Bambiha Gang Members Arrested: ਚੰਡੀਗੜ੍ਹ 'ਚ ਬੰਬੀਹਾ ਗੈਂਗ 'ਤੇ ਪੁਲਿਸ ਦਾ ਸ਼ਿਕੰਜਾ, ਦੋ ਗੁਰਗੇ ਕੀਤੇ ਗ੍ਰਿਫ਼ਤਾਰ
Chandigarh Police Arrested Bambiha Gang Members: ਦਵਿੰਦਰ ਬੰਬੀਹਾ ਗੈਂਗ 'ਤੇ ਚੰਡੀਗੜ੍ਹ ਪੁਲਿਸ ਲਗਾਤਾਰ ਸ਼ਿਕੰਜਾ ਕਸ ਰਹੀ ਹੈ। ਆਪਰੇਸ਼ਨ ਸੈੱਲ ਵੱਲੋਂ ਹੀ ਬੰਬੀਹਾ ਗੈਂਗ ਦੇ ਗੁਰਗੇ ਦਬੋਚੇ ਜਾ ਰਹੇ ਹਨ। ਆਪਰੇਸ਼ਨ ਸੈੱਲ ਨੇ ਇੱਕ ਵਾਰ ਫਿਰ ਗੈਂਗ ਦੇ 2 ਹੋਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕਾਬੂ ਕੀਤੇ ਮੈਂਬਰਾਂ 'ਚੋਂ ਇਕ ਦੀ ਪਛਾਣ ਸਾਹਿਲ ਉਰਫ਼ ਮੁਕੁਲ ਰਾਣਾ (26) ਵਾਸੀ ਪਿੰਡ ਮਲੋਆ ਤੇ ਦੂਜੇ ਦੀ ਚਾਟ ਮੁਹੱਲਾ ਸੈਕਟਰ 45 ਦੇ ਜਿੰਮੀ ਬਾਂਸਲ (29) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਸਾਹਿਲ ਨੂੰ 28 ਮਾਰਚ ਨੂੰ ਇਕ ਪਿਸਤੌਲ-ਮੈਗਜ਼ੀਨ ਤੇ 8 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਜਿੰਮੀ ਨੂੰ 30 ਮਾਰਚ ਨੂੰ ਇੱਕ ਦੇਸੀ ਪਿਸਤੌਲ ਤੇ 2 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇਸ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਆਪ੍ਰਰੇਸ਼ਨ ਸੈੱਲ ਨੇ ਹੁਣ ਤਕ ਬੰਬੀਹਾ ਗੈਂਗ ਦੇ ਕੁੱਲ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਆਪ੍ਰਰੇਸ਼ਨ ਸੈੱਲ ਨੇ ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Jalandhar By Election: ਭਾਜਪਾ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਸਾਬਕਾ ਮੰਤਰੀ ਡਾ. ਮਹਿੰਦਰ ਸਿੰਘ ਚੋਣ ਇੰਚਾਰਜ ਨਿਯੁਕਤ
- PTC NEWS