Sat, Mar 14, 2026
Whatsapp

ਪੰਜਾਬ ’ਚ ਹੱਡ ਚੀਰਵੀਂ ਠੰਢ ਨੇ ਠਾਰੇ ਲੋਕ; ਜਾਣੋ ਅੱਜ ਕਿਵੇਂ ਦਾ ਰਹੇਗਾ ਮੌਸਮ

Reported by:  PTC News Desk  Edited by:  Aarti -- December 31st 2023 08:52 AM
ਪੰਜਾਬ ’ਚ ਹੱਡ ਚੀਰਵੀਂ ਠੰਢ ਨੇ ਠਾਰੇ ਲੋਕ; ਜਾਣੋ ਅੱਜ ਕਿਵੇਂ ਦਾ ਰਹੇਗਾ ਮੌਸਮ

ਪੰਜਾਬ ’ਚ ਹੱਡ ਚੀਰਵੀਂ ਠੰਢ ਨੇ ਠਾਰੇ ਲੋਕ; ਜਾਣੋ ਅੱਜ ਕਿਵੇਂ ਦਾ ਰਹੇਗਾ ਮੌਸਮ

Dense Fog In Punjab: ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਹੁਣ ਪਿਛਲੇ ਦੋ ਦਿਨਾਂ ਤੋਂ ਸੀਤ ਲਹਿਰ ਵੀ ਸ਼ੁਰੂ ਹੋ ਗਈ ਹੈ। ਸੰਘਣੀ ਧੁੰਦ ਕਾਰਨ ਸ਼ਨੀਵਾਰ ਨੂੰ ਕਈ ਜ਼ਿਲਿਆਂ 'ਚ ਸੂਰਜ ਦੀ ਰੌਸ਼ਨੀ ਗਾਇਬ ਰਹੀ, ਜਦੋਂ ਕਿ ਸੀਤ ਲਹਿਰ ਆਪਣੇ ਸਿਖਰ 'ਤੇ ਸੀ। ਅਜਿਹੇ 'ਚ ਪੰਜਾਬ 'ਚ ਠੰਡੇ ਦਿਨ ਵਰਗੇ ਹਾਲਾਤ ਬਣੇ ਹੋਏ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਤਵਾਰ ਨੂੰ ਵੀ ਜ਼ਿਲ੍ਹੇ ਵਿੱਚ ਸਵੇਰ ਅਤੇ ਸ਼ਾਮ ਨੂੰ ਧੁੰਦ ਛਾਈ ਰਹੇਗੀ ਅਤੇ ਦਿਨ ਵੇਲੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਜਾ ਸਕਦਾ ਹੈ। 


ਦੱਸ਼ ਦਈਏ ਕਿ ਬੀਤੇ ਦਿਨ ਵੇਲੇ ਅੱਤ ਦੀ ਠੰਢ ਕਾਰਨ ਲੋਕ ਕੰਬਦੇ ਦੇਖੇ ਗਏ। ਸੀਜ਼ਨ ਵਿੱਚ ਪਹਿਲੀ ਵਾਰ ਪੰਜਾਬ ਦੇ ਪੰਜ ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਫ਼ਿਰੋਜ਼ਪੁਰ, ਮੋਗਾ ਅਤੇ ਐਸਬੀਐਸ ਨਗਰ ਵਿੱਚ ਦਿਨ ਦਾ ਤਾਪਮਾਨ 11 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: CM ਮਾਨ ਦੇ ਨਵੇਂ ਬਣੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ. ਸਿੰਘ ਕੌਣ ਹਨ? ਇੱਥੇ ਜਾਣੋ

-

Top News view more...

Latest News view more...

PTC NETWORK
PTC NETWORK