Thu, May 16, 2024
Whatsapp

ਚੰਡੀਗੜ੍ਹ: PGI ਦੇ ਨਾਂ 'ਤੇ ਫਰਜ਼ੀ ਨਿਯੁਕਤੀਆਂ ਤੋਂ ਰਹੋ ਸਾਵਧਾਨ

Written by  Jasmeet Singh -- December 16th 2023 04:54 PM -- Updated: December 16th 2023 05:08 PM
ਚੰਡੀਗੜ੍ਹ: PGI ਦੇ ਨਾਂ 'ਤੇ ਫਰਜ਼ੀ ਨਿਯੁਕਤੀਆਂ ਤੋਂ ਰਹੋ ਸਾਵਧਾਨ

ਚੰਡੀਗੜ੍ਹ: PGI ਦੇ ਨਾਂ 'ਤੇ ਫਰਜ਼ੀ ਨਿਯੁਕਤੀਆਂ ਤੋਂ ਰਹੋ ਸਾਵਧਾਨ

ਚੰਡੀਗੜ੍ਹ: ਪੀ.ਜੀ.ਆਈ ਪ੍ਰਸ਼ਾਸਨ ਵੱਲੋਂ ਨੋਟਿਸ ਲਿਆ ਗਿਆ ਕਿ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਪੈਸੇ ਦੇ ਬਦਲੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਦੇ ਨਾਂ ’ਤੇ ਜਾਅਲੀ ਨਿਯੁਕਤੀਆਂ ਦੇ ਕੇ ਲੋਕਾਂ ਨਾਲ ਸੰਪਰਕ ਕਰਕੇ ਧੋਖਾਧੜੀ ਕੀਤੀ ਜਾ ਰਹੀ ਹੈ। 

ਪੀ.ਜੀ.ਆਈ ਪ੍ਰਸ਼ਾਸਨ ਦਾ ਕਹਿਣਾ ਕਿ ਇਨ੍ਹਾਂ ਘਟਨਾਵਾਂ ਵਿੱਚ ਝੂਠੀ ਭਰੋਸੇਯੋਗਤਾ ਅਤੇ ਪ੍ਰਮਾਣਿਕਤਾ ਸਥਾਪਤ ਕਰਨ ਲਈ ਪੀ.ਜੀ.ਆਈ ਚੰਡੀਗੜ੍ਹ ਦਾ ਨਾਂ ਵਰਤਿਆ ਜਾ ਰਿਹਾ ਹੈ। 


ਅਦਾਰੇ ਵੱਲੋਂ ਜਾਰੀ ਇੱਕ ਪ੍ਰੈਸ ਨੋਟ 'ਚ ਕਿਹਾ ਗਿਆ ਕਿ ਉਹ ਪ੍ਰਿੰਟ/ਇਲੈਕਟ੍ਰਾਨਿਕ ਮੀਡੀਆ ਵਿੱਚ ਖਾਲੀ ਅਸਾਮੀਆਂ ਨੂੰ ਸੂਚਿਤ ਕਰਨ ਅਤੇ ਲਿਖਤੀ ਟੈਸਟ/ਕੰਪਿਊਟਰ ਅਧਾਰਤ ਟੈਸਟ, ਹੁਨਰ ਟੈਸਟ ਅਤੇ ਦਸਤਾਵੇਜ਼ਾਂ ਦੀ ਤਸਦੀਕ ਆਦਿ ਵਰਗੀ ਸਾਰੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਨਿਯਮਤ ਭਰਤੀ ਕਰਦੇ ਹਨ। 

ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਵੇਰਵੇ ਉਨ੍ਹਾਂ ਦੀ ਵੈੱਬਸਾਈਟ (www.pgimer.edu.in) 'ਤੇ ਵੀ ਉਪਲਬਧ ਹਨ। ਪੀ.ਜੀ.ਆਈ ਦਾ ਕਹਿਣਾ ਕਿ ਅਦਾਰੇ ਦੇ ਨਾਮ 'ਤੇ ਲੋਕਾਂ ਨੂੰ ਕਿਸੇ ਵੀ ਸ਼ੱਕੀ ਧੋਖਾਧੜੀ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਜਾਂ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੀਦਾ ਅਤੇ ਆਪਣੇ ਆਪ ਨੂੰ ਅਜਿਹੇ ਜਾਅਲੀ/ਧੋਖਾਧੜੀ ਪੇਸ਼ਕਸ਼ਾਂ ਤੋਂ ਬਚਾਉਣਾ ਚਾਹੀਦਾ ਹੈ। 

ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੈ ਤਾਂ ਪੀ.ਜੀ.ਆਈ ਨੇ ਉਨ੍ਹਾਂ ਨੂੰ ਤੁਰੰਤ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸੰਪਰਕ ਕਰਨ ਦੀ ਸਲਾਹ ਦਿੰਦੇ ਹਾਂ।

ਇਹ ਵੀ ਪੜ੍ਹੋ: Ola-Uber ਨੂੰ ਵੱਡੀ ਰਾਹਤ, ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਕਾਰਵਾਈ 'ਤੇ ਲਾਈ ਰੋਕ

- PTC NEWS

Top News view more...

Latest News view more...

LIVE CHANNELS