Wed, Dec 4, 2024
Whatsapp

ਪੰਜਾਬ ਦੇ Burger Chachu ਨੇ ਬਣਾਇਆ 100 ਕਿਲੋ ਦਾ Golden Burger

Reported by:  PTC News Desk  Edited by:  Jasmeet Singh -- November 03rd 2023 04:03 PM -- Updated: November 04th 2023 07:07 PM
ਪੰਜਾਬ ਦੇ Burger Chachu ਨੇ ਬਣਾਇਆ 100 ਕਿਲੋ ਦਾ Golden Burger

ਪੰਜਾਬ ਦੇ Burger Chachu ਨੇ ਬਣਾਇਆ 100 ਕਿਲੋ ਦਾ Golden Burger

ਆਗਰਾ: ਪੰਜਾਬ ਦੇ ਹੁਸ਼ਿਆਰਪੁਰ ਤੋਂ ਸ਼ਾਰਨਦੀਪ ਸਿੰਘ ਉਰਫ ਬਰਗਰ ਚਾਚੂ ਦੇ ਨਾਂ 'ਤੇ ਇਕ ਹੋਰ ਵੱਡਾ ਖਿਤਾਬ ਜੁੜ ਗਿਆ ਹੈ। ਬਰਗਰ ਚਾਚੂ ਹੋਟਲ ਗ੍ਰੈਂਡ ਮਰਕਿਊਰ ਦੇ ਸਹਿਯੋਗ ਨਾਲ ਦੁਨੀਆ ਦਾ ਸਭ ਤੋਂ ਵੱਡਾ ਗੋਲਡ ਪਲੇਟਿਡ ਬਰਗਰ ਬਣਾਇਆ ਗਿਆ ਹੈ, ਜਿਸ ਦਾ ਵਜ਼ਨ ਲਗਭਗ 100 ਕਿਲੋ ਹੈ। 

ਬਰਗਰ ਚਾਚੂ ਨੇ ਦੱਸਿਆ ਕਿ ਇਸ ਬਰਗਰ ਨੂੰ ਬਣਾਉਣ ਲਈ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਬਰਗਰ ਨੂੰ ਬਣਾਉਣ ਲਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸ਼ਰਨਦੀਪ ਸਿੰਘ ਨੂੰ ਹੋਟਲ ਗ੍ਰੈਂਡ ਮਰਕਿਊਰ ਵੱਲੋਂ ਵਿਸ਼ੇਸ਼ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ। ਬਰਗਰ ਚਾਚੂ ਅਤੇ ਹੋਟਲ ਸਟਾਫ ਦੀ ਮਦਦ ਨਾਲ ਇਹ ਬਰਗਰ ਤਿਆਰ ਕੀਤਾ ਜਾ ਸਕਿਆ। 



ਖਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਟੇ ਅਨਾਜ ਦੀ ਵਰਤੋਂ ਕਰਨ ਦੀ ਗੱਲ ਕਰ ਰਹੇ ਹਨ, ਇਸ ਬਰਗਰ 'ਚ ਜ਼ਿਆਦਾਤਰ ਮੋਟੇ ਅਨਾਜ ਦੀ ਵਰਤੋਂ ਕੀਤੀ ਗਈ ਹੈ।


ਸੋਨੇ ਦੇ ਬਰਕ ਦੀ ਕੀਤੀ ਗਈ ਵਰਤੋਂ
ਇਸ ਬਰਗਰ 'ਤੇ ਸੋਨੇ ਦੀ ਬਰਕ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਇਹ ਪੂਰੀ ਤਰ੍ਹਾਂ ਸੋਨੇ ਦਾ ਬਣਿਆ ਜਾਪਦਾ ਹੈ। ਇਸ ਨੂੰ ਬਣਾਉਣ ਲਈ ਬਰਗਰ ਚਾਚੂ ਸ਼ਰਨਦੀਪ ਸਿੰਘ ਕੋਲ ਖ਼ਾਸ ਤੌਰ 'ਤੇ ਹੋਟਲ ਗ੍ਰੈਂਡ ਮਰਕਿਊਰ ਵੱਲੋਂ ਪਹੁੰਚ ਕੀਤੀ ਗਈ ਸੀ। ਸ਼ਰਨਦੀਪ ਸਿੰਘ ਅਤੇ ਹੋਟਲ ਸਟਾਫ ਦੀ ਸਮਰਪਣ ਭਾਵਨਾ ਨਾਲ 100 ਕਿਲੋ ਸੋਨੇ ਦਾ ਬਰਗਰ ਤਿਆਰ ਕੀਤਾ ਗਿਆ।

ਮੋਟੇ ਅਨਾਜ ਦੀ ਕੀਤੀ ਵਰਤੋਂ
ਹੋਟਲ ਦੇ ਜਨਰਲ ਮੈਨੇਜਰ ਵਿਵੇਕ ਮਹਾਜਨ ਨੇ ਕਿਹਾ ਕਿ ਫਾਸਟ ਫੂਡ, ਜਿਸ ਵਿਚ ਬਰਗਰ ਵੀ ਸ਼ਾਮਲ ਹੈ, ਖਾਣ ਨਾਲ ਬੀਮਾਰੀਆਂ ਲੱਗ ਜਾਂਦੀਆਂ ਹਨ। ਪਰ ਅਸੀਂ ਅਜਿਹਾ ਬਰਗਰ ਵੀ ਬਣਾਇਆ ਹੈ ਜਿਸ ਨਾਲ ਬੀਮਾਰੀ ਨਹੀਂ ਹੋਵੇਗੀ ਸਗੋਂ ਸਰੀਰ ਨੂੰ ਫਾਇਦਾ ਹੋਵੇਗਾ। ਇਸ ਬਰਗਰ ਨੂੰ ਬਣਾਉਣ ਲਈ ਜ਼ਿਆਦਾਤਰ ਮੋਟੇ ਅਨਾਜ ਦੀ ਵਰਤੋਂ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਦੇਸ਼ ਦੇ ਵੱਧ ਤੋਂ ਵੱਧ ਲੋਕਾਂ ਨੂੰ ਮੋਟੇ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ, ਇਹ ਸਿਹਤ ਲਈ ਚੰਗਾ ਹੈ ਅਤੇ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਅਸੀਂ ਜ਼ਿਆਦਾਤਰ ਮੋਟੇ ਅਨਾਜ ਦੀ ਵਰਤੋਂ ਕਰਕੇ 100 ਕਿਲੋਗ੍ਰਾਮ ਗੋਲਡ ਬਰਗਰ ਬਣਾਇਆ ਹੈ। ਇਸ ਵਿੱਚ ਮੁੱਖ ਤੌਰ 'ਤੇ ਬਾਜਰਾ, ਰਾਗੀ, ਖੀਰਾ, ਟਮਾਟਰ ਅਤੇ ਹੋਰ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ।"

ਬੱਚਿਆਂ ਨੂੰ ਖੁਆਇਆ ਗਿਆ ਸਭ ਤੋਂ ਵੱਡਾ ਬਰਗਰ
ਜਨਰਲ ਮੈਨੇਜਰ ਨੇ ਦੱਸਿਆ ਕਿ ਮੋਟੇ ਦਾਣਿਆਂ ਤੋਂ ਗੋਲਡ ਬਰਗਰ ਬਣਾਉਣ ਦਾ ਸਾਡਾ ਮੁੱਖ ਉਦੇਸ਼ ਲੋਕਾਂ ਨੂੰ ਮੋਟੇ ਅਨਾਜਾਂ ਬਾਰੇ ਜਾਗਰੂਕ ਕਰਨਾ ਅਤੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਮੋਟੇ ਅਨਾਜ ਦੀ ਵਰਤੋਂ ਕਰਨਾ ਹੈ। ਉਨ੍ਹਾਂ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਮੋਟੇ ਅਨਾਜਾਂ ਤੋਂ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਗੋਲਡ ਬਰਗਰ ਹੋਵੇਗਾ। ਜਿਸ ਦਾ ਵਜ਼ਨ ਖੁਦ 100 ਕਿਲੋ ਦੇ ਕਰੀਬ ਹੈ। ਇਸ ਬਰਗਰ ਨੂੰ ਬਣਾਉਣ ਤੋਂ ਬਾਅਦ ਇਸ ਨੂੰ ਸ਼ਹਿਰ ਦੇ ਸੈਂਕੜੇ ਬੱਚਿਆਂ ਨੂੰ ਖੁਆਇਆ ਗਿਆ। ਬਰਗਰ ਖਾਣ ਤੋਂ ਬਾਅਦ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੇਖ ਕੇ ਝਲਕ ਰਹੀ ਸੀ।

- PTC NEWS

Top News view more...

Latest News view more...

PTC NETWORK