Covid 19 Case In Punjab : ਪੰਜਾਬ ’ਚ ਕੋਰੋਨਾ ਦੀ ਦਸਤਕ; ਇਸ ਜ਼ਿਲ੍ਹੇ ’ਚੋਂ ਸਾਹਮਣੇ ਆਇਆ ਪਹਿਲਾ ਮਾਮਲਾ
Covid 19 Case In Punjab : ਪੰਜਾਬ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ’ਚ ਕੋਵਿਡ 19 ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ’ਚ ਦਹਿਸ਼ਤ ਮਚਾ ਦਿੱਤੀ ਹੈ। ਨੌਜਵਾਨ ਦੀ ਪਛਾਣ ਦਿਨੇਸ਼ ਕੁਮਾਰ ਵਜੋਂ ਹੋਈ ਹੈ।
ਦੱਸ ਦਈਏ ਕਿ ਪੀੜਤ ਨੌਜਵਾਨ ਅੰਬਾਲਾ ਦਾ ਰਹਿਣ ਵਾਲਾ ਹੈ। ਜੋ ਕਿ ਗੁਰੂਗ੍ਰਾਮ ’ਚ ਨੌਕਰੀ ਕਰ ਰਿਹਾ ਸੀ। ਜਿਸਦੀ ਤਬੀਅਤ ਖਰਾਬ ਹੋਣ ਕਰਕੇ ਉਹ ਆਪਣੇ ਪਰਿਵਾਰ ਫਿਰੋਜ਼ਪੁਰ ਜ਼ਿਲ੍ਹੇ ’ਚ ਆਇਆ ਹੋਇਆ ਸੀ। ਜਿੱਥੇ ਉਸਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸਦਾ ਰੈਪਿਡ ਐਂਟੀਜੇਨ ਟੈਸਟ ਕਰਵਾਇਆ ਗਿਆ ਹੈ। ਜਿੱਥੇ ਉਸਦਾ ਟੈਸਟ ਪਾਜ਼ੀਟਿਵ ਆਇਆ। ਹੁਣ ਨੌਜਵਾਨ ਨੂੰ ਹਿਦਾਇਤਾਂ ਦੇ ਤੌਰ ’ਤੇ 7 ਦਿਨਾਂ ਦੇ ਲਈ ਘਰ ’ਚ ਆਈਸੋਲੇਟ ਕਰ ਦਿੱਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1047 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਸਭ ਤੋਂ ਵੱਧ ਸਰਗਰਮ ਮਾਮਲਿਆਂ ਦੀ ਗਿਣਤੀ 430 ਹੈ। ਮਹਾਰਾਸ਼ਟਰ ਵਿੱਚ 208, ਦਿੱਲੀ ਵਿੱਚ 104 ਅਤੇ ਗੁਜਰਾਤ ਵਿੱਚ 83 ਮਾਮਲੇ ਹਨ। ਕਰਨਾਟਕ ਦੇ 80 ਮਾਮਲਿਆਂ ਵਿੱਚੋਂ 73 ਇਕੱਲੇ ਬੰਗਲੁਰੂ ਵਿੱਚ ਹਨ।
- PTC NEWS