Fri, Feb 13, 2026
Whatsapp

FEMA : ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਨੂੰ ਸੰਮਨ ਦਾ ਮਾਮਲਾ, ਸੰਮਨ ਭੇਜਣ ਵਾਲੇ ਸੀਨੀਅਰ ਅਧਿਕਾਰੀ ਦਾ ਹੋਇਆ ਤਬਾਦਲਾ

Captain Amarinder Singh FEMA Case : ED ਦੇ ਐਡੀਸ਼ਨਲ ਡਾਇਰੈਕਟਰ Ravi Tewari ਨੂੰ ਚੇਨਈ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਦਿਨੇਸ਼ ਪਚੂਰੀ ਨੂੰ ਨਵਾਂ ਅਧਿਕਾਰੀ ਲਾਇਆ ਗਿਆ ਹੈ। ਦੱਸ ਦਈਏ ਕਿ ਰਵੀ ਤਿਵਾਰੀ, ਜੋ 2009 ਬੈਚ ਦੇ IRS ਅਧਿਕਾਰੀ ਹਨ ਅਤੇ ਸਤੰਬਰ 2023 ਤੋਂ ਜਲੰਧਰ ਵਿੱਚ ਤਾਇਨਾਤ ਸਨ।

Reported by:  PTC News Desk  Edited by:  KRISHAN KUMAR SHARMA -- February 13th 2026 01:21 PM -- Updated: February 13th 2026 01:59 PM
FEMA : ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਨੂੰ ਸੰਮਨ ਦਾ ਮਾਮਲਾ, ਸੰਮਨ ਭੇਜਣ ਵਾਲੇ ਸੀਨੀਅਰ ਅਧਿਕਾਰੀ ਦਾ ਹੋਇਆ ਤਬਾਦਲਾ

FEMA : ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਨੂੰ ਸੰਮਨ ਦਾ ਮਾਮਲਾ, ਸੰਮਨ ਭੇਜਣ ਵਾਲੇ ਸੀਨੀਅਰ ਅਧਿਕਾਰੀ ਦਾ ਹੋਇਆ ਤਬਾਦਲਾ

Punjab News : ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (FEMA) ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ Captain Amarinder Singh ਅਤੇ ਉਨ੍ਹਾਂ ਦੇ ਪੁੱਤਰ Raninder Singh ਨੂੰ ਸੰਮਨ ਜਾਰੀ ਹੋਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਪੰਜਾਬ ਵਿੱਚ ਤਾਇਨਾਤ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ED ਦੇ ਐਡੀਸ਼ਨਲ ਡਾਇਰੈਕਟਰ Ravi Tewari ਨੂੰ ਚੇਨਈ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਦਿਨੇਸ਼ ਪਚੂਰੀ ਨੂੰ ਨਵਾਂ ਅਧਿਕਾਰੀ ਲਾਇਆ ਗਿਆ ਹੈ। ਦੱਸ ਦਈਏ ਕਿ ਰਵੀ ਤਿਵਾਰੀ, ਜੋ 2009 ਬੈਚ ਦੇ IRS ਅਧਿਕਾਰੀ ਹਨ ਅਤੇ ਸਤੰਬਰ 2023 ਤੋਂ ਜਲੰਧਰ ਵਿੱਚ ਤਾਇਨਾਤ ਸਨ।


ਹੈਰਾਨੀਜਨਕ ਗੱਲ ਇਹ ਹੈ ਕਿ ਤਿਵਾਰੀ ਦਾ ਤਬਾਦਲਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਕੇਂਦਰੀ ਏਜੰਸੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਹਨ। ਸਿਆਸੀ ਗਲਿਆਰਿਆਂ ਵੱਲੋਂ ਇਸ ਤਬਾਦਲੇ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਗਏ ਸੰਮਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਈਡੀ ਅੱਗੇ ਹਾਜ਼ਰ ਨਹੀਂ ਹੋਏ ਅਮਰਿੰਦਰ ਅਤੇ ਰਣਇੰਦਰ

ED ਨੇ ਰਣਇੰਦਰ ਸਿੰਘ ਨੂੰ 12 ਫਰਵਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ 13 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਦੋਵੇਂ ਨਿਰਧਾਰਿਤ ਮਿਤੀਆਂ ‘ਤੇ ਹਾਜ਼ਰ ਨਹੀਂ ਹੋ ਸਕੇ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਗੋਡੇ ਦੀ ਸਰਜਰੀ ਲਈ ਦਾਖਲ ਹਨ।

ਸੂਤਰਾਂ ਮੁਤਾਬਕ ਇਹ ਸੰਮਨ ਰਣਇੰਦਰ ਸਿੰਘ ਖ਼ਿਲਾਫ਼ ਚੱਲ ਰਹੀ ਪੁਰਾਣੀ ਜਾਂਚ ਨਾਲ ਸੰਬੰਧਤ ਹਨ। ਰਣਇੰਦਰ ਨੂੰ ਇਸਤੋਂ ਪਹਿਲਾਂ ਨਵੰਬਰ 2020 ਵਿੱਚ ED ਨੇ ਪੁੱਛਗਿੱਛ ਲਈ ਬੁਲਾਇਆ ਸੀ, ਜਿੱਥੇ ਉਨ੍ਹਾਂ ਤੋਂ ਸਵਿਟਜ਼ਰਲੈਂਡ ਵਿੱਚ ਰਕਮ ਦੇ ਲੈਣ-ਦੇਣ ਸਬੰਧੀ ਸਵਾਲ ਕੀਤੇ ਗਏ ਸਨ। ਜਾਂਚ ਆਮਦਨ ਕਰ ਵਿਭਾਗ ਦੀਆਂ ਉਨ੍ਹਾਂ ਰਿਪੋਰਟਾਂ ਨਾਲ ਜੋੜੀ ਗਈ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਸੰਪਤੀਆਂ ਦੇ ਖੁਲਾਸੇ ਨਾ ਕਰਨ ਦੇ ਦੋਸ਼ ਲੱਗੇ ਸਨ।

ED ਸੂਤਰਾਂ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਗਏ ਤਾਜ਼ਾ ਸੰਮਨ ਵੀ ਇਸੇ ਮਾਮਲੇ ਨਾਲ ਜੁੜੇ ਹੋਏ ਹਨ। ਹਾਲਾਂਕਿ, ED ਵੱਲੋਂ ਅਧਿਕਾਰਤ ਤੌਰ ‘ਤੇ ਤਬਾਦਲੇ ਜਾਂ ਅਗਲੇ ਕਦਮਾਂ ਬਾਰੇ ਕੋਈ ਵਿਸਥਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ।

- PTC NEWS

Top News view more...

Latest News view more...

PTC NETWORK
PTC NETWORK