Mon, Feb 9, 2026
Whatsapp

Nasha Kendra Mohali : ਨਸ਼ਾ ਛੁਡਾਊ ਕੇਂਦਰ ’ਚ ਪੈ ਗਿਆ ਭੜਥੂ, ਮਰੀਜ਼ਾਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼, ਦੇਖੋ ਵੀਡੀਓ

ਇਸੇ ਮਾਮਲੇ ਦੇ ਚੱਲਦੇ ਡਾਕਟਰਾਂ ਵੱਲੋਂ ਸਵੇਰ ਤੋਂ ਹੀ ਹੜਤਾਲ ਕੀਤੀ ਗਈ ਹੈ। ਹੜਤਾਲੀ ਡਾਕਟਰਾਂ ਦਾ ਇਲਜ਼ਾਮ ਹੈ ਕਿ ਅਜੇ ਤੱਕ ਸਾਡੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਨਾ ਹੀ ਪ੍ਰਸ਼ਾਸਨ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਆਕੇ ਉਨ੍ਹਾਂ ਦੀ ਸਾਰ ਲਈ।

Reported by:  PTC News Desk  Edited by:  Aarti -- February 09th 2026 04:26 PM
Nasha Kendra Mohali : ਨਸ਼ਾ ਛੁਡਾਊ ਕੇਂਦਰ ’ਚ ਪੈ ਗਿਆ ਭੜਥੂ, ਮਰੀਜ਼ਾਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼, ਦੇਖੋ ਵੀਡੀਓ

Nasha Kendra Mohali : ਨਸ਼ਾ ਛੁਡਾਊ ਕੇਂਦਰ ’ਚ ਪੈ ਗਿਆ ਭੜਥੂ, ਮਰੀਜ਼ਾਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼, ਦੇਖੋ ਵੀਡੀਓ

ਮੁਹਾਲੀ ਦੇ ਸੈਕਟਰ 66 ਸਥਿਤ ਸਰਕਾਰੀ ਨਸ਼ਾ ਛੜਾਓ ਕੇਂਦਰ ਵਿੱਚ ਬੀਤੇ ਦਿਨ ਵੱਡੀ ਘਟਨਾ ਵਾਪਰੀ। ਦਰਅਸਲ 35 ਤੋਂ 40 ਮਰੀਜ਼ ਜਿਹੜੇ ਕਿ ਨਸ਼ਾ ਛੁਡਾਉਣ ਲਈ ਕੇਂਦਰ ’ਚ ਭਰਤੀ ਹੋਏ ਪਏ ਸੀ ਵੱਲੋਂ ਅਚਾਨਕ ਡਾਕਟਰਾਂ ਤੇ ਸੁਰੱਖਿਆ ਗਾਰਡਾਂ ’ਤੇ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਹਮਲਾ ਕਰਨ ਮਗਰੋਂ ਉਨ੍ਹਾਂ ਵੱਲੋਂ ਫਰਾਰ ਵੀ ਹੋ ਗਏ। 

ਇਸੇ ਮਾਮਲੇ ਦੇ ਚੱਲਦੇ ਡਾਕਟਰਾਂ ਵੱਲੋਂ ਸਵੇਰ ਤੋਂ ਹੀ ਹੜਤਾਲ ਕੀਤੀ ਗਈ ਹੈ। ਹੜਤਾਲੀ ਡਾਕਟਰਾਂ ਦਾ ਇਲਜ਼ਾਮ ਹੈ ਕਿ ਅਜੇ ਤੱਕ ਸਾਡੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਨਾ ਹੀ ਪ੍ਰਸ਼ਾਸਨ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਆਕੇ ਉਨ੍ਹਾਂ ਦੀ ਸਾਰ ਲਈ। 

ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੀ ਕੋਈ ਸੁਰੱਖਿਆ ਦੇ ਪ੍ਰਬੰਧ ਨਹੀਂ ਹੈ। ਜਿਹੜੇ ਐਨਡੀਪੀਐਸ ਦੇ ਕੇਸ ’ਚ ਪੁਲਿਸ ਨੇ ਫੜੇ ਨੇ ਉਨ੍ਹਾਂ ਨੂੰ ਵੀ ਇੱਥੇ ਜਬਰੀ ਬੰਦ ਕੀਤਾ ਗਿਆ। ਜੋਕਿ ਸਾਨੂੰ ਮਾਰਨ ਦੀ ਧਮਕੀਆਂ ਤੱਕ ਦਿੰਦੇ ਹਨ, ਉਨ੍ਹਾਂ ’ਤੇ ਪਹਿਲਾਂ ਹੀ 5-5 ਕਤਲ ਕੇਸ ਦਰਜ ਹਨ। ਇਸ ਘਟਨਾਕ੍ਰਮ ਵਿੱਚ ਚਾਰ ਤੋਂ ਪੰਜ ਸੁਰੱਖਿਆ ਗਾਰਡ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ।

ਇਹ ਵੀ ਪੜ੍ਹੋ : Tarn Taran ਦੇ ਲਾਅ ਕਾਲਜ 'ਚ ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮਗਰੋਂ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

- PTC NEWS

Top News view more...

Latest News view more...

PTC NETWORK
PTC NETWORK