Govt Increases MSP of Kharif Crops: ਕੇਂਦਰ ਦੀ ਕਿਸਾਨਾਂ ਨੂੰ ਵੱਡੀ ਸੌਗਾਤ; ਸਾਉਣੀ ਦੀਆਂ ਇਨ੍ਹਾਂ ਫ਼ਸਲਾਂ ‘ਤੇ ਵਧਾਇਆ MSP
Govt Increases MSP of Kharif Crops: ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਵੱਡਾ ਫੈਸਲਾ ਲਿਆ ਗਿਆ ਹੈ। ਬੁੱਧਵਾਰ ਨੂੰ ਹੋਈ ਬੈਠਕ 'ਚ ਸਰਕਾਰ ਨੇ ਕਈ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਕੀਤਾ ਹੈ।
Union Cabinet has approved increased MSP for Kharif crops for marketing season 2023-24. This move is to ensure remunerative prices to growers for their produce and to encourage crop diversification: Union Minister Piyush Goyal pic.twitter.com/lgocKi8xMn
— ANI (@ANI) June 7, 2023
ਕੇਂਦਰੀ ਮੰਤਰੀ ਪਿਊਸ਼ ਗੋਇਲ ਅਨੁਸਾਰ ਮੂੰਗੀ ਦੀ ਦਾਲ ਦਾ ਵੱਧ ਤੋਂ ਵੱਧ ਸਮਰਥਨ ਮੁੱਲ 10.4%, ਮੂੰਗਫਲੀ 9%, ਤਿਲ 10.3%, ਝੋਨਾ 7%, ਜਵਾਰ, ਬਾਜਰਾ, ਰਾਗੀ, ਮੇਜ਼, ਅਰਹਰ ਦੀ ਦਾਲ, ਉੜਦ ਦੀ ਦਾਲ, ਸੋਇਆਬੀਨ, ਦਾਲ 10.4% ਦੇ ਕਰੀਬ ਵਾਧਾ ਹੋਇਆ ਹੈ। ਵਿੱਤੀ ਸਾਲ 2023-2024 ਲਈ ਸੂਰਜਮੁਖੀ ਦੇ ਬੀਜਾਂ 'ਤੇ 6-7% ਦਾ ਵਾਧਾ ਕੀਤਾ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਫਾਇਦਾ ਹੋਵੇਗਾ ਅਤੇ ਉਹ ਨਵੀਂ ਫਸਲ ਦਾ ਚੰਗਾ ਭਾਅ ਹਾਸਲ ਕਰ ਸਕਣਗੇ। ਨਾਲ ਹੀ ਇਹ ਫੈਸਲਾ ਖੇਤੀ ਲਾਗਤਾਂ ਵਧਣ ਦੇ ਮੱਦੇਨਜ਼ਰ ਕਿਸਾਨਾਂ ਦੇ ਹਿੱਤ ਵਿੱਚ ਲਿਆ ਹੈ।
ਕੈਬਨਿਟ ਦੁਆਰਾ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ, ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਖੇਤੀਬਾੜੀ ਵਿੱਚ ਅਸੀਂ ਸੀਏਸੀਪੀ (ਕਮਿਸ਼ਨ ਫਾਰ ਐਗਰੀਕਲਚਰਲ ਲਾਗਤਾਂ ਅਤੇ ਕੀਮਤਾਂ) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਸਮੇਂ-ਸਮੇਂ 'ਤੇ ਐਮਐਸਪੀ ਨਿਰਧਾਰਤ ਕਰਦੇ ਰਹੇ ਹਾਂ। ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਸਾਲ ਸਾਉਣੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: Farmers Shahabad protest: ਲਾਠੀਚਾਰਜ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ, ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤੀ ਚਿਤਾਵਨੀ
- PTC NEWS