Thu, May 16, 2024
Whatsapp

Mohali Encounter: ਮੁਹਾਲੀ ਦੇ ਪਿੰਡ ਸਨੇਟਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, 2 ਗੈਂਗਸਟਰਾਂ ਨੂੰ ਲੱਗੀਆਂ ਗੋਲੀਆਂ

Written by  Aarti -- December 16th 2023 12:45 PM -- Updated: December 16th 2023 03:04 PM
Mohali Encounter: ਮੁਹਾਲੀ ਦੇ ਪਿੰਡ ਸਨੇਟਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, 2 ਗੈਂਗਸਟਰਾਂ ਨੂੰ ਲੱਗੀਆਂ ਗੋਲੀਆਂ

Mohali Encounter: ਮੁਹਾਲੀ ਦੇ ਪਿੰਡ ਸਨੇਟਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, 2 ਗੈਂਗਸਟਰਾਂ ਨੂੰ ਲੱਗੀਆਂ ਗੋਲੀਆਂ

Mohali Encounter: ਮੁਹਾਲੀ ਦੇ ਪਿੰਡ ਸਨੇਟਾ ਨੇੜੇ ਸੀਆਈਏ ਸਟਾਫ ਅਤੇ ਬਦਮਾਸ਼ਾਂ ਚੇ ਮੁੱਠਭੇੜ ਹੋਈ। ਮਿਲੀ ਜਾਣਕਾਰੀ ਮੁਤਾਬਿਕ ਇਸ ਦੌਰਾਨ ਬਦਮਾਸ਼ਾਂ ਤੇ ਮੁਲਾਜ਼ਮਾਂ ਵਿਚਾਲੇ ਆਹਮੋ-ਸਾਹਮਣੇ ਫਾਇਰਿੰਗ ਹੋਈ। ਇਸ ਦੌਰਾਨ ਦੋ ਗੈਂਗਸਟਰਾਂ ਨੂੰ ਗੋਲੀਆਂ ਲੱਗ ਗਈਆਂ ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 


ਸ਼ੁਰੂਆਤੀ ਜਾਣਕਾਰੀ ਮੁਤਾਬਿਕ ਡੀਐਸਪੀ ਗੁਰਸ਼ੇਰ ਸੰਧੂ ਅਤੇ ਸੀਆਈਏ ਦੀ ਟੀਮ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਸਨੇਟਾ ਚੌਂਕੀ ਕੋਲ ਇਹ ਘਟਨਾ ਵਾਪਰੀ ਹੈ। ਗੋਲੀਬਾਰੀ ’ਚ ਪ੍ਰਿੰਸ ਤੇ ਕਰਮਜੀਤ ਨਾਮੀ ਗੈਂਗਸਟਰ  ਜ਼ਖਮੀ ਹੋਏ ਹਨ। ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। 

ਮਾਮਲੇ ਸਬੰਧੀ ਐਸਐਸਪੀ ਨੇ ਦੱਸਿਆ ਕਿ ਦੋਹਾਂ ਤੋਂ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਗੈਂਗਸਟਰਾਂ ਖਿਲਾਫ ਕਾਰਾਂ ਖੋਹਣ ਫਿਰੌਤੀ ਦੇ ਕਈ ਮਾਮਲੇ ਦਰਜ ਹਨ। ਗੈਂਗਸਟਰਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ 2 ਗੈਂਗਸਟਰਾਂ ਨੂੰ ਗੋਲੀਆਂ ਵੱਜੀਆਂ ਹਨ। 

ਇਹ ਵੀ ਪੜ੍ਹੋ: PSPCL Compensation: ਪੰਜਾਬ ’ਚ ਹੁਣ ਕਰੰਟ ਲੱਗਣ ਕਾਰਨ ਮੌਤ ਹੋਣ ’ਤੇ ਮਿਲੇਗਾ ਲੱਖਾਂ ਦਾ ਮੁਆਵਜਾ, ਜਾਣੋ ਇਸ ਸਬੰਧੀ ਪੂਰੀ ਜਾਣਕਾਰੀ

- PTC NEWS

Top News view more...

Latest News view more...