Thu, Sep 10, 2026
Whatsapp

Mohanjit Singh Assault Case : ਹਾਈਕੋਰਟ ਪਹੁੰਚਿਆ ਮੋਹਨਜੀਤ ਸਿੰਘ 'ਤੇ ਤਸ਼ੱਦਦ ਦਾ ਮਾਮਲਾ, ਪਿਤਾ ਨੇ CBI ਜਾਂਚ ਦੀ ਕੀਤੀ ਮੰਗ, ਹੁਕਮ ਜਾਰੀ

Mohanjit Singh Assault Case : ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸਿਰਫ਼ ਕਾਲੀ ਝੰਡੀ ਦਿਖਾਉਣ ਕਾਰਨ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ। ਮੋਹਨਜੀਤ ਦੇ ਪਿਤਾ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ।

Reported by:  PTC News Desk  Edited by:  KRISHAN KUMAR SHARMA -- September 10th 2026 02:38 PM -- Updated: September 10th 2026 02:50 PM
Mohanjit Singh Assault Case : ਹਾਈਕੋਰਟ ਪਹੁੰਚਿਆ ਮੋਹਨਜੀਤ ਸਿੰਘ 'ਤੇ ਤਸ਼ੱਦਦ ਦਾ ਮਾਮਲਾ, ਪਿਤਾ ਨੇ CBI ਜਾਂਚ ਦੀ ਕੀਤੀ ਮੰਗ, ਹੁਕਮ ਜਾਰੀ

Mohanjit Singh Assault Case : ਹਾਈਕੋਰਟ ਪਹੁੰਚਿਆ ਮੋਹਨਜੀਤ ਸਿੰਘ 'ਤੇ ਤਸ਼ੱਦਦ ਦਾ ਮਾਮਲਾ, ਪਿਤਾ ਨੇ CBI ਜਾਂਚ ਦੀ ਕੀਤੀ ਮੰਗ, ਹੁਕਮ ਜਾਰੀ

Mohanjit Singh Assault Case : ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸ਼ੇਰੋਂ ਵਿਖੇ ਸੱਥ ਪ੍ਰੋਗਰਾਮ ਦੌਰਾਨ ਪੰਜਾਬ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਮੋਹਨਜੀਤ ਸਿੰਘ ਦੇ ਪਿਤਾ ਨੇ ਹਾਈਕੋਰਟ 'ਚ ਅਰਜ਼ੀ ਦਾਖਲ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਮੋਹਨਜੀਤ ਸਿੰਘ ਦੇ ਪਿਤਾ ਨੇ ਸ਼ਿਕਾਇਤ 'ਚ ਕੀ ਕਿਹਾ ? 

ਐਡਵੋਕੇਟ ਬਿਕਰਮ ਸਿੰਘ ਜਟਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸਿਰਫ਼ ਕਾਲੀ ਝੰਡੀ ਦਿਖਾਉਣ ਕਾਰਨ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ। ਮੋਹਨਜੀਤ ਦੇ ਪਿਤਾ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ। ਇਸ ਲਈ ਮਾਮਲੇ ਦੀ ਨਿਰਪੱਖ ਜਾਂਚ ਲਈ ਜਾਂਚ CBI ਨੂੰ ਸੌਂਪੀ ਜਾਣੀ ਚਾਹੀਦੀ ਹੈ।

ਹਾਈਕੋਰਟ ਨੇ SIT ਬਣਾਏ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਤੋਂ ਰਿਪੋਰਟ ਕੀਤੀ ਤਲਬ 

ਹਾਈਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਹੁਣ ਤੱਕ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਤਲਬ ਕੀਤੀ ਹੈ।

ਇਹ ਮਾਮਲਾ ਸੰਗਰੂਰ ਦੇ ਸ਼ੇਰੋਂ ਪਿੰਡ ਦਾ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੋਗਰਾਮ ਹੋਇਆ ਸੀ। ਇਸ ਦੌਰਾਨ ਪ੍ਰੋਗਰਾਮ ਵਾਲੀ ਥਾਂ ਦੇ ਪਿੱਛੇ ਸਥਿਤ ਇੱਕ ਘਰ ਦੀ ਛੱਤ ਤੋਂ ਮੋਹਨਜੀਤ ਸਿੰਘ ਨੇ ਕਾਲੀ ਝੰਡੀ ਦਿਖਾਈ ਸੀ। ਇਸ ਤੋਂ ਬਾਅਦ ਉਸ ਨਾਲ ਪੁਲਿਸ ਵੱਲੋਂ ਕਥਿਤ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲੱਗੇ ਸਨ।

ਇਹ ਵੀ ਪੜ੍ਹੋ...

ਕੈਨੇਡਾ ਨੇ 8 ਸਾਲ ਬਾਅਦ ਪੰਜਾਬੀ ਪਰਿਵਾਰ ਨੂੰ ਕੀਤਾ ਡਿਪੋਰਟ, ਮਨੁੱਖੀ ਆਧਾਰ ਵੀ ਕੀਤਾ ਰੱਦ

ਏਸ਼ੀਅਨ ਖੇਡਾਂ ਤੇ ਅਫਗਾਨ ਸੀਰੀਜ਼ ਲਈ ਜਸਪ੍ਰੀਤ ਬੁਮਰਾਹ ਫਿੱਟ ਐਲਾਨਿਆ, ਹਰਸ਼ਿਤ ਰਾਣਾ ਬਾਹਰ, ਵੇਖੋ ਪੂਰੀ ਟੀਮ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK