Model Sheetal Murder Case : ਬੁਆਏਫ੍ਰੈਂਡ ਹੀ ਨਿਕਲਿਆ ਹਰਿਆਣਵੀ ਮਾਡਲ ਸ਼ੀਤਲ ਦਾ ਕਾਤਿਲ , ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਹੋਇਆ ਵੱਡਾ ਖੁਲਾਸਾ
Model Sheetal Murder Case : ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦਾ ਉਸਦੇ ਬੁਆਏਫ੍ਰੈਂਡ ਸੁਨੀਲ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਸਨੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਅਤੇ ਫਿਰ ਖੁਦ ਕਾਰ ਸਮੇਤ ਨਹਿਰ ਵਿੱਚ ਡਿੱਗਣ ਦੀ ਕਹਾਣੀ ਰਚੀ ਪਰ ਜਦੋਂ ਮਾਡਲ ਸਿੰਮੀ ਦੀ ਲਾਸ਼ ਸੋਨੀਪਤ ਦੇ ਖਰਖੋਦਾ ਵਿੱਚ ਮਿਲੀ ਤਾਂ ਇਸ ਕਤਲ ਮਾਮਲੇ ਦਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।
ਆਰੋਪੀ ਬੁਆਏਫ੍ਰੈਂਡ ਸੁਨੀਲ ਨੇ ਪੁਲਿਸ ਨੂੰ ਦੱਸਿਆ ਹੈ ਕਿ ਜਦੋਂ ਸ਼ੀਤਲ ਨੂੰ ਪਤਾ ਲੱਗਾ ਕਿ ਉਹ ਵਿਆਹਿਆ ਹੋਇਆ ਹੈ ਤਾਂ ਉਸਨੇ ਆਰੋਪੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਸ਼ੀਤਲ ਵਿਸ਼ਾਲ ਨਾਮ ਦੇ ਮੁੰਡੇ ਨਾਲ ਵਿਆਹ ਕਰਵਾਉਣ ਵਾਲੀ ਸੀ। ਉਸਨੇ ਆਪਣੇ ਹੱਥ 'ਤੇ ਉਸਦੇ ਨਾਮ ਦਾ ਟੈਟੂ ਵੀ ਬਣਵਾਇਆ ਸੀ। ਆਰੋਪੀ ਸੁਨੀਲ ਇਹ ਬਰਦਾਸ਼ਤ ਨਹੀਂ ਕਰ ਸਕਿਆ, ਇਸ ਲਈ ਉਸਨੇ ਸ਼ੀਤਲ ਨੂੰ ਮਾਰ ਦਿੱਤਾ।
ਡੀਐਸਪੀ ਸਤੀਸ਼ ਵਤਸ ਦੇ ਅਨੁਸਾਰ ਆਰੋਪੀ ਸੁਨੀਲ ਨੂੰ ਸ਼ੱਕ ਸੀ ਕਿ ਸ਼ੀਤਲ ਕਿਸੇ ਹੋਰ ਨਾਲ ਗੱਲ ਕਰ ਰਹੀ ਹੈ। ਉਹ ਸ਼ੀਤਲ ਨਾਲ ਗੱਲ ਕਰਨਾ ਅਤੇ ਉਸਨੂੰ ਮਿਲਣਾ ਚਾਹੁੰਦਾ ਸੀ ਪਰ ਸ਼ੀਤਲ ਉਸ ਤੋਂ ਟਾਲ ਵੱਟ ਰਹੀ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸਨੇ ਸ਼ੀਤਲ ਨੂੰ ਕਾਰ ਵਿੱਚ ਹੀ ਮਾਰ ਦਿੱਤਾ। ਪੁੱਛਗਿੱਛ ਦੌਰਾਨ ਆਰੋਪੀ ਸੁਨੀਲ ਨੇ ਦੱਸਿਆ ਕਿ ਉਸਨੇ ਸ਼ੀਤਲ ਲਈ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ।
ਦੱਸ ਦੇਈਏ ਕਿ ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦਾ ਕਤਲ ਕਰ ਦਿੱਤਾ ਗਿਆ ਸੀ। ਉਸਦੇ ਪ੍ਰੇਮੀ ਨੇ ਉਸ 'ਤੇ 8 ਵਾਰ ਚਾਕੂ ਨਾਲ ਵਾਰ ਕੀਤੇ। ਉਸਦੀ ਛਾਤੀ, ਗਰਦਨ ਅਤੇ ਹੱਥ 'ਤੇ ਚਾਕੂ ਦੇ ਨਿਸ਼ਾਨ ਹਨ। ਸ਼ੀਤਲ ਦੇ ਪਰਿਵਾਰ ਨੇ 14 ਜੂਨ ਨੂੰ ਮਤਲੌਦਾ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਕਿ ਉਸਦੀ ਲਾਸ਼ ਸੋਮਵਾਰ ਸਵੇਰੇ ਸੋਨੀਪਤ ਦੇ ਖਰਖੌਦਾ ਨੇੜੇ ਨਹਿਰ ਵਿੱਚੋਂ ਮਿਲੀ ਸੀ।
- PTC NEWS