Zirakpur News : ਕਾਰ ਨੂੰ ਲੱਗੀ ਭਿਆਨਕ ਅੱਗ , ਪੁਲਿਸ ਮੁਲਾਜ਼ਮ ਮਦਦ ਕਰਨ ਵਾਲੇ ਰਾਹਗੀਰਾਂ ਦੀ ਗੱਡੀਆਂ ਦੇ ਕੱਟਣ ਲੱਗਿਆ ਚਲਾਨ
Zirakpur News : ਏਅਰਪੋਰਟ ਚੌਂਕ ਤੋਂ ਛੱਤ ਲਾਈਟਾਂ ਵੱਲ ਨੂੰ ਜਾਂਦੇ ਮੁੱਖ ਮਾਰਗ 'ਤੇ ਅੱਜ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ। ਪੀੜਤ ਦਾ ਕਹਿਣਾ ਹੈ ਕਿ ਜਦੋਂ ਹੀ ਉਹ ਸੀਟੀ ਸੈਂਟਰ ਨਜ਼ਦੀਕ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਜਦੋਂ ਨਿਕਲਿਆ ਤਾਂ ਥੋੜੀ ਦੂਰ ਤੇ ਜਾ ਕੇ ਕਾਰ ਦੇ ਬੋਨਟ ਅੱਗੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਧੂੰਆ ਨਿਕਲਦੇ ਹੀ ਕਾਰ ਨੇ ਅੱਗ ਕੋਲੋਂ ਲੰਘ ਰਹੀ ਰਾਹਗੀਰਾਂ ਨੇ ਉਹਨਾਂ ਨੂੰ ਰੋਲਾ ਪਾ ਕੇ ਕਾਰ ਵਿੱਚੋਂ ਬਾਹਰ ਨਿਕਲਣ ਦੀ ਆ ਗੱਲ ਆਖੀ। ਜਿਸ ਤੋਂ ਬਾਅਦ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਦੋ ਵਿਅਕਤੀ ਫਟਾਫਟ ਬਾਹਰ ਨਿਕਲੇ। ਜਿਸ ਤੋਂ ਬਾਅਦ ਕਾਰ ਵਿੱਚ ਅਚਾਨਕ ਵੱਡਾ ਧਮਾਕਾ ਹੋ ਗਿਆ।
ਸੜਕ 'ਤੇ ਜਾਂਦੇ ਰਾਹਗੀਰਾਂ ਨੇ ਆਪਣੀਆਂ ਕਾਰਾਂ ਰੋਕ ਕੇ ਪੁਲਿਸ ਕੰਟਰੋਲ ਰੂਮ ਮੋਹਾਲੀ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਇਸ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਪੀਸੀਆਰ ਇੰਚਾਰਜ ਇੰਸਪੈਕਟਰ ਰੁਪਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਕੁਝ ਹੀ ਸਮੇਂ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰੰਤੂ ਇੰਨੀ ਦੇਰ ਵਿੱਚ ਕਾਰ ਅੱਗ ਨਾਲ ਪੂਰੀ ਤਰਹਾਂ ਸੜ ਚੁੱਕੀ ਸੀ। ਜਿੱਥੇ ਹੀ ਇਸ ਹਾਦਸੇ ਵਿੱਚ ਹਾਦਸਾ ਗ੍ਰਸਤ ਵਿਅਕਤੀਆਂ ਦੀ ਰਾਹਗੀਰਾਂ ਵੱਲੋਂ ਮਦਦ ਕੀਤੀ ਜਾ ਰਹੀ ਸੀ।
ਉੱਥੇ ਹੀ ਟਰੈਫਿਕ ਇੰਚਾਰਜ ਛੱਤ ਲਾਈਟ ਪੁਆਇੰਟ ਓਂਕਾਰ ਸਿੰਘ ਆਪਣੀ ਚਲਾਨ ਵਾਲੀ ਮਸ਼ੀਨ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਜਿਹੜੇ ਵਿਅਕਤੀ ਆਪਣੀਆਂ ਕਾਰਾਂ ਸੜਕ 'ਤੇ ਖੜਾ ਕੇ ਕਾਰ ਪੀੜਤ ਵਿਅਕਤੀਆਂ ਦੀ ਮਦਦ ਕਰਨ ਲਈ ਰੁਕੇ ਸਨ। ਉਥੇ ਹੀ ਟਰੈਫਿਕ ਇੰਚਾਰਜ ਵੱਲੋਂ ਉਹਨਾਂ ਦੀਆਂ ਖੜੀਆਂ ਗੱਡੀਆਂ ਦੀਆਂ ਆਪਣੇ ਨਿੱਜੀ ਮੋਬਾਇਲ ਵਿੱਚ ਫੋਟੋਆਂ ਖਿੱਚ ਲਈਆਂ ਅਤੇ ਕਾਰ ਵਿੱਚ ਬੈਠੇ ਔਰਤਾਂ ਅਤੇ ਬੱਚਿਆਂ ਨੂੰ ਇਹ ਗੱਲ ਕਹਿ ਗਏ ਕਿ ਅੱਗੇ ਆ ਮੇਰੇ ਦਫਤਰ ਵਿੱਚੋਂ ਆਪਣੇ ਚਲਾਨ ਲੈ ਲੈਣ। ਜਦੋਂ ਕਾਰ ਵਿੱਚ ਸਵਾਰ ਔਰਤਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਇੱਕ ਹਾਦਸਾ ਗ੍ਰਸਤ ਵਿਅਕਤੀ ਦੀ ਮਦਦ ਕਰ ਰਹੇ ਹਨ ਤਾਂ ਟਰੈਫਿਕ ਇੰਚਾਰਜ ਦੀ ਬੋਲ ਬਾਣੀ ਅਜਿਹੀ ਸੀ ,ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਗਏ।
ਉਹਨਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਵਾਲੀ ਗੱਡੀ ਨੂੰ ਤਾਂ ਅੱਗ ਲੱਗ ਗਈ, ਤੁਸੀਂ ਕਿਵੇਂ ਅੱਗ ਬੁਝਾਓਗੇ ,ਤੁਹਾਡਾ ਕੀ ਕੰਮ ਹੈ। ਇੱਥੇ ਤਾਂ ਔਰਤਾਂ ਨੇ ਵੀ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਹਨ ਕਿ ਰਾਹ ਜਾਂਦੇ ਕਿਸੇ ਵੀ ਹਾਦਸਾਗ੍ਰਸਤ ਵਿਅਕਤੀ ਦੀ ਜੋ ਮਦਦ ਕਰੇਗਾ। ਉਸ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਵੇਗੀ। ਸਗੋਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇਗੀ ਪ੍ਰੰਤੂ ਇਸ ਦੇ ਉਲਟ ਟਰੈਫਿਕ ਇੰਚਾਰਜ ਨੇ ਚਲਾਨ ਕਰਕੇ ਉਹਨਾਂ ਨੂੰ ਹਾਦਸਾਗ੍ਰਸਤ ਵਿਅਕਤੀ ਦੀ ਕੀਤੀ ਮਦਦ ਦਾ ਬਹੁਤ ਵੱਡਾ ਤੋਹਫਾ ਦਿੱਤਾ। ਜਿਸ ਨਾਲ ਆਮ ਜਨਤਾ ਵਿੱਚ ਇਸਦਾ ਅਸਰ ਗਲਤ ਜਾਂਦਾ ਹੈ ਤਾਂ ਜੋ ਅੱਗੇ ਤੋਂ ਰਾਹ ਵਿੱਚ ਹੋਏ ਕਿਸੇ ਵੀ ਹਾਦਸਾ ਗ੍ਰਸਤ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਉਥੋਂ ਲੰਘਣਾ ਮੁਨਾਸਿਫ ਸਮਝਦੇ ਹਨ।
ਟਰੈਫਿਕ ਇੰਚਾਰਜ ਓਂਕਾਰ ਸਿੰਘ ਖਿਲਾਫ ਕਿਸਾਨ ਆਗੂਆਂ ਨੇ ਮਾਨਯੋਗ ਐਸਐਸਪੀ ਮੋਹਾਲੀ ਤੋਂ ਕੀਤੀ ਕਾਰਵਾਈ ਦੀ ਮੰਗ
ਇਸ ਘਟਨਾ ਬਾਰੇ ਸੁਣਦਿਆਂ ਹੀ ਕਿਸਾਨ ਆਗੂ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਮੋਹਾਲੀ ਦੇ ਮੈਂਬਰ ਬਲਵੰਤ ਸਿੰਘ ਨੰਡਿਆਲੀ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਜੀਤੋ ਤੋਂ ਮੰਗ ਕੀਤੀ ਹੈ ਕਿ ਅਜਿਹੇ ਗਲਤ ਵਤੀਰੇ ਵਾਲੇ ਪੁਲਿਸ ਮੁਲਾਜ਼ਮ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਜਨਤਾ ਵਿੱਚ ਕਿਸੇ ਪੀੜਤ ਦੀ ਸੇਵਾ ਕਰਨ ਵਾਲੀ ਭਾਵਨਾ ਨੂੰ ਠੇਸ ਨਾ ਪਹੁੰਚ ਸਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਦਿਨ ਸੋਮਵਾਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਗਲਤ ਵਤੀਰਾ ਕਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਅਜਿਹੇ ਮੰਦਭਾਗੇ ਸਮੇਂ ਵਿੱਚ ਟਰੈਫਿਕ ਇੰਚਾਰਜ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਚਲਾਨ ਕਰਨ ਵਿੱਚ ਮਸ਼ਰੂਫ ਸੀ ਅਤੇ ਉਸਨੇ ਔਰਤਾਂ ਨਾਲ ਵੀ ਗਲਤ ਵਿਵਹਾਰ ਕੀਤਾ। ਫਾਇਰ ਬ੍ਰਿਗੇਡ ਦੀ ਗੱਡੀ ਲਈ ਜਗ੍ਹਾ ਖਾਲੀ ਕਰਾਉਣਾ ਵੀ ਉਹਨਾਂ ਨੇ ਜਰੂਰੀ ਨਹੀਂ ਸਮਝਿਆ ,ਜਿੰਨਾ ਜ਼ਰੂਰੀ ਉਹਨਾਂ ਲਈ ਮੌਕੇ ਦੇ ਚਲਾਨ ਬਣ ਗਏ।
ਮਾੜੇ ਸਮੇਂ ਵਿੱਚ ਗਲਤ ਵਿਵਹਾਰ ਨਹੀਂ ਸਗੋਂ ਮਦਦ ਕਰਨਾ ਪੁਲਿਸ ਦਾ ਫਰਜ਼ ਡੀਐਸਪੀ ਟਰੈਫਿਕ ਮੋਹਾਲੀ ਕਰਨੈਲ ਸਿੰਘ
ਇਸ ਮਾਮਲੇ ਬਾਰੇ ਜਦੋਂ ਡੀਐਸਪੀ ਟਰੈਫਿਕ ਕਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸੜਕ 'ਤੇ ਹਾਦਸਾ ਗ੍ਰਸਤ ਹੋ ਗਿਆ ਹੈ। ਸਭ ਤੋਂ ਪਹਿਲਾਂ ਉਸ ਨੂੰ ਮੁੱਢਲੀ ਸਹਾਇਤਾ ਦੇਣਾ ਪੰਜਾਬ ਪੁਲਿਸ ਨਹੀਂ ਸਗੋਂ ਹਰ ਇੱਕ ਵਿਅਕਤੀ ਦਾ ਫਰਜ਼ ਹੈ ਜੇਕਰ ਕਿਸੇ ਮੁਲਾਜ਼ਮ ਵੱਲੋਂ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਅਣਗਹਿਲੀ ਕੀਤੀ ਗਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
- PTC NEWS