ ਸਿਰ ਫਿਰਿਆ ਆਸ਼ਕ

ਅਕਸਰ ਸੁਰਖੀਆਂ 'ਚ ਰਹਿਣ ਵਾਲਾ ਲੁਧਿਆਣਾ ਦਾ ਬਾਬਾ ਜਸਵੰਤ ਡੈਂਟਲ ਕਾਲਜ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਦਰਅਸਲ ਹੋਲੀ ਵਾਲੇ ਦਿਨ ਇੱਥੋਂ ਦੇ ਗਰਲਜ਼ ਹੋਸਟਲ 'ਚ ਇਕ ਸਿਰਕੱਢ ਪ੍ਰੇਮੀ ਨੇ ਹੰਗਾਮਾ ਮਚਾ ਦਿੱਤਾ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਹੋਸਟਲ ਦੇ ਕੈਮਰਿਆਂ 'ਚ ਕੈਦ ਹੋ ਗਈ।

Written by  Jasmeet Singh -- March 09th 2023 02:23 PM
ਲੁਧਿਆਣਾ: ਹੋਲੀ ਦੇ ਦਿਨ ਕੁੜੀਆਂ ਦੇ ਹੋਸਟਲ 'ਚ ਵੜਿਆ ਸਿਰ ਫਿਰਿਆ ਆਸ਼ਕ

ਲੁਧਿਆਣਾ: ਹੋਲੀ ਦੇ ਦਿਨ ਕੁੜੀਆਂ ਦੇ ਹੋਸਟਲ 'ਚ ਵੜਿਆ ਸਿਰ ਫਿਰਿਆ ਆਸ਼ਕ

ਲੁਧਿਆਣਾ: ਅਕਸਰ ਸੁਰਖੀਆਂ 'ਚ ਰਹਿਣ ਵਾਲਾ ਲੁਧਿਆਣਾ ਦਾ ਬਾਬਾ ਜਸਵੰਤ ਡੈਂਟਲ ਕਾਲਜ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਦਰਅਸਲ ਹੋਲੀ ਵਾਲੇ ਦਿਨ ਇੱਥੋਂ ਦੇ ਗਰਲਜ਼ ਹੋਸਟਲ 'ਚ ਇਕ ਸਿਰਕੱਢ ਪ੍ਰੇਮੀ ਨੇ ਹੰਗਾਮਾ ਮਚਾ ਦਿੱਤਾ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਹੋਸਟਲ ਦੇ ਕੈਮਰਿਆਂ 'ਚ ਕੈਦ ਹੋ ਗਈ। 

ਵੀਡੀਓ 'ਚ ਵੇਖਿਆ ਜਾ ਸਕਦਾ ਕਿ ਇੱਕ ਵਿਅਕਤੀ ਸਿੜੀ ਲੈ ਕੇ ਦਾਖਲ ਹੋ ਰਿਹਾ ਹੈ। ਕਾਲਜ ਦੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਦੋਸ਼ੀ ਲੜਕੇ ਨੇ ਲੜਕੀਆਂ ਦੇ ਹੋਸਟਲ 'ਚ ਦਾਖਲ ਹੋ ਕੇ ਇਕ ਲੜਕੀ ਦੀ ਗਰਦਨ 'ਤੇ ਚਾਕੂ ਰੱਖ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਉਥੋਂ ਭੱਜ ਗਿਆ। ਜਿਸ 'ਤੇ ਸਵਾਲ ਖੜ੍ਹੇ ਕਰਦੇ ਹੋਏ ਕੁੜੀਆਂ ਨੇ ਕਿਹਾ ਕਿ ਅਸੀਂ ਅੰਦਰ ਵੀ ਸੁਰੱਖਿਅਤ ਨਹੀਂ ਹਾਂ। 


ਹੋਸਟਲ ਕਾਲਜ ਪ੍ਰਸ਼ਾਸਨ ਨੇ ਇਸ ਹੰਗਾਮੇ ਬਾਰੇ ਚੁੱਪ ਧਾਰੀ ਹੋਈ ਹੈ ਅਤੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਲੜਕੀ ਦੇ ਗਲੇ 'ਤੇ ਚਾਕੂ ਰੱਖਿਆ ਹੋਇਆ ਹੈ। ਦੋਸ਼ੀ ਦੀ ਪਛਾਣ ਕਰ ਕੇ ਜਲਦ ਹੀ ਗ੍ਰਿਫਤਾਰੀ ਕਰ ਲਈ ਜਾਵੇਗੀ।

- PTC NEWS

adv-img

Top News view more...

Latest News view more...