Nabha ਦੀ ਤਹਿਸੀਲ ਕੰਪਲੈਕਸ ’ਚੋਂ ਕਾਂਗਰਸੀ ਉਮੀਦਵਾਰ ਦੀ ਖੋਹੀ ਗਈ ਫਾਈਲ, ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਉੱਠੇ ਵੱਡੇ ਸਵਾਲ
Nabha News : ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਚੱਲਦੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਇੱਕ ਪਾਸੇ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਦੀ ਫਾਇਲ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਨਾਭਾ ’ਚ ਚੋਣਾਂ ਦੌਰਾਨ ਸਰਕਾਰ ਤੇ ਪੁਲਿਸ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਹਨ। ਦਰਅਸਲ ਨਾਭਾ ਦੀ ਤਹਿਸੀਲ ਕੰਪਲੈਕਸ ਚੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਦੀ ਫਾਇਲ ਨੂੰ ਇੱਕ ਵਿਅਕਤੀ ਵੱਲੋਂ ਖੋਹੀ ਗਈ। ਫਾਇਲ ਖੋਹਣ ਮਗਰੋਂ ਉਹ ਉੱਥੋ ਭੱਜ ਗਿਆ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕਾਰਵਾਈ ਪੁਲਿਸ ਦੇ ਸਾਹਮਣੇ ਹੋਈਹੈ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਮੱਖਣ ਲਾਲਕਾ ਨੇ ਦੱਸਿਆ ਕਿ ਇੱਕ ਸ਼ਖਸ ਬਨੇਰਾ ਕਲਾਂ ਤੋਂ ਉਮੀਦਵਾਰ ਗੁਰਮੀਤ ਕੌਰ ਦੀ ਫਾਈਲ ਖੋਹ ਕੇ ਭੱਜਿਆ। ਉਸ ਸਮੇਂ ਪੁਲਿਸ ਵੀ ਮੌਜੂਦ ਸੀ। ਆਮ ਆਦਮੀ ਪਾਰਟੀ ਆਪਣੀ ਹਾਰ ਤੋਂ ਘਬਰਾ ਗਈ ਹੈ ਚੋਣ ਕਮਿਸ਼ਨ ਐਸਐਸਪੀ ਪਟਿਆਲਾ ਅਤੇ ਲੋਕਲ ਨਾਭਾ ਪ੍ਰਸ਼ਾਸਨ ਦੀ ਤੁਰੰਤ ਬਦਲੀ ਕੀਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਮਾਮਲੇ ਸਬੰਧੀ ਡੀਐਸਪੀ ਨਾਭਾ ਗੁਰਿੰਦਰ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਪੁਲਿਸ ਫਾਈਲ ਖੋਹਣ ਵਾਲੇ ਸ਼ਖਸ ਦੀ ਭਾਲ ਕਰ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦੇਵੇਗੀ।
ਇਹ ਵੀ ਪੜ੍ਹੋ : Shiromani Akali Dal : ਅਕਾਲੀ ਦਲ ਵੱਲੋਂ ਪਟਿਆਲਾ 'ਚ ਪੁਲਿਸ-ਸਿਆਸੀ ਗਠਜੋੜ ਦਾ ਇਲਜ਼ਾਮ, ਪੰਜਾਬ ਚੋਣ ਕਮਿਸ਼ਨ ਤੋਂ ਕੌਮੀ ਜਾਂਚ ਦੀ ਮੰਗ
- PTC NEWS