Mon, Apr 29, 2024
Whatsapp

OMG! ਬੱਚਿਆਂ ਦੀ ਥਾਂ ਔਰਤ ਨੇ ਕੁੱਤੇ-ਬਿੱਲੀਆਂ ਦੇ ਨਾਂ ਕੀਤੀ 2.8 ਮਿਲੀਅਨ ਡਾਲਰ ਦੀ ਵਸੀਅਤ

Written by  KRISHAN KUMAR SHARMA -- January 25th 2024 05:02 PM
OMG! ਬੱਚਿਆਂ ਦੀ ਥਾਂ ਔਰਤ ਨੇ ਕੁੱਤੇ-ਬਿੱਲੀਆਂ ਦੇ ਨਾਂ ਕੀਤੀ 2.8 ਮਿਲੀਅਨ ਡਾਲਰ ਦੀ ਵਸੀਅਤ

OMG! ਬੱਚਿਆਂ ਦੀ ਥਾਂ ਔਰਤ ਨੇ ਕੁੱਤੇ-ਬਿੱਲੀਆਂ ਦੇ ਨਾਂ ਕੀਤੀ 2.8 ਮਿਲੀਅਨ ਡਾਲਰ ਦੀ ਵਸੀਅਤ

viral news OMG: ਇਹ ਥੋੜ੍ਹਾ ਅਜੀਬ (ajab gajab) ਹੈ, ਪਰ ਸੱਚ ਹੈ। ਚੀਨ (china) ਦੀ ਇਕ ਔਰਤ ਨੇ 2.8 ਮਿਲੀਅਨ ਡਾਲਰ ਦੀ ਜਾਇਦਾਦ ਆਪਣੇ ਬੱਚਿਆਂ ਦੀ ਬਜਾਏ ਆਪਣੇ ਪਾਲਤੂ ਜਾਨਵਰਾਂ ਲਈ ਛੱਡਣ ਦਾ ਫੈਸਲਾ ਕੀਤਾ ਹੈ। ਸਥਾਨਕ ਰਿਪੋਰਟਾਂ ਅਨੁਸਾਰ ਲਿਊ ਨਾਂ ਦੀ ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਆਪਣੀ ਵਸੀਅਤ ਬਦਲ ਦਿੱਤੀ।

ਰਿਪੋਰਟ ਅਨੁਸਾਰ ਇਸ ਬਜ਼ੁਰਗ ਔਰਤ ਨੇ ਕੁੱਝ ਸਾਲ ਪਹਿਲਾਂ ਆਪਣੇ ਬਾਲਗ ਬੱਚਿਆਂ ਨਈ 20 ਮਿਲੀਅਨ ਯੂਆਨ (ਲਗਭ 23 ਕਰੋੜ ਰੁਪਏ) ਛੱਡੇ ਸਨ, ਪਰ ਹੁਣ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦੇ ਬੱਚੇ ਉਸਦੀ ਦੇਖਭਾਲ ਨਹੀਂ ਕਰਨਗੇ ਤਾਂ ਉਹ ਗੁੱਸੇ ਵਿੱਚ ਹੈ ਅਤੇ ਆਪਣੀ ਸਾਰੀ ਜਾਇਦਾਦ ਕੁੱਤੇ-ਬਿੱਲੀਆਂ (animals life) ਦੇ ਨਾਂ ਕਰਨ ਦਾ ਫੈਸਲਾ ਕੀਤਾ।


ਬੱਚਿਆਂ ਨੇ ਨਹੀਂ ਕੀਤੀ ਦੇਖਭਾਲ ਤਾਂ ਜਾਨਵਰਾਂ ਦੇ ਨਾਂ ਲਿਖੀ ਵਸੀਅਤ

ਦੱਸਿਆ ਗਿਆ ਕਿ ਚੀਨ ਦੇ ਸ਼ੰਘਾਈ ਵਿੱਚ ਰਹਿ ਰਹੀ ਬਜ਼ੁਰਗ ਔਰਤ ਦੇ ਬੱਚੇ ਨਾ ਤਾਂ ਉਸ ਨੂੰ ਮਿਲਣ ਲਈ ਆਏ ਅਤੇ ਨਾ ਹੀ ਉਸ ਦਾ ਹਾਲ-ਚਾਲ ਜਾਣਿਆ, ਜਿਸ ਕਾਰਨ ਔਰਤ ਗੁੱਸੇ ਆ ਗਈ। ਉਪਰੰਤ ਉਸ ਨੇ ਬੱਚਿਆਂ ਵੱਲੋਂ ਅਣਡਿੱਠਾ ਕੀਤੇ ਜਾਣ 'ਤੇ ਆਪਣੀ ਜਾਇਦਾਦ ਅਤੇ ਸਾਰਾ ਪੈਸਾ ਆਪਣੀਆਂ ਬਿੱਲੀਆਂ (cat life) ਅਤੇ ਕੁੱਤਿਆਂ (dogs life) ਲਈ ਛੱਡ ਦਿੱਤਾ। ਬਜ਼ੁਰਗ ਨੇ ਦਾਅਵਾ ਕੀਤਾ ਕਿ ਉਸ ਕੋਲ ਹੁਣ ਜਾਨਵਰ ਹਨ ਅਤੇ ਹੋਰ ਕੋਈ ਨਹੀਂ ਹੈ।

ਜਾਨਵਰਾਂ ਦੀ ਦੇਖਭਾਲ ਲਈ ਵੈਟਰਨਰੀ ਕਲੀਨਿਕ ਨੂੰ ਦਿੱਤੀ ਜ਼ਿੰਮੇਵਾਰੀ

ਉਸ ਨੇ ਆਪਣੀ ਨਵੀਂ ਵਸੀਅਤ ਵਿੱਚ ਕਿਹਾ ਹੈ ਕਿ ਉਸਦਾ ਸਾਰਾ ਪੈਸਾ ਉਸਦੇ ਪਾਲਤੂ ਜਾਨਵਰਾਂ ਜਾਂ ਉਨ੍ਹਾਂ ਦੀ ਕਿਸੇ ਵੀ ਔਲਾਦ ਦੀ ਦੇਖਭਾਲ ਲਈ ਵਰਤਿਆ ਜਾਣਾ ਚਾਹੀਦਾ ਹੈ। ਕਿਉਂਕਿ ਚੀਨ ਵਿੱਚ ਕਾਨੂੰਨ ਲਿਊ ਨੂੰ ਆਪਣਾ ਪੈਸਾ ਸਿੱਧਾ ਜਾਨਵਰਾਂ ਦੇ ਨਾਂ ਕਰਨ ਤੋਂ ਰੋਕਦੇ ਹਨ। ਇਸ ਲਈ ਉਸ ਨੇ ਇੱਕ ਸਥਾਨਕ ਵੈਟਰਨਰੀ ਕਲੀਨਿਕ ਨੂੰ ਜਾਨਵਰਾਂ ਦੀ ਦੇਖ ਭਾਲ ਲਈ ਨਿਯੁਕਤ ਕੀਤਾ ਹੈ।

ਬੀਜਿੰਗ ਵਿੱਚ ਚੀਨ ਦੇ ਵਿਲ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡਕੁਆਰਟਰ ਦੇ ਇੱਕ ਅਧਿਕਾਰੀ ਚੇਨ ਕਾਈ ਨੇ ਕਿਹਾ, "ਲਿਊ ਦੀ ਮੌਜੂਦਾ ਇੱਛਾ ਇੱਕ ਤਰੀਕਾ ਹੈ ਅਤੇ ਅਸੀਂ ਉਸਨੂੰ ਇੱਕ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ਦੀ ਸਲਾਹ ਦਿੱਤੀ ਹੈ, ਜਿਸਨੂੰ ਉਹ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਭਰੋਸਾ ਦਿੰਦੀ ਹੈ।"

-

Top News view more...

Latest News view more...