Nuh Violence Update: ਨੂੰਹ ਹਿੰਸਾ ਮਾਮਲੇ 'ਚ ਵੱਡੀ ਕਾਰਵਾਈ; ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
Nuh Violence Update: ਨੂੰਹ ਹਿੰਸਾ ਮਾਮਲੇ ਵਿੱਚ ਹਰਿਆਣਾ ਪੁਲਿਸ ਐਕਸ਼ਨ ਮੋਡ ਵਿੱਚ ਕਾਰਵਾਈ ਕਰ ਰਹੀ ਹੈ। ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਚਣ ਲਈ ਖਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ ਵੀਰਵਾਰ ਨੂੰ ਸੁਣਵਾਈ ਹੋਈ ਸੀ। ਪਟੀਸ਼ਨ ਵਿੱਚ ਖਾਨ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਰਾਜ ਸਰਕਾਰ ਨੂੰ ਉੱਚ ਪੱਧਰੀ ਐਸਆਈਟੀ ਗਠਿਤ ਕਰਨ ਦਾ ਨਿਰਦੇਸ਼ ਦੇਵੇ।
ਦੂਜੇ ਪਾਸੇ ਨੂੰਹ ਜ਼ਿਲ੍ਹੇ ਵਿੱਚ ਮਾਮਨ ਖਾਨ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਧਾਰਾ 144 ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਕਾਂਗਰਸ ਵਿਧਾਇਕ ਮਾਮਨ ਖਾਨ ਨੇ ਮੰਗ ਕੀਤੀ ਸੀ ਕਿ ਐਸਆਈਟੀ ਵਿੱਚ ਇੰਸਪੈਕਟਰ ਜਨਰਲ ਆਫ ਪੁਲਿਸ ਦੇ ਰੈਂਕ ਦੇ ਅਧਿਕਾਰੀ ਹੋਣੇ ਚਾਹੀਦੇ ਹਨ। ਇਹ ਵੀ ਕਿਹਾ ਗਿਆ ਕਿ ਨੂੰਹ ਹਿੰਸਾ ਦੀਆਂ ਘਟਨਾਵਾਂ ਨਾਲ ਸਬੰਧਤ ਕੇਸਾਂ ਨੂੰ ਐਸਆਈਟੀ ਕੋਲ ਤਬਦੀਲ ਕੀਤਾ ਜਾਵੇ।
ਪਰ ਅਦਾਲਤ ਨੇ ਉਸ ਦੀ ਗ੍ਰਿਫਤਾਰੀ 'ਤੇ ਕੋਈ ਰੋਕ ਨਹੀਂ ਲਗਾਈ। ਖੈਰ ਐਸਆਈਟੀ ਨੇ ਮਮਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮਮਨ ਖਾਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਐਸਆਈਟੀ ਇੰਚਾਰਜ ਅਤੇ ਫ਼ਿਰੋਜ਼ਪੁਰ ਝਿਰਕਾ ਦੇ ਡੀਐਸਪੀ ਸਤੀਸ਼ ਕੁਮਾਰ ਨੇ ਕੀਤੀ ਹੈ। ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਿਸ ਵਿਧਾਇਕ ਨੂੰ ਅਦਾਲਤ 'ਚ ਪੇਸ਼ ਕਰੇਗੀ।
ਮਾਮਨ ਖਾਨ 'ਤੇ ਨੂੰਹ ਹਿੰਸਾ 'ਚ ਹੱਥ ਹੋਣ ਦਾ ਇਲਜ਼ਾਮ ਹੈ। ਦੱਸਿਆ ਜਾ ਰਿਹਾ ਹੈ ਕਿ ਨੂੰਹ ਹਿੰਸਾ ਦੌਰਾਨ ਵਿਧਾਇਕ ਮਾਮਨ ਖਾਨ ਮੌਜੂਦ ਸਨ। ਰਾਜ ਦੇ ਗ੍ਰਹਿ ਮੰਤਰੀ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਮਾਮਨ ਖ਼ਾਨ ਜਿੱਥੇ ਜਿੱਥੇ ਵੀ ਗਏ ਉੱਥੋ ਹੀ ਹਿੰਸਾ ਭੜਕੀ ਸੀ।
ਇਹ ਵੀ ਪੜ੍ਹੋ: AAP And Congress Alliance: ਕਾਂਗਰਸ ’ਚ ਕਾਟੋ-ਕਲੇਸ਼; ਸਾਂਸਦ ਰਵਨੀਤ ਬਿੱਟੂ ਦੀ ਚੁਣੌਤੀ 'ਤੇ ਬਰਿੰਦਰ ਢਿੱਲੋਂ ਦਾ ਪਲਟਵਾਰ
- PTC NEWS