Advertisment

ਇਕੱਠੇ ਹੋਣ ਲਈ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਅੱਗੇ ਕਿਹੜੀ ਸ਼ਰਤ ਰੱਖੀ ਹੈ? ਇੱਥੇ ਜਾਣੋ

author-image
Jasmeet Singh
Updated On
New Update
ਇਕੱਠੇ ਹੋਣ ਲਈ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਅੱਗੇ ਕਿਹੜੀ ਸ਼ਰਤ ਰੱਖੀ ਹੈ? ਇੱਥੇ ਜਾਣੋ
Advertisment

PTC News Desk: ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਇਹ ਜੋੜੀ ਕਰੀਬ 6 ਸਾਲ ਬਾਅਦ ਇਕੱਠੇ ਨਜ਼ਰ ਆਉਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਕਪਿਲ ਸ਼ਰਮਾ ਨੇ ਇਕ ਪ੍ਰੋਮੋ ਰਾਹੀਂ ਦਿੱਤੀ ਹੈ।

Advertismentਕਪਿਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੇ ਨਾਲ ਸੁਨੀਲ ਗਰੋਵਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਵਾਂ ਵਿਚਾਲੇ ਹਾਸਾ-ਮਜ਼ਾਕ ਦੇਖਿਆ ਜਾ ਸਕਦਾ ਹੈ। ਦਰਅਸਲ ਇਹ ਕਪਿਲ ਦੇ ਨਵੇਂ ਸ਼ੋਅ ਦਾ ਪ੍ਰੋਮੋ ਹੈ ਜੋ ਨੈੱਟਫਲਿਕਸ 'ਤੇ ਆਉਣ ਜਾ ਰਿਹਾ ਹੈ।Advertisment

ਇਹ ਵੀ ਪੜ੍ਹੋ: ਦਿ ਕਪਿਲ ਸ਼ਰਮਾ ਸ਼ੋਅ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ, ਹੁਣ ਟੀਵੀ 'ਤੇ ਨਹੀਂ ਪ੍ਰਸਾਰਿਤ ਹੋਵੇਗਾ ਸ਼ੋਅ

ਇਸ ਪ੍ਰੋਮੋ 'ਚ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਰਾਜੀਵ ਠਾਕੁਰ ਅਤੇ ਅਰਚਨਾ ਪੂਰਨ ਸਿੰਘ ਵੀ ਨਜ਼ਰ ਆ ਰਹੇ ਹਨ। ਪ੍ਰੋਮੋ 'ਚ ਕਪਿਲ ਅਤੇ ਸੁਨੀਲ ਟੂਰ 'ਤੇ ਜਾਣ ਦੀ ਗੱਲ ਕਰ ਰਹੇ ਹਨ, ਜਿਸ 'ਤੇ ਸੁਨੀਲ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਨਹੀਂ ਜਾਵਾਂਗੇ।Advertisment

ਇਸ 'ਤੇ ਕਪਿਲ ਕਹਿੰਦੇ ਹਨ ਆਸਟ੍ਰੇਲੀਆ ਵਾਲੇ ਇੰਤਜ਼ਾਰ ਕਰ ਰਹੇ ਹਨ, ਜਿਸ ਤੋਂ ਬਾਅਦ ਸੁਨੀਲ ਨੇ ਕਪਿਲ ਦੇ ਸਾਹਮਣੇ ਇਕ ਸ਼ਰਤ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਵਾਈ ਜਹਾਜ਼ ਰਾਹੀਂ ਨਹੀਂ ਸੜਕ ਰਾਹੀਂ ਜਾਣਗੇ। ਦੱਸ ਦੇਈਏ ਕਿ ਸਾਲ 2017 'ਚ ਆਸਟ੍ਰੇਲੀਆ ਤੋਂ ਵਾਪਸ ਆਉਂਦੇ ਸਮੇਂ ਫਲਾਈਟ 'ਚ ਕਪਿਲ ਅਤੇ ਸੁਨੀਲ ਵਿਚਾਲੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਦਾ ਸ਼ੋਅ ਛੱਡ ਦਿੱਤਾ ਸੀ।

Advertismentਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਉਨ੍ਹਾਂ ਦੀ ਟੀਮ ਆਸਟ੍ਰੇਲੀਆ ਤੋਂ ਇਕ ਸ਼ੋਅ ਕਰਕੇ ਭਾਰਤ ਵਾਪਸ ਆ ਰਹੀ ਸੀ ਤਾਂ ਸ਼ਰਾਬ ਦੇ ਨਸ਼ੇ 'ਚ ਕਪਿਲ ਆਪਣੀ ਸੁੱਧ-ਬੁੱਧ ਗੁਆ ਬੈਠੇ। ਜਦੋਂ ਉਨ੍ਹਾਂ ਦੀ ਪੂਰੀ ਟੀਮ ਖਾਣਾ ਖਾ ਰਹੀ ਸੀ ਤਾਂ ਉਨ੍ਹਾਂ ਨੇ ਗੁੱਸੇ 'ਚ ਆ ਕੇ ਆਪਣੀ ਜੁੱਤੀ ਲਾਹ ਕੇ ਸੁਨੀਲ 'ਤੇ ਸੁੱਟ ਦਿੱਤੀ ਸੀ। ਉਨ੍ਹਾਂ ਸੁਨੀਲ ਦਾ ਕਾਲਰ ਵੀ ਫੜ ਲਿਆ ਸੀ।Advertisment

ਹੁਣ ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਹੈ ਕਿ ਕਪਿਲ ਅਤੇ ਸੁਨੀਲ ਇਕ ਵਾਰ ਫਿਰ ਤੋਂ ਦੋਸਤ ਬਣ ਗਏ ਹਨ। ਕਰੀਬ 6 ਸਾਲ ਬਾਅਦ ਦੋਵੇਂ ਆਪਣੀ ਰੰਜਿਸ਼ ਨੂੰ ਭੁੱਲਾ ਕੇ ਇਕ ਵਾਰ ਫਿਰ ਤੋਂ ਪਰਦੇ 'ਤੇ ਇਕੱਠੇ ਕੰਮ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਜੁਗਲਬੰਦੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਦੋਵਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਸਨ। ਹੁਣ ਜਲਦ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਜੁਗਲਬੰਦੀ ਇਸ ਵਾਰ ਲੋਕਾਂ ਹਸਾਉਣ 'ਚ ਕਾਮਯਾਬਹੋ ਪਵੇਗੀ ਕਿ ਨਹੀਂ।  

the-kapil-sharma-show comedian-sunil-grover sunil-grover-films kapil-sunil-reunites
Advertisment

Stay updated with the latest news headlines.

Follow us:
Advertisment