Thu, Dec 12, 2024
Whatsapp

Patiala news : ਘਨੌਰ ਦੇ ਪਿੰਡ ਹਰਪਾਲਪੁਰ ‘ਚ ਦੇਖਿਆ ਗਿਆ ਤੇਂਦੂਆ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਇੱਕ ਤੇਂਦੂਆ ਦੇਖਿਆ ਗਿਆ ਹੈ। ਦੱਸ ਦਈਏ ਕਿ ਇਲਾਕੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਹੈ।

Reported by:  PTC News Desk  Edited by:  Dhalwinder Sandhu -- August 18th 2024 08:47 AM -- Updated: August 18th 2024 12:41 PM
Patiala news : ਘਨੌਰ ਦੇ ਪਿੰਡ ਹਰਪਾਲਪੁਰ ‘ਚ ਦੇਖਿਆ ਗਿਆ ਤੇਂਦੂਆ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

Patiala news : ਘਨੌਰ ਦੇ ਪਿੰਡ ਹਰਪਾਲਪੁਰ ‘ਚ ਦੇਖਿਆ ਗਿਆ ਤੇਂਦੂਆ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

Patiala news : ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਇੱਕ ਤੇਂਦੂਆ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲਣ ਤੋਂ ਡਰ ਰਹੇ ਹਨ।

ਪਿੰਡ ਵਿੱਚ ਕਰਵਾਈ ਅਨਾਊਸਮੈਂਟ


ਦੱਸ ਦਈਏ ਕਿ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਅਨਾਊਸਮੈਂਟ ਕਰਵਾਈ ਗਈ ਹੈ ਕਿ ਇਲਾਕੇ ਵਿੱਚ ਤੇਂਦੂਆ ਘੁੰਮ ਰਿਹਾ ਹੈ, ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ। ਜਾਣਕਾਰੀ ਮੁਤਾਬਿਕ ਪਹਿਲਾ ਇਹ ਤੇਂਦੂਆ ਹਰਪਾਲਪੁਰ ਵਿੱਚ ਦੇਖਿਆ ਗਿਆ ਸੀ ਤੇ ਹੁਣ ਉਹ ਪਿੰਡ ਨੜੂ ਨੇੜੇ ਖਾਨਪੁਰ ਗੰਡਿਆਂ ਨਹਿਰ ਨੇੜੇ ਦੇਖਿਆ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸੁਚੇਤ ਰਹਿਣ ਤਾਂ ਜੋ ਹਮਲੇ ਤੋਂ ਬਚਿਆ ਜਾ ਸਕੇ।

ਸੂਚਨਾ ਮਿਲਦੇ ਹੀ ਜੰਗਲੀ ਜੀਵ ਦੇ ਰੇਂਜ ਆਫਸਰ ਵੀ ਆਪਣੀ ਟੀਮ ਨਾਲ ਪਿੰਡ ਖਾਨਪੁਰ ਗੰਡਿਆਂ ਡੇਰੇ ਦੇ ਜਿੱਥੇ ਕਰੀਬ 10 ਘਰ ਰਹਿੰਦੇ ਹਨ ਉਥੇ ਤੇਂਦੂਏ ਨੂੰ ਫੜਨ ਲਈ ਪਹੁੰਚ ਗਏ ਹਨ। ਦੱਸ ਦਈਏ ਕਿ ਇਲਾਕੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਹੈ।

- PTC NEWS

Top News view more...

Latest News view more...

PTC NETWORK