Mansa ਜ਼ਿਲ੍ਹੇ ਦੇ ਪਿੰਡ ਬੱਛੂਆਣਾ ਤੇ ਦਰਿਆਪੁਰ ਵਿਖੇ ਰਜਵਾਹਿਆਂ 'ਚ ਪਿਆ ਪਾੜ , ਪਾਣੀ 'ਚ ਡੁੱਬੀ ਸੈਂਕੜੇ ਏਕੜ ਫ਼ਸਲ
Mansa News : ਮਾਨਸਾ ਜ਼ਿਲ੍ਹੇ ਅੰਦਰ ਪਿਛਲੇ 2 ਦਿਨਾਂ ਤੋਂ ਪੈ ਰਹੀ ਬਰਸਾਤ ਲੋਕਾਂ ਲਈ ਆਫਤ ਬਣੀ ਹੋਈ ਹੈ, ਉਥੇ ਹੀ ਬੁਢਲਾਡਾ ਕਸਬੇ ਦੇ 2 ਪਿੰਡਾਂ 'ਚੋਂ ਲੰਘਦੇ ਰਜਵਾਹਿਆਂ ਅੰਦਰ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ 300 ਦੇ ਕਰੀਬ ਏਕੜ ਫਸਲ ਬਰਬਾਦ ਹੋ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੱਡੀ ਨਲਾਇਕੀ ਦੱਸਿਆ ਹੈ।
ਮਾਨਸਾ ਜਿਲ੍ਹੇ ਅੰਦਰ ਪੈ ਰਹੀ ਬਰਸਾਤ ਜਿੱਥੇ ਜ਼ਿਲ੍ਹਾ ਵਾਸੀਆਂ ਲਈ ਆਫਤ ਬਣੀ ਹੋਈ ਹੈ, ਉਥੇ ਇਸ ਬਰਸਾਤ ਨੇ ਮਾਨਸਾ ਦੇ ਕਸਬਾ ਬੁਢਲਾਡਾ ਦੇ ਪਿੰਡ ਬੱਛੂਆਣਾ ਅਤੇ ਦਰੀਆਪੁਰ ਰਜਵਾਹੇ ਅੰਦਰ ਪਾੜ ਪੈਣ 'ਤੇ ਕਈ ਏਕੜ ਫਸਲ ਬਰਬਾਦ ਕਰ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦੇ ਵਿੱਚ 30 ਫੁੱਟ ਦਰਾਰ ਪਈ ਹੈ। ਜਿਸ ਦੇ ਕਾਰਨ 100 ਏਕੜ ਦੇ ਕਰੀਬ ਝੋਨੇ ਅਤੇ ਨਰਮੇ ਦੀ ਫਸਲ ਬਰਬਾਦ ਹੋਈ ਹੈ।
ਪਿੰਡ ਵਾਸੀਆਂ ਨੇ ਆਰੋਪ ਲਾਇਆ ਕਿ ਰਜਬਾਹੇ ਦੀ ਸਫਾਈ ਨਾ ਕੀਤੇ ਕਾਰਨ ਦਰਾਰ ਪਈ ਹੈ। ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਐਲਾਨ ਕੀਤਾ ਜਾਵੇ। ਓਧਰ ਜ਼ਿਲ੍ਹੇ ਦੇ ਪਿੰਡ ਬੱਛੂਆਣਾ ਵਿੱਚ 50 ਫੁੱਟ ਰਜਵਾਹੇ ਵਿੱਚ ਦਰਾਰ ਪੈਣ ਕਾਰਨ 200 ਏਕੜ ਤੋਂ ਜਿਆਦਾ ਝੋਨਾ ਨਰਮਾ ਅਤੇ ਸਬਜ਼ੀਆਂ ਦੀ ਫਸਲ ਬਰਬਾਦ ਹੋਈ ਹੈ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਰਜਵਾਹੇ ਦੀ ਸਫਾਈ ਨਾ ਕੀਤੇ ਜਾਣ ਕਾਰਨ ਰਜਵਾਹਾ ਦੂਸਰੀ ਵਾਰ ਇਸੇ ਜਗ੍ਹਾ ਤੋਂ ਟੁੱਟ ਚੁੱਕਿਆ ਹੈ ਪਰ ਜਿਲਾ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦਾ ਹਰ ਵਾਰ ਨੁਕਸਾਨ ਹੁੰਦਾ ਹੈ ਪਰ ਨਾ ਤਾਂ ਮੌਕੇ 'ਤੇ ਕੋਈ ਅਧਿਕਾਰੀ ਪਹੁੰਚਦਾ ਹੈ ਅਤੇ ਨਾ ਹੀ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਦੇਣ ਦੇ ਲਈ ਸਰਕਾਰ ਵੱਲੋਂ ਪਹਿਲ ਕੀਤੀ ਜਾਂਦੀ ਹੈ। ਜਿਸ ਕਾਰਨ ਕਿਸਾਨਾਂ ਦੀਆਂ ਜਨਾਬ ਫਸਲਾਂ ਦਾ ਹਰ ਵਾਰ ਵੱਡਾ ਨੁਕਸਾਨ ਹੋ ਜਾਂਦਾ ਹੈ।
- PTC NEWS