CM Bhagwant Mann ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਕਈ ਮੁੱਦਿਆਂ ਨੂੰ ਅਣਗੌਲਿਆਂ; ਨਸ਼ੇ ਤੇ ਕਾਨੂੰਨ ਵਿਵਸਥਾ ’ਤੇ ਵੀ ਧਾਰੀ ਚੁੱਪੀ
CM Bhagwant Mann Speech : ਪੰਜਾਬ 'ਚ ਵੀਰਵਾਰ ਨੂੰ ਜਲੰਧਰ 'ਚ ਆਜ਼ਾਦੀ ਦਿਵਸ 'ਤੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਗਏ ਹਨ। ਅਜ਼ਾਦੀ ਦਾ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਹੈ। ਕਿਉਂਕਿ ਆਜ਼ਾਦੀ ਲਈ ਪੰਜਾਬੀਆਂ ਨੇ 80 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਜ਼ਾਦੀ ਮਿਲਣ ਤੋਂ ਲੈ ਕੇ ਹੁਣ ਤੱਕ ਪੰਜਾਬ ਵੰਡ ਦਾ ਦੁੱਖ ਝੱਲ ਰਿਹਾ ਹੈ। ਅਸੀਂ ਅਜ਼ਾਦੀ ਬਹੁਤ ਪਿਆਰ ਨਾਲ ਹਾਸਿਲ ਕੀਤੀ ਹੈ ਪਰ ਦੇਸ਼ ਦੀ ਤਰੱਕੀ ਵਿੱਚ ਪੰਜਾਬੀਆਂ ਨੇ ਜੋ ਯੋਗਦਾਨ ਪਾਇਆ ਹੈ ਉਹ ਬੇਮਿਸਾਲ ਹੈ। ਹਾਲਾਂਕਿ ਇਨ੍ਹਾਂ ਦੇ ਭਾਸ਼ਣ ’ਚ ਪੰਜਾਬ ਦੇ ਕਈ ਮੁੱਦੇ ਗਾਇਬ ਰਹੇ। ਜਿਨ੍ਹਾਂ ਦਾ ਉਨ੍ਹਾਂ ਵੱਲੋਂ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ’ਚ ਕਈ ਮੁੱਦੇ ਗਾਇਬ ਦਿਖਾਈ ਦਿੱਤੇ। ਜਿਨ੍ਹਾਂ ਲਈ ਪੰਜਾਬ ਦੇ ਲੋਕ ਇੰਤਜ਼ਾਰ ਕਰਦੇ ਰਹਿ ਗਏ। ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ’ਚ ਨਸ਼ੇ ਨੂੰ ਖ਼ਤਮ ਕਰਨ ਦੇ ਲਈ ਨਵਾਂ ਪਲਾਣ ਨਹੀਂ ਦੱਸਿਆ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਅਤੇ ਹਲਾਤਾਂ ’ਤੇ ਚੁੱਪੀ ਧਾਰੀ ਰੱਖੀ।
ਇਨ੍ਹਾਂ ਹੀ ਨਹੀਂ ਪੰਜਾਬ ’ਚ ਕਾਨੂੰਨ ਵਿਵਸਥਾ ’ਤੇ ਵੀ ਚੁੱਪੀ ਧਾਰੀ ਰੱਖੀ ਅਤੇ ਪੁਲਿਸ ਦੀਆਂ ਟੀਮਾਂ ਕਿਸ ਤਰ੍ਹਾਂ ਕੰਮ ਕਰ ਰਹੀਆਂ ਹਨ ਇਹ ਹੀ ਦੱਸਿਆ। ਪੰਜਾਬ ਚ ਕੋਈ ਇੰਡਸਟਰੀ, ਸਿੱਖਿਆ ਪਾਲਿਸੀ ਅਤੇ ਨਵੀਂ ਇਨਵੈਸਟਮੈਂਨ ਦਾ ਜ਼ਿਕਰ ਗਾਇਬ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ’ਚ ਸਿਰਫ ਪੁਰਾਣੀਆਂ ਉਪਲੱਬਧੀਆਂ ਗਿਣਾਈਆਂ ਗਈਆਂ।
ਇਹ ਵੀ ਪੜ੍ਹੋ: Farmer Tractor March Updates : ਕਿਸਾਨਾਂ ਦਾ ਪੰਜਾਬ-ਹਰਿਆਣਾ ’ਚ ਟਰੈਕਟਰ ਮਾਰਚ, ਮਹੀਨਿਆਂ ਤੋਂ ਧਰਨਾ ਜਾਰੀ, ਜਾਣੋ ਕਿਸਾਨਾਂ ਦੀ ਮੰਗਾਂ
- PTC NEWS