British Columbia ਨੇ ਨਵੇਂ ਕਾਲਜਾਂ ‘ਤੇ ਅੰਤਰਰਾਟਸ਼ਰੀ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਦੋ ਸਾਲ ਲਈ ਲਗਾਈ ਪਾਬੰਦੀ
ਕੈਨੇਡਾ ਅਗਲੇ ਦੋ ਸਾਲਾਂ ਲਈ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਅਜਿਹਾ ਬ੍ਰਿਟਿਸ਼ ਕੋਲੰਬੀਆ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਨਾਲ ਹੋ ਰਹੀ ਧੋਖਾਧੜੀ ਨੂੰ ਰੋਕਣ ਅਤੇ ਕਾਲਜ ਪ੍ਰਬੰਧਨ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਹੈ।
ਸਿੱਖਿਆ ਮੰਤਰੀ ਸੇਲੀਨਾ ਰੌਬਿਨਸਨ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਬੀਸੀ ਸਰਕਾਰ ਪ੍ਰਾਈਵੇਟ ਸੰਸਥਾਵਾਂ ਵਿੱਚ ਘੱਟੋ-ਘੱਟ ਭਾਸ਼ਾ ਦੀਆਂ ਲੋੜਾਂ ਵੀ ਤੈਅ ਕਰ ਰਹੀ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ ਸੂਬੇ ਵਿੱਚ ਆਉਣ ਤੋਂ ਪਹਿਲਾਂ ਬਿਹਤਰ ਤਿਆਰ ਹੋ ਸਕਣ। ਇੱਕ ਰਿਲੀਜ਼ ਵਿੱਚ ਉਨ੍ਹਾਂ ਨੇ ਕਿਹਾ ਕਿ ਮਿਆਰਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਅਦਾਰਿਆਂ ਦੀ ਅਚਾਨਕ ਜਾਂਚ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ।
ਰੌਬਿਨਸਨ ਨੇ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਾੜੇ ਅੰਸਰਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਫ਼ਲਤਾ ਦਾ ਚੰਗਾ ਮਾਰਗ ਦੇਣ ਖ਼ਾਤਰ ਅਦਾਰਿਆਂ ਲਈ ਸਖ਼ਤ ਸ਼ਰਤਾਂ ਲਾਗੂ ਕਰ ਰਹੀ ਹੈ, ਤਾਂ ਕਿ ਬੀਸੀ ਹੁਨਰਮੰਦ ਵਿਦਿਆਰਥੀਆਂ ਨੂੰ ਆਕਰਸ਼ਤ ਕਰਨਾ ਜਾਰੀ ਰੱਖ ਸਕੇ ਅਤੇ ਕਾਮਿਆਂ ਦੀ ਘਾਟ ਦੇ ਪਾੜੇ ਨੂੰ ਪੂਰਾ ਕਰਕੇ ਆਰਥਿਕਤਾ ਨੂੰ ਅੱਗੇ ਵੱਲ ਤੋਰਨਾ ਜਾਰੀ ਰੱਖ ਸਕੇ।
ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਪਿਛਲੇ ਹਫ਼ਤੇ ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਅਗਲੇ ਦੋ ਸਾਲਾਂ ਦੌਰਾਨ ਸਟਡੀ ਪਰਮਿਟਸ ਦੀ ਗਿਣਤੀ ਨੂੰ ਸੀਮਤ ਕਰ ਰਹੀ ਹੈ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਸੀ ਕਿ ਸਰਕਾਰ 2024 ਲਈ 360,000 ਅੰਡਰਗ੍ਰੈਜੁਏਟ ਸਟਡੀ ਪਰਮਿਟਾਂ ਨੂੰ ਮਨਜ਼ੂਰੀ ਦੇਵੇਗੀ, ਜਿਸ ਦਾ ਉਦੇਸ਼ ਸਟਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35 ਪ੍ਰਤੀਸ਼ਤ ਤੱਕ ਘੱਟ ਕਰਨਾ ਹੈ।
ਦਰਅਸਲ ਸਟੂਡੈਂਟ ਪ੍ਰੋਗਰਾਮ ਵਿਚ ਜ਼ਬਰਦਸਤ ਤੇਜ਼ੀ ਆਈ ਹੈ, ਜਿਸ ਕਰਕੇ ਕੈਨੇਡਾ ਦੀ ਹਾਊਸਿੰਗ ਮਾਰਕੀਟ ਵੀ ਪ੍ਰਭਾਵਿਤ ਹੋਈ ਹੈ।ਰੌਬਿਨਸਨ ਨੇ ਕਿਹਾ ਕਿ ਨਵੇਂ ਅਦਾਰਿਆਂ ‘ਤੇ ਲੱਗੀ ਰੋਕ ਫ਼ਰਵਰੀ 2026 ਤੱਕ ਲਾਗੂ ਰਹੇਗੀ।
ਬਿਆਨ ਅਨੁਸਾਰ ਨਵੇਂ ਮਾਪਦੰਡਾਂ ਵਿੱਚ ਡਿਗਰੀ ਗੁਣਵੱਤਾ ਲਈ ਉੱਚ ਮੁਲਾਂਕਣ ਮਾਪਦੰਡ, ਗ੍ਰੈਜੂਏਟ ਅਤੇ ਉਚਿਤ ਸਰੋਤਾਂ ਲਈ ਪ੍ਰਦਰਸ਼ਿਤ ਲੇਬਰ-ਮਾਰਕੀਟ ਦੀ ਜ਼ਰੂਰਤ ਅਤੇ ਵਿਦਿਆਰਥੀ ਸਹਾਇਤਾ ਸ਼ਾਮਲ ਹੋਣਗੇ। ਸੰਸਥਾਵਾਂ ਨੂੰ ਕਿਸੇ ਵਿਅਕਤੀ ਦੁਆਰਾ ਪੜ੍ਹਾਈ ਦੇ ਪੂਰੇ ਸਮੇਂ ਲਈ ਟਿਊਸ਼ਨ ਖ਼ਰਚੇ ਪੋਸਟ ਕਰਨ ਦੀ ਵੀ ਲੋੜ ਹੋਵੇਗੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਬੀਸੀ ਦੇ ਪਬਲਿਕ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੁੱਲ 545,000 ਵਿਦਿਆਰਥੀਆਂ ਵਿੱਚੋਂ 150 ਤੋਂ ਵੱਧ ਦੇਸ਼ਾਂ ਦੇ 175,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। 54% ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਾਈਵੇਟ ਅਦਾਰਿਆਂ ਵਿਚ ਹਨ।
-