Chandigarh News : ਪਤਨੀ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Chandigarh Murder News : ਪਤਨੀ ਦੇ ਕਤਲ ਮਾਮਲੇ ਵਿੱਚ ਫੜੇ ਗਏ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਤਿੰਨ ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਲਤ ਨੇ ਪ੍ਰੋਫੈਸਰ ਭਾਰਤ ਭੂਸ਼ਣ ਗੋਇਲ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਸੀਮਾ ਗੋਇਲ ਦੇ ਗੁੰਮ ਹੋਏ ਮੋਬਾਈਲ ਫੋਨ ਅਤੇ ਕਤਲ ਦੇ ਹਥਿਆਰ ਨੂੰ ਲੱਭਣਾ ਹੈ, ਇਸ ਕਰਕੇ ਰਿਮਾਂਡ ਦਿੱਤਾ ਜਾਵੇ। ਉਹ ਇਹ ਵੀ ਪਤਾ ਲਗਾਉਣਾ ਚਾਹੁੰਦੇ ਹਨ ਕਿ ਕਤਲ ਦੇ ਸਮੇਂ ਘਰ ਵਿੱਚ ਕੋਈ ਹੋਰ ਮੌਜੂਦ ਸੀ ,ਜਿਸ ਨੇ ਪ੍ਰੋਫੈਸਰ ਗੋਇਲ ਦੀ ਸਹਾਇਤਾ ਕੀਤੀ ਹੋਵੇ।
ਪ੍ਰੋਫੈਸਰ ਭਾਰਤ ਭੂਸ਼ਣ ਗੋਇਲ ਨੇ ਅਦਲਤ ਵਿੱਚ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਪੈਰਾਂ 'ਚ ਜੁਰਾਬਾਂ ਪਾਉਣ ਨਹੀਂ ਦਿਤੀਆ ਜਾ ਰਹੀਆਂ ਨੇ ,ਠੰਡ ਕਰਨ ਉਨ੍ਹਾਂ ਦਾ ਬੁਰਾ ਹਾਲ ਹੈ। ਉਥੇ ਹੀ ਪੁਲਿਸ ਨੇ ਅਦਲਤ ਵਿੱਚ ਕਿਹਾ ਕਿ ਖਾਣਾ ਦਿੱਤਾ ਜਾ ਰਿਹਾ ਹੈ ,ਜੁਰਾਬਾਂ ਦੀ ਬਜਾਏ ਉਨ੍ਹਾਂ ਨੂੰ ਕੰਬਲ ਦਿੱਤਾ ਜਾ ਰਿਹਾ ਹੈ।
ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ 60 ਸਾਲਾ ਸੀਮਾ ਗੋਇਲ ਦੇ ਪਤੀ ਭਾਰਤ ਭੂਸ਼ਣ ਗੋਇਲ ਨੂੰ ਉਸਦੇ ਕਤਲ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ ,ਜੋ ਕਿ ਚਾਰ ਸਾਲ ਪਹਿਲਾਂ ਹੋਇਆ ਸੀ। ਗੋਇਲ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਸੀਨੀਅਰ ਪ੍ਰੋਫੈਸਰ ਹੈ ਅਤੇ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਵਿੱਚ ਪੜ੍ਹਾਉਂਦਾ ਹੈ। ਇਹ ਗ੍ਰਿਫ਼ਤਾਰੀ ਦਿਮਾਗ ਦੀ ਮੈਪਿੰਗ ਅਤੇ ਹੋਰ ਫੋਰੈਂਸਿਕ ਮਨੋਵਿਗਿਆਨਕ ਟੈਸਟਾਂ ਦੇ ਆਧਾਰ 'ਤੇ ਕੀਤੀ ਗਈ ਸੀ।
ਕਾਬਿਲੇਗੌਰ ਹੈ ਕਿ 8 ਦਸੰਬਰ ਨੂੰ ਪੁਲਿਸ ਨੇ ਪ੍ਰੋਫੈਸਰ ਗੋਇਲ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ ,ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ।
- PTC NEWS