Patiala Child Helps Needy: ਪਟਿਆਲਾ ‘ਚ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਹ ਨੰਨ੍ਹਾ ਸਮਾਜਸੇਵੀ, ਆਪਣੀ ਗੋਲਕ ਵੀ ਤੋੜ ਦਿੱਤੀ..
Patiala Child Helps Needy: ਕਹਿੰਦੇ ਹਨ ਕਿ ਔਖੇ ਸਮੇਂ ਕਿਸੇ ਦਾ ਹੌਂਸਲਾ ਵਧਾਉਣਾ ਅਤੇ ਜਿਨ੍ਹੀ ਹੋ ਸਕੇ ਓਨੀ ਮਦਦ ਦੇ ਲਈ ਅੱਗੇ ਆਉਣਾ ਇਨਸਾਨੀਅਤ ਦੇ ਜ਼ਿੰਦਾ ਹੋਣ ਦਾ ਸਬੂਤ ਹੈ। ਅਜਿਹੀ ਹੀ ਮਿਸਾਲ ਦੇਖਣ ਨੂੰ ਮਿਲੀ ਸ਼ਾਹੀ ਸ਼ਹਿਰ ਪਟਿਆਲਾ ‘ਚ ਜਿੱਥੇ 12 ਸਾਲਾਂ ਬੱਚੇ ਵੱਲੋਂ ਭੁੱਖੇ ਅਤੇ ਲੋੜਵੰਦਾਂ ਦੀ ਡੱਟ ਕੇ ਮਦਦ ਕਰ ਰਿਹਾ ਹੈ। ਇਸ ਨੰਨ੍ਹੇ ਸਮਾਜਸੇਵੀ ਦਾ ਨਾਂ ਸਮਰਥ ਦੇਵ ਸਿੰਘ ਹੈ।
ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ
ਦੱਸ ਦਈਏ ਕਿ ਕਈ ਦਿਨਾਂ ਦੀ ਹੋਈ ਮੀਂਹ ਕਾਰਨ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਵਧਿਆ ਅਤੇ ਵੱਡਾ ਨੁਕਸਾਨ ਹੋਇਆ। ਮੀਂਹ ਦੇ ਕਾਰਨ ਕਈ ਲੋਕ ਬੇਘਰ ਹੋ ਗਏ। ਹਜਾਰਾਂ ਘਰ ਪਾਣੀ ਦੀ ਮਾਰ ਹੇਠ ਆ ਗਏ। ਇਸ ਮਾਰ ਹੇਠ ਪਟਿਆਲਾ ਦੇ ਕਈ ਸ਼ਹਿਰ ਅਤੇ ਪੇਂਡੂ ਇਲਾਕੇ ਵੀ ਆਏ। ਫਿਲਹਾਲ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ। ਦੂਜੇ ਪਾਸੇ ਕਈ ਜਥੇਬੰਦੀਆਂ ਅਤੇ ਕਈ ਪਾਰਟੀਆਂ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
12 ਸਾਲਾ ਸਮਰਥਦੇਵ ਸਿੰਘ ਵੱਲੋਂ ਕੀਤੀ ਗਈ ਲੋੜਵੰਦਾਂ ਦੀ ਮਦਦ
ਉੱਥੇ ਹੀ ਦੂਜੇ ਪਾਸੇ ਲੋਕਾਂ ਦੀ ਮਦਦ ਦੇ ਲਈ 12 ਸਾਲਾਂ ਬੱਚਾ ਵੀ ਉਤਰਿਆ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਬੱਚੇ ਨੇ ਆਪਣੇ ਪੌਕੇਟ ਮਨੀ ‘ਚੋਂ ਬਚਾਏ ਪੈਸਿਆਂ ਵਾਲੀ ਗੋਲਕ ਤੋੜ ਦਿੱਤੀ। ਜਿਸਤੋਂ ਬਾਅਦ ਉਸ ਨੇ ਸ਼ਹਿਰ ਦੇ ਅਰਬਨ ਇਸਟੇਟ, ਮਥੂਰਾ ਕਲੋਨੀ ਸਣੇ ਹੋਰ ਇਲਾਕਿਆਂ ਵਿੱਚ ਦੁੱਧ, ਬਿਸਕੁਟ, ਬ੍ਰੈੱਡ ਅਤੇ ਰੋਟੀਆਂ ਪਹੁੰਚਾਈਆਂ। ਲੋੜਵੰਦਾਂ ਦੀ ਸੇਵਾ ਕਰਦੇ ਹੋਏ ਸਮਰਥ ਪਾਣੀ ‘ਚ ਉਤਰਨ ਤੋਂ ਵੀ ਨਹੀਂ ਡਰਿਆ।
ਕੋਰੋਨਾ ਕਾਲ ਸਮੇਂ ਵੀ ਕੀਤੀ ਸੀ ਲੋਕਾਂ ਦੀ ਮਦਦ
ਦੱਸ ਦਈਏ ਕਿ ਸਮਰਥਦੇਵ ਸਿੰਘ ਪਟਿਆਲਾ ‘ਚ ਆਪਣੇ ਮਾਮਾ ਨਾਲ ਰਹਿੰਦਾ ਹੈ। ਉਸਦੇ ਪਿਤਾ ਇਸ ਦੁਨੀਆ ‘ਚ ਨਹੀਂ ਹਨ। ਮਾਂ ਅਤੇ ਮਾਮੇ ਦੀ ਸਰਪਰਸਤੀ ਹੇਠ ਸਮਾਜ ਸੇਵਾ ਦਾ ਕੰਮ ਕਰ ਰਹੇ ਇਸ ਬੱਚੇ ਵੱਲੋਂ ਕੋਰੋਨਾ ਕਾਲ ‘ਚ ਵੀ ਲੋਕਾਂ ਦੀ ਸੇਵਾ ਲਈ ਕੰਮ ਕੀਤਾ ਸੀ।
ਬੇਸ਼ਕ ਇਸ ਬੱਚੇ ਨੂੰ ਦੁਨੀਆ ਦੀ ਭਾਵੇ ਓਨੀ ਸਮਝ ਨਹੀਂ ਹੈ ਪਰ ਇਹ ਸਮਝ ਜਰੂਰ ਹੈ ਕਿ ਭੁੱਖੇ ਅਤੇ ਲੋੜਵੰਦਾ ਲਈ ਕਿਵੇਂ ਡੱਟ ਕੇ ਖੜਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab Weather News ਪੌਂਗ ਡੈਮ ਤੋਂ ਅੱਜ 20 ਹਜ਼ਾਰ ਕਿਊਸਿਕ ਤੇ ਭਾਖੜਾ ਤੋਂ ਭਲਕੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ
- PTC NEWS