Majitha 'ਚ ਪ੍ਰਸ਼ਾਸਨ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਕੀਤਾ ਤੰਗ ਗਿਆ ਪ੍ਰੇਸ਼ਾਨ
Majitha News : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਮਜੀਠਾ ਦੇ ਬਲਾਕ ਮਜੀਠਾ 2 ਵਿਚ ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਸੱਤਾ ਧਿਰ ਦੀ ਸਹਿ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਬੇਲੋੜੀਆਂ ਪਾਬੰਦੀਆਂ ਲਗਾ ਕੇ ਸਮਾਂ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ।
ਮੀਡੀਆ ਕਰਮੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਬਜ਼ੁਰਗ ਅਤੇ ਅੰਗਹੀਣ ਉਮੀਦਵਾਰ ਸਾਰਾ ਦਿਨ ਲਾਈਨਾਂ ਵਿਚ ਲੱਗ ਕੇ ਖੱਜਲ ਖੁਆਰ ਹੋਏ ਹਨ। ਪੰਚਾਇਤ ਸੰਮਤੀ ਚੋਣਾਂ ਦੌਰਾਨ ਹਲਕਾ ਮਜੀਠਾ ਦੇ ਬਲਾਕ ਮਜੀਠਾ 1 ਅਤੇ ਮਜੀਠਾ 2 ਵਿਚ ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਕਾਗਜ ਦਾਖ਼ਲ ਕਰਨ ਸਮੇਂ ਸੱਤਾ ਧਿਰ ਦੀ ਸਹਿ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਬੇਲੋੜੀਆਂ ਪਾਬੰਦੀਆਂ ਲਗਾ ਕੇ ਸਮਾਂ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ .
ਲਾਈਨਾਂ ਵਿਚ ਖੜੇ ਉਮੀਦਵਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਸੱਤਾ ਧਿਰ ਦੇ ਹਲਕਾ ਇੰਚਾਰਜ ਦੇ ਇਸ਼ਾਰੇ 'ਤੇ ਜਾਣ ਬੁੱਝ ਕੇ ਧੱਕੇਸ਼ਾਹੀ ਨਾਲ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਕਾਗਜ ਦਾਖਲ ਕਰਨ ਤੋਂ ਰੋਕਣ ਲਈ ਉਨ੍ਹਾਂ ਦਾ ਸਮਾਂ ਖਰਾਬ ਕੀਤਾ ਜਾ ਰਿਹਾ ਹੈ। ਲੋਕ ਸਵੇਰ 9 ਵਜੇ ਤੋਂ ਸ਼ਾਮ ਤੱਕ ਲਾਈਨਾਂ ਵਿਚ ਲਗ ਕੇ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੱਤਾ ਧਿਰ ਦੇ ਉਮੀਦਵਾਰਾਂ ਦੇ ਕਾਗਜ ਸਵੇਰ ਸਭ ਤੋਂ ਪਹਿਲਾ ਜਮਾਂ ਕੀਤੇ ਗਏ ਅਤੇ ਦੂਜੀਆਂ ਪਾਰਟੀਆਂ ਨੂੰ ਲੰਘਣ ਤੋਂ ਰੋਕਿਆ ਗਿਆ।
- PTC NEWS