Thu, Jun 1, 2023
Whatsapp

Maharajganj News: ਝੁੱਗੀ ਨੂੰ ਲੱਗੀ ਅੱਗ, ਜ਼ਿੰਦਾ ਸੜੇ ਭੈਣ-ਭਰਾ

ਨੌਤਨਵਾਂ ਥਾਣਾ ਖੇਤਰ ਦੇ ਖੜਕਬਰਵਾ ਪਿੰਡ 'ਚ ਬਾਗ ਦੇ ਕੋਲ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਭਰਾ-ਭੈਣ ਜ਼ਿੰਦਾ ਸੜ ਗਏ ਹਨ। ਉਥੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਝੌਂਪੜੀ 'ਚ ਦੋ ਬੱਚੇ ਖੇਡ ਰਹੇ ਸਨ।

Written by  Ramandeep Kaur -- April 14th 2023 03:33 PM
Maharajganj News: ਝੁੱਗੀ ਨੂੰ ਲੱਗੀ ਅੱਗ, ਜ਼ਿੰਦਾ ਸੜੇ ਭੈਣ-ਭਰਾ

Maharajganj News: ਝੁੱਗੀ ਨੂੰ ਲੱਗੀ ਅੱਗ, ਜ਼ਿੰਦਾ ਸੜੇ ਭੈਣ-ਭਰਾ

ਮਹਾਰਾਜਗੰਜ: ਨੌਤਨਵਾਂ ਥਾਣਾ ਖੇਤਰ ਦੇ ਖੜਕਬਰਵਾ ਪਿੰਡ 'ਚ ਬਾਗ ਦੇ ਕੋਲ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਭਰਾ-ਭੈਣ ਜ਼ਿੰਦਾ ਸੜ ਗਏ ਹਨ। ਉਥੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਝੌਂਪੜੀ 'ਚ ਦੋ ਬੱਚੇ ਖੇਡ ਰਹੇ ਸਨ। ਜਦੋਂ ਮਾਂ ਅਤੇ ਦਾਦੀ ਆਪਣੇ ਬੱਚਿਆਂ ਨੂੰ ਬਚਾਉਣ ਲਈ ਰੌਲਾ ਪਾਉਂਦੇ ਹੋਏ ਘਰੋਂ ਬਾਹਰ ਨਿਕਲੀਆਂ ਤਾਂ ਇਸ ਤੋਂ ਬਾਅਦ ਪਿੰਡ ਵਾਸੀ ਅੱਗ ਬੁਝਾਉਣ ਲਈ ਭੱਜੇ।

ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ ਝੌਂਪੜੀ 'ਚ ਪਹੁੰਚ ਅਤੇ ਅੱਗ ਬੁਝਾਉਣ 'ਚ ਲੱਗੇ ਗਏ। ਇੰਨਾ ਹੀ ਨਹੀਂ ਨੇੜਲੇ ਪੰਪਿੰਗ ਸੈੱਟ ਤੋਂ ਪਾਣੀ ਚਲਾ ਕੇ ਅੱਗ ਨੂੰ ਬੁਝਾਇਆ ਗਿਆ ਨਪਰ ਉਦੋਂ ਤੱਕ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ। ਖੜਕਬਰਵਾ ਪਿੰਡ ਵਿੱਚ ਗੌਤਮ ਨੇ ਖੇਤ ਦੀ ਰਾਖੀ ਲਈ ਪਿੰਡ ਦੇ ਬਾਹਰ ਬਾਗ 'ਚ ਇੱਕ ਝੌਂਪੜੀ ਬਣਾਈ ਸੀ।



ਉਥੇ ਉਸ ਦਾ ਤਿੰਨ ਸਾਲ ਦਾ ਬੇਟਾ ਰਾਜਾ ਅਤੇ ਚਾਰ ਸਾਲ ਦੀ ਬੇਟੀ ਕਾਜਲ ਝੌਂਪੜੀ 'ਚ ਖੇਡਣ ਗਏ ਸਨ। ਦੋਵੇਂ ਖੇਡ ਰਹੇ ਸਨ ਕਿ ਅਚਾਨਕ ਝੌਂਪੜੀ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਨੇ ਬੱਚਿਆਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਦਿੱਤਾ। ਦੋਵੇਂ ਮਾਸੂਮ ਅੱਗ ਦੀ ਲਪੇਟ 'ਚ ਆ ਗਏ ਅਤੇ ਭੈਣ-ਭਰਾ ਜ਼ਿੰਦਾ ਸੜ ਗਏ।

ਝੌਂਪੜੀ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪਿੰਡ ਵਾਸੀ ਇਹ ਨਹੀਂ ਸਮਝ ਸਕੇ ਕਿ ਇਸ 'ਚ ਦੋ ਮਾਸੂਮ ਭੈਣ-ਭਰਾ ਖੇਡ ਰਹੇ ਸਨ। ਜਿਵੇਂ ਹੀ ਮਾਂ ਸਰਿਤਾ ਘਰ ਤੋਂ ਬਾਹਰ ਆਈ ਅਤੇ ਕਿਹਾ ਮੇਰੇ ਬੱਚਿਆਂ ਨੂੰ ਬਚਾਓ। ਇਸ ਤੋਂ ਬਾਅਦ ਲੋਕਾਂ ਨੇ ਤੇਜ਼ੀ ਨਾਲ ਭੱਜ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਪਿੰਡ ਵਿੱਚ ਹੀ ਲੋਕਾਂ ਨੇ ਪੰਪਿੰਗ ਸੈੱਟ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਤੱਕ ਦੋਵੇਂ ਸੜ ਕੇ ਮਰ ਚੁੱਕੇ ਸਨ।

- PTC NEWS

adv-img

Top News view more...

Latest News view more...